ਭਾਰਤ ’ਚ ਜਲਦ ਲਾਂਚ ਹੋਣਗੇ ਸੈਮਸੰਗ ਦੇ ਦੋ ਸਸਤੇ ਸਮਾਰਟਫੋਨ, ਸਾਹਮਣੇ ਆਏ ਫੀਚਰਜ਼

10/18/2022 3:53:34 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ M-ਸੀਰੀਜ਼ ਦਾ ਨਵਾਂ ਫੋਨ Samsung Galaxy M04 ਜਲਦ ਹੀ ਭਾਰਤ ’ਚ ਐਂਟਰੀ ਲੈਣ ਵਾਲਾ ਹੈ। ਇਸ ਤੋਂ ਇਲਾਵਾ Galaxy A04e ਦੀ ਵੀ ਲਾਂਚਿੰਗ ਦੀ ਖਬਰ ਹੈ। ਇਨ੍ਹਾਂ ਦੋਵਾਂ ਫੋਨਾਂ ਨੂੰ ਬਲੂਟੁੱਥ ਸਪੈਸ਼ਲ ਇੰਟਰੈਸਟ ਗਰੁੱਪ (SIG) ਦੀ ਸਰਟੀਫਿਕੇਸ਼ਨ ਸਾਈਟ ’ਤੇ ਵੇਖਿਆ ਗਿਆ ਹੈ। ਇਨ੍ਹਾਂ ਦੋਵਾਂ ਫੋਨਾਂ ਚ ਬਲੂਟੁੱਥ V5.0 ਮਿਲੇਗਾ। Galaxy M04 ਅਤੇ Galaxy A04e ਦੋਵਾਂ ਨੂੰ ਇਕੱਠੇ ਹੀ ਲਿਸਟ ਕੀਤਾ ਗਿਆ ਹੈ। ਅਜਿਹੇ ’ਚ Galaxy A04e, Galaxy M04 ਦਾ ਰੀਬ੍ਰਾਂਡਿਡ ਵਰਜ਼ਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਫੋਨਾਂ ਨੂੰ ਬੈਂਚਮਾਰਕ ਸਾਈਟ ਗੀਕਬੈਂਚ ’ਤੇ ਵੇਖਿਆ ਗਿਆ ਹੈ। 

ਮਾਈਸਮਾਰਟਪ੍ਰਾਈਜ਼ ਦੀ ਇਕ ਰਿਪੋਰਟ ਮੁਤਾਬਕ, Samsung Galaxy A04e ਨੂੰ ਮਾਡਲ ਨੰਬਰ SM-A042F, SM042F_DS, SM-A042M ਅਤੇ SM-A042M_DS ਦੇ ਨਾਲ ਬਲੂਟੁੱਥ ਸਰਟੀਫਿਕੇਸ਼ਨ ਸਾਈਟ ’ਤੇ ਲਿਸਟ ਕੀਤਾ ਗਿਆ ਹੈ। Galaxy M04 ਦਾ ਮਾਡਲ ਨੰਬਰ SM-M045F_DS ਦੱਸਿਆ ਜਾ ਰਿਹਾ ਹੈ। 
 
ਬੈਂਚਮਾਰਕ ਲਿਸਟਿੰਗ ਮੁਤਾਬਕ, ਦੋਵਾਂ ਫੋਨਾਂ ’ਚ ਮੀਡੀਆਟੈੱਕ Helio G35 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ 3 ਜੀ.ਬੀ. ਰੈਮ ਦੇ ਨਾਲ ਐਂਡਰਾਇਡ 12 ਮਿਲੇਗਾ। Galaxy A04e ਅਤੇ Galaxy M04 ਨੂੰ ਭਾਰਤੀ ਮਿਆਰ ਬਿਊਰੋ (BIS) ਦੀ ਸਾਈਟ ’ਤੇ ਵੀ ਲਿਸਟ ਕੀਤਾ ਗਿਆ ਹੈ। 

ਸੈਮਸੰਗ ਨੇ ਅਜੇ ਤਕ Galaxy A04e ਅਤੇ Galaxy M04 ਦੀ ਲਾਂਚਿੰਗ ਬਾਰੇ ਕੁਝ ਨਹੀਂ ਕਿਹਾ। Galaxy A04e ਦੀ ਇਕ ਮਾਰਕੀਟਿੰਗ ਇਮੇਜ ਲੀਕ ਹੋਈ ਹੈ ਜਿਸ ਮੁਤਾਬਕ, ਇਸ ਫੋਨ ’ਚ ਇਨਫਿਨਿਟੀ ਵੀ ਡਿਸਪਲੇਅ ਮਿਲ ਸਕਦੀ ਹੈ ਅਤੇ ਫੋਨ ਨੂੰ ਬਲੈਕ, ਗਰੀਨ ਅਤੇ ਕਾਪਰ ਰੰਗ ’ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ ਸਿੰਗਲ ਰੀਅਰ ਕੈਮਰਾ ਮਿਲ ਸਕਦਾ ਹੈ। 

Rakesh

This news is Content Editor Rakesh