Samsung Galaxy Note 10 Lite ਦੀ ਕੀਮਤ ’ਚ ਹੋਈ ਭਾਰੀ ਕਟੌਤੀ

06/22/2020 1:00:01 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਸ਼ਾਨਦਾਰ ਸਮਾਰਟਫੋਨ ਗਲੈਕਸੀ ਨੋਟ 10 ਲਾਈਟ ਦੀ ਕੀਮਤ ’ਚ ਭਾਰ ਕਟੌਤੀ ਕਰਕ ਦਿੱਤੀ ਹੈ। S-Pen ਨਾਲ ਆਉਣ ਵਾਲੇ ਇਸ ਫੋਨ ਦੀ ਕੀਮਤ 4 ਹਜ਼ਾਰ ਰੁਪਏ ਘਟਾਈ ਗਈ ਹੈ। ਗਲੈਕਸੀ ਨੋਟ 10 ਲਾਈਟ ਦਾ 6 ਜੀ.ਬੀ. ਰੈਮ ਮਾਡਲ ਹੁਣ 37,999 ਰੁਪਏ ’ਚ ਜਦਕਿ 8 ਜੀ.ਬੀ. ਰੈਮ ਵਾਲਾ ਮਾਡਲ ਹੁਣ 39,999 ਰੁਪਏ ਦੀ ਕੀਮਤ ’ਚ ਮਿਲੇਗਾ। 

ਗਾਹਕਾਂ ਨੂੰ ਸਿਟੀ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਫੋਨ ਖਰੀਦਣ ’ਤੇ 5 ਹਜ਼ਾਰ ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਯਾਨੀ ਕੈਸ਼ਬੈਕ ਪਾਉਣ ਤੋਂ ਬਾਅਦ ਨੋਟ 10 ਲਾਈਟ ਦੇ 6 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 32,999 ਰੁਪਏ ਜਦਕਿ 8 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 34,999 ਰੁਪਏ ਰਹਿ ਜਾਵੇਗੀ। ਉਥੇ ਹੀ ਜੇਕਰ ਇੰਸਟੈਂਟ ਡਿਸਕਾਊਂਟ ਚਾਹੁੰਦੇ ਹੋ ਤਾਂ ਕਿਸੇ ਵੀ ਕਾਰਡ ’ਤੇ 2 ਹਜ਼ਾਰ ਰੁਪਏ ਦਾ ਇੰਸਟੈਂਟ ਕੈਸ਼ਬੈਕ ਲੈ ਸਕਦੇ ਹਨ। ਸੈਮਸੰਗ ਦੇ ਇਨ੍ਹਾਂ ਸਾਰੇ ਆਫਰਸ ਦਾ ਫਾਇਦਾ 30 ਜੂਨ 2020 ਤਕ ਲਿਆ ਜਾ ਸਕਦਾ ਹੈ। 

ਫੋਨ ਦੀਆਂ ਖੂਬੀਆਂ
ਨੋਟ 10 ਦੀ ਤਰ੍ਹਾਂ ਨੋਟ 10 ਲਾਈਟ ’ਚ ਵੀ S-Pen ਦਿੱਤਾ ਗਿਆ ਹੈ ਜੋ ਇਸ ਨੂੰ ਬਾਕੀ ਸਮਾਰਟਫੋਨਾਂ ਤੋਂ ਅਲੱਗ ਬਣਾਉਂਦਾ ਹੈ। ਫੋਨ ’ਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (1080x2400 ਪਿਕਸਲ) ਵਾਲੀ ਸੁਪਰ ਅਮੋਲੇਡ ਡਿਸਪਲੇਅ ਮਿਲਦੀ ਹੈ। ਇਹ ਸਮਾਰਟਫੋਨ Exynos 9810 ਪ੍ਰੋਸੈਸਰ ਅਤੇ 128 ਜੀ.ਬੀ. ਤਕ ਦੀ ਸਟੋਰੇਜ ਨਾਲ ਆਉਂਦਾ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਟ੍ਰਿਪਲ ਰੀਅਰ ਅਤੇ ਸਿੰਗਲ ਫਰੰਟ ਕੈਮਰਾ ਮਿਲਦਾ ਹੈ। ਰੀਅਰ ਕੈਮਰੇ ’ਚ 12 ਮੈਗਾਪਿਕਸਲ ਦਾ ਮੇਨ ਸੈਂਸਰ, 12 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫ਼ੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 4,500mAh ਦੀ ਬੈਟਰੀ ਫਾਸਟ ਚਾਰਜਿੰਗ ਨਾਲ ਆਉਂਦੀ ਹੈ। 

Rakesh

This news is Content Editor Rakesh