ਇਸ ਦਿਨ ਲਾਂਚ ਹੋਵੇਗਾ 6,000mAh ਬੈਟਰੀ ਵਾਲਾ ਸੈਮਸੰਗ ਗਲੈਕਸੀ M32

06/15/2021 1:40:13 PM

ਗੈਜੇਟ ਡੈਸਕ– ਸੈਮਸੰਗ ਆਪਣੇ ਅਪਕਮਿੰਗ ਸਮਾਰਟਫੋਨ ਗਲੈਕਸੀ ਐੱਮ 32 ਨੂੰ 21 ਜੂਨ ਨੂੰ ਲਾਂਚ ਕਰੇਗੀ। ਇਸ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਉਪਲੱਬਧ ਕੀਤਾ ਜਾਵੇਗਾ। ਰਿਪੋਰਟ ਮੁਤਾਬਕ, ਇਸ ਨੂੰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲਾਂ ’ਚ ਲਿਆਇਆ ਜਾਵੇਗਾ। 

ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 6 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 21,999 ਰੁਪਏ ਅਤੇ 8 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 23,999 ਰੁਪਏ ਰੱਖੀ ਜਾ ਸਕਦੀ ਹੈ। ਦੱਸ ਦੇਈਏ ਕਿ ਸੈਮਸੰਗ ਦੁਆਰਾ ਇਸ ਸਾਲ ਲਾਂਚ ਕੀਤਾ ਜਾਣ ਵਾਲਾ ਗਲੈਕਸੀ ਐੱਮ ਸੀਰੀਜ਼ ਦਾ ਇਹ ਪੰਜਵਾਂ ਫੋਨ ਹੋਵੇਗਾ। ਇਸ ਸੀਰੀਜ਼ ਨੂੰ ਪਹਿਲਾਂ ਵਾਰ ਸਾਲ 2019 ’ਚ ਪੇਸ਼ ਕੀਤਾ ਗਿਆ ਸੀ। 

Samsung Galaxy M32 ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.4-ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਅਮੋਲੇਡ, ਇਨਫਿਨਿਟੀ-ਯੂ
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ85
ਰੈਮ    - 4GB/6GB
ਸਟੋਰੇਜ    - 64GB/128GB
ਰੀਅਰ ਕੈਮਰਾ    - 48MP+8MP+5MP+5MP ਦਾ ਕਵਾਡ ਕੈਮਰਾ ਸੈੱਟਅਪ
ਓ.ਐੱਸ.    - ਐਂਡਰਾਇਡ 11 ਆਧਾਰਿਤ One UI
ਬੈਟਰੀ    - 6000mAh

Rakesh

This news is Content Editor Rakesh