ਸੈਮਸੰਗ ਇਸ ਹਫਤੇ ਲਾਂਚ ਕਰੇਗੀ ਦੋ ਨਵੇਂ ਸਮਾਰਟਫੋਨ, 10,000 ਰੁਪਏ ''ਚ ਮਿਲ ਸਕਦੈ ਵੱਡਾ ਤੋਹਫਾ

09/17/2018 5:45:54 PM

ਜਲੰਧਰ— ਭਾਰਤੀ ਬਾਜ਼ਾਰ 'ਚ ਚੀਨੀ ਕੰਪਨੀਆਂ ਦੇ ਵਧਦੇ ਦਬਦਬੇ ਨੂੰ ਚੁਣੌਤੀ ਦੇਣ ਦੇ ਮਕਸਦ ਨਾਲ ਸੈਮਸੰਗ ਜਲਦੀ ਹੀ ਦੋ ਨਵੇਂ ਸਮਾਰਟਫੋਨ ਪੇਸ਼ ਕਰ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਸੈਮਸੰਗ ਗਲੈਕਸੀ ਜੇ 6 ਪਲੱਸ ਅਤੇ ਸੈਮਸੰਗ ਗਲੈਕਸੀ ਜੇ 4 ਪਲੱਸ ਦੀ। ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਕੀਮਤ 10,000 ਰੁਪਏ ਰੁਪਏ ਤੋਂ 20,000 ਰੁਪਏ ਦੇ ਵਿਚ ਹੈ। ਗਲੈਕਸੀ ਜੇ 6 ਪਲੱਸ 'ਚ ਦੋ ਰੀਅਰ ਕੈਮਰੇ ਦਿੱਤੇ ਜਾਣ ਦੀ ਉਮੀਦ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਨ ਸਾਈਡ ਫਿੰਗਰਪ੍ਰਿੰਟ ਸੈਂਸਰ ਸਪੋਰਟ ਦੇ ਨਾਲ ਆਏਗਾ। ਸੈਮਸੰਗ ਗਲੈਕਸੀ ਜੇ 4 ਪਲੱਸ 'ਚ ਨਵਾਂ ਈਮੋਟੀਫਾਈ ਫੀਚਰ ਹੋਵੇਗਾ। ਅਜਿਹਾ ਲੱਗਦਾ ਹੈ ਕਿ ਇਹ ਮੈਸੇਜਿੰਗ ਨਾਲ ਸੰਬੰਧਿਤ ਇਕ ਖਾਸ ਫੀਚਰ ਹੋਵੇਗਾ।

ਇਸ ਤੋਂ ਪਹਿਲਾਂ ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਗਲੈਕਸੀ ਜੇ 8 ਅਤੇ ਸੈਮਸੰਗ ਗਲੈਕਸੀ ਜੇ 6 ਮਿਡ-ਰੇਂਜ ਸਮਾਰਟਫੋਨ ਉਤਾਰੇ ਸਨ। ਜੁਲਾਈ 'ਚ ਸੈਮਸੰਗ ਨੇ ਦਾਅਵਾ ਕੀਤਾ ਸੀ ਕਿ ਭਾਰਤ 'ਚ ਗਲੈਕਸੀ ਜੇ 8 ਅਤੇ ਸੈਮਸੰਗ ਗਲੈਕਸੀ ਜੇ 6 ਦੇ 20 ਲੱਖ ਤੋਂ ਜ਼ਿਆਦਾ ਯੂਨਿਟ ਵਿਕੇ ਸਨ। 
ਗੌਰ ਕਰਨ ਵਾਲੀ ਗੱਲ ਹੈ ਕਿ ਪਹਿਲਾਂ ਹੀ ਸੈਮਸੰਗ ਬ੍ਰਾਂਡ ਦੇ ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਬਲੂਟੁੱਥ ਐੱਸ.ਆਈ.ਜੀ. ਪੋਰਟਲ 'ਤੇ ਲਿਸਟ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਫੋਨਸ ਨੂੰ SM-J610 4ls SM-J415 ਮਾਡਲ ਨੰਬਰ ਨਾਲ ਲਿਸਟ ਕੀਤਾ ਗਿਆ। ਲਿਸਟਿੰਗ ਰਾਹੀਂ ਇਨ੍ਹਾਂ ਸਮਾਰਟਫੋਨਸ ਬਾਰੇ ਜਾਣਕਾਰੀ ਸਾਹਮਣੇ ਆਈ।

ਸੈਮਸੰਗ ਗਲੈਕਸੀ ਜੇ 6 ਪਲੱਸ ਅਤੇ ਗਲੈਕਸੀ ਜੇ 4 ਪਲੱਸ ਨੂੰ ਬਲੂਟੁੱਥ ਐੱਸ.ਆਈ.ਜੀ. ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਡੱਚ ਬਲਾਗ ਗਲੈਕਸੀ ਕਲੱਬ ਨੇ ਦਿੱਤੀ। ਰਿਪੋਰਟ ਮੁਤਾਬਕ ਦੋਵੇਂ ਫੋਨ ਐਂਡਰਾਇਡ 8.1 ਓਰੀਓ 'ਤੇ ਚੱਲਣਗੇ। ਇਨ੍ਹਾਂ 'ਚ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦਾ ਇਸਤੇਮਾਲ ਹੋਵੇਗਾ। ਦੋਵਾਂ ਹੀ ਫੋਨਸ ਨੂੰ ਸਭ ਤੋਂ ਪਹਿਲਾਂ ਹਾਲੈਂਡ ਅਤੇ ਵਿਅਤਨਾਮ 'ਚ ਉਪਲੱਬਧ ਕਰਵਾਏ ਜਾਣ ਦੀ ਉਮੀਦ ਹੈ।