ਸੁਪਰ ਐਮੋਲੇਡ ਡਿਸਪਲੇਅ ਨਾਲ ਲਾਂਚ ਹੋਏ ਸੈਮਸੰਗ ਗਲੈਕਸੀ J4 ਦੀ ਕੀਮਤ ''ਚ ਹੋਈ ਕਟੌਤੀ

07/18/2018 2:31:29 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ (Samsung) ਨੇ ਆਪਣੇ ਗਲੈਕਸੀ ਜੇ4 (Galaxy J4) ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਸੈਮਸੰਗ ਗਲੈਕਸੀ J4 ਦੇ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ 'ਚ ਹੋਈ ਹੈ। ਹੁਣ ਇਹ ਵੇਰੀਐਂਟ ਭਾਰਤ 'ਚ 9,490 ਰੁਪਏ ਦੀ ਕੀਮਤ ਨਾਲ ਸੈਮਸੰਗ ਦੇ ਈ-ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।  

 

ਸੈਮਸੰਗ ਗਲੈਕਸੀ J4 ਦੇ 2 ਜੀ. ਬੀ+16 ਜੀ. ਬੀ ਵੇਰੀਐਂਟ ਦੀ ਕੀਮਤ ਲਾਂਚਿੰਗ ਦੇ ਦੌਰਾਨ 9,990 ਰੁਪਏ ਸੀ ਅਤੇ ਸਮਾਰਟਫੋਨ ਦੇ 3 ਜੀ. ਬੀ+32 ਜੀ. ਬੀ. ਵੇਰੀਐਂਟ ਨੂੰ 11,990 ਰੁਪਏ ਦੀ ਕੀਮਤ ਨਾਲ ਪੇਸ਼ ਗਿਆ ਸੀ। ਸੈਮਸੰਗ ਦਾ ਗਲੈਕਸੀ 'ਜੇ ਸੀਰੀਜ਼' ਭਾਰਤ 'ਚ ਵਿਕਣ ਵਾਲਾ ਬੈਸਟ ਸੀਰੀਜ਼ ਹੈ। 

 

 

ਫੀਚਰਸ-
ਇਸ ਸਮਾਰਟਫੋਨ 'ਚ ਸੈਮਸੰਗ ਮਾਲ ਐਪ ਪ੍ਰੀ ਲੋਡਿਡ ਹੈ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਯੂਜ਼ਰਸ ਨੂੰ ਆਪਣੀ ਪਸੰਦ ਦਾ ਪ੍ਰੋਡਕਟ ਖਰੀਦਣ 'ਚ ਮਦਦ ਕਰਦਾ ਹੈ। ਇਸ ਐਪ ਦੇ ਰਾਹੀਂ ਫੋਟੋ ਅਪਲੋਡ ਕਰਕੇ ਸ਼ਾਪਿੰਗ ਕੀਤੀ ਜਾ ਸਕੇਗੀ। ਇਸ ਸਮਾਰਟਫੋਨ 'ਚ ਅਡੈਪਟਿਵ ਵਾਈ-ਫਾਈ ਫੀਚਰ ਹੈ, ਜੋ ਲੋਕੇਸ਼ਨ ਦੇ ਹਿਸਾਬ ਨਾਲ ਆਪਣੇ ਆਪ ਹੀ ਆਨ ਜਾਂ ਆਫ ਕਰ ਦਿੰਦਾ ਹੈ। ਫੋਨ 'ਚ 5.5 ਇੰਚ ਸੁਪਰ ਐਮੋਲੇਡ ਐੱਚ. ਡੀ. ਡਿਸਪਲੇਅ, 1.4 ਗੀਗਾਹਰਟਜ਼ ਐਕਸੀਨੋਸ ਪ੍ਰੋਸੈਸਰ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਹੈ, ਜਿਸ ਦਾ ਅਪਚਰ ਐੱਫ/1.9 ਹੈ। ਫਰੰਟ 'ਤੇ 5 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3000 ਐੱਮ. ਏ. ਐੱਚ. ਬੈਟਰੀ ਦੇ ਨਾਲ ਡਿਊਲ ਸਿਮ, 4 ਜੀ ਸਪੋਰਟ, ਐਂਡਰਾਇਡ ਓਰੀਓ 8.0 ਅਤੇ 3.5 ਐੱਮ. ਐੱਮ. ਹੈੱਡਫੋਨ ਜੈਕ ਮੌਜੂਦ ਹੈ।