Samsung Galaxy Note 20 ਸੀਰੀਜ਼ ਹੋਈ ਲਾਂਚ, ਜਾਣੋ ਫੀਚਰਜ਼ ਤੇ ਕੀਮਤ

08/05/2020 9:33:07 PM

ਗੈਜੇਟ ਡੈਸਕ—ਸੈਮਸੰਗ ਨੇ ਅੱਜ Galaxy Unpacked Event  'ਚ ਆਪਣੀ ਲੇਟੈਸਟ Galaxy Note 20 Series ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸੀਰੀਜ਼ ਨੂੰ ਇਕ ਵਰਚੁਅਲ ਈਵੈਂਟ 'ਚ ਪੇਸ਼ ਕੀਤਾ। ਇਸ ਸੀਰੀਜ਼ ਤਹਿਤ ਕੰਪਨੀ ਨੇ ਗਲੈਕਸੀ ਨੋਟ 20 ਅਤੇ ਗਲੈਕਸੀ ਨੋਟ 20 ਅਲਟਰਾ ਸਮਾਰਟਫੋਨ ਨੂੰ ਲਾਂਚ ਕੀਤਾ। ਨੋਟ 20 ਸੀਰੀਜ਼ ਦੇ ਸਮਾਰਟਫੋਨਸ 'ਚ 108 ਮੈਗਾਪਿਕਸਲ ਤੱਕ ਦੇ ਟ੍ਰਿਪਲ ਰੀਅਰ ਕੈਮਰਾ ਸੈਟਅਪ, ਐੱਸ ਪੈੱਨ ਅਤੇ ਦਮਦਾਰ ਬੈਟਰੀ ਵਰਗੇ ਕਈ ਧਾਂਸੂ ਫੀਚਰ ਦਿੱਤੇ ਗਏ ਹਨ।

ਗਲੈਕਸੀ ਨੋਟ 20 ਅਲਟਰਾ ਦੇ ਸਪੈਸੀਫਿਕੇਸ਼ਨਸ
1299 ਡਾਲਰ (ਕਰੀਬ 97,500 ਰੁਪਏ) ਦੀ ਕੀਮਤ ਨਾਲ ਲਾਂਚ ਕੀਤੇ ਗਏ ਇਸ ਫੋਨ 'ਚ 3088x1440 ਪਿਕਸਲ ਰੈਜੋਲਿਉਸ਼ਨ ਨਾਲ 6.9 ਇੰਚ ਦੀ sAMOLED WQHD  ਇਨਫਿਨਿਟੀ-ਓ ਡਾਈਨੈਮਿਕ 2ਐਕਸ ਕਵਰਡ ਡਿਸਪਲੇਅ ਦਿੱਤੀ ਗਈ ਹੈ। 8ਜੀ.ਬੀ. ਰੈਮ ਅਤੇ 12ਜੀ.ਬੀ. ਰੈਮ ਆਪਸ਼ਨ ਵਾਲੇ ਇਸ ਫੋਨ 'ਚ ਸਨੈਪਡਰੈਗਨ 865+ SoC ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 128ਜੀ.ਬੀ. ,256ਜੀ.ਬੀ. ਅਤੇ 512ਜੀ.ਬੀ. ਰੈਮ ਆਪਸ਼ਨ 'ਚ ਆਉਂਦਾ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 108 ਮੈਗਾਪਿਕਸਲ ਦੇ ਪ੍ਰਾਈਮਰੀ ਲੈਂਸ ਨਾਲ ਦੋ 12 ਮੈਗਾਪਿਕਸਲ ਦੇ ਕੈਮਰੇ ਲੱਗੇ ਹਨ।

ਸੈਲਫੀ ਲਈ ਫੋਨ 'ਚ 10 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ 'ਚ ਦਿੱਤੇ ਗਿਆ S Pen 9 ਮਿਲੀਸੈਕਿੰਡਸ ਦੀ ਲੇਟੈਂਸੀ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਵਾਇਰਡ ਅਤੇ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਸਪੈਸੀਫਿਕੇਸ਼ਨਸ
ਫੋਨ 'ਚ 2400x1080 ਪਿਕਸਲ ਰੈਜੋਲਿਉਸ਼ਨ ਨਾਲ 6.7 ਇੰਚ ਦੀ Infinity-O Super AMOLED+ ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

ਇਸ 'ਚ ਇਕ 64 ਮੈਗਾਪਿਕਸਲ ਅਤੇ ਦੋ 12 ਮੈਗਾਪਿਕਸਲ ਦਾ ਕੈਮਰਾ ਲੱਗਿਆ ਹੈ। ਸੈਲਫੀ ਲਈ ਫੋਨ 'ਚ ਤੁਹਾਨੂੰ 10 ਮੈਗਾਪਿਕਸਲ ਦਾ ਪੰਚ-ਹੋਲ ਕੈਮਰਾ ਮਿਲੇਗਾ।

ਐਂਡ੍ਰਾਇਡ 10 ਓ.ਐੱਸ. 'ਤੇ ਬੇਸਡ One UI 'ਤੇ ਚੱਲਣ ਵਾਲੇ ਇਸ ਫੋਨ 'ਚ 4300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।

ਚਾਰਜਿੰਗ ਲਈ ਇਸ 'ਚ IP 68 ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਫੋਨ ਦੀ ਖਾਸ ਗੱਲ ਹੈ ਕਿ ਇਹ ਵਾਇਰਲੈਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਅਮਰੀਕਾ 'ਚ ਇਸ ਫੋਨ ਦੀ ਕੀਮਤ 999 ਡਾਲਰ (ਕਰੀਬ 75,400 ਰੁਪਏ) ਹੈ।

Karan Kumar

This news is Content Editor Karan Kumar