Samsung ਦੇ ਇਨ੍ਹਾਂ ਸਮਾਰਟਫੋਨਜ਼ ਬਾਰੇ ਸਾਹਮਣੇ ਆਈਆਂ ਕੁੱਝ ਨਵੀਆਂ ਜਾਣਕਾਰੀਆਂ

04/22/2017 12:03:12 PM

ਜਲੰਧਰ- ਦੱਖਣ ਕੋਰੀਆਈ ਮੋਬਾਇਲ ਮੇਕਰ ਸੈਮਸੰਗ ਨੇ ਹਾਲ ਹੀ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ S8 ਅਤੇ S8 ਪਲਸ ਲਾਂਚ ਕੀਤੇ ਹਨ। ਪਰ ਹੁਣ ਖਬਰਾਂ ਹਨ ਕਿ ਸੈਮਸੰਗ ਜਲਦ ਹੀ ਆਪਣੇ ਬਜਟ ਰੇਂਜ ਦੇ ਸਮਾਰਟਫੋਨ J3 (2016) ਅਤੇ J5 (2016) ਦੇ ਅਪਗਰੇਡਡ ਵੇਰੀਅੰਟ ਲਾਂਚ ਕਰ ਸਕਦਾ ਹੈ।

ਗਲੈਕਸੀ J3 (2017) ਨੂੰ ਲੈ ਕੇ ਸਾਹਮਣੇ ਆਈ ਲੀਕ ਜਾਣਕਾਰੀ ''ਚ ਦਾਅਵਾ ਕੀਤਾ ਗਿਆ ਹੈ ਕਿ ਸਮਾਰਟਫੋਨ ਨੂੰ ਵਾਈ-ਫਾਈ ਸਰਟੀਫਿਕੇਸ਼ਨ ਮਿਲ ਚੁੱਕਿਆ ਹੈ। ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ ਦਾ ਮਾਡਲ ਨੰਬਰ SM-J3306 ਹੈ। ਗਲੈਕਸੀ J3 ਨੂੰ ਲੈ ਕੇ ਪਹਿਲਾਂ ਆਈਆਂ ਜਾਣਕਾਰੀਆਂ ਮੁਤਾਬਕ ਸਮਾਰਟਫੋਨ ''ਚ 5 ਇੰਚ ਦੀ ਸੁਪਰ ਐਮੋਲੇਡ ਐਚ. ਡੀ ਡਿਸਪਲੇ ਹੋਵੇਗੀ ਅਤੇ ਇਸ ਦੀ ਪਿਕਸਲ ਡੈਨਸਿਟੀ 295 ਪੀ. ਪੀ. ਆਈ ਹੋਵੇਗੀ।  ਇਹ ਸਮਾਰਟਫੋਨ ਸੈਮਸੰਗ 5xynos 7570 ਪ੍ਰੋਸੈਸਰ ਅਤੇ 272 ਰੈਮ ਨਾਲ ਲੈਸ ਹੋ ਸਕਦਾ ਹੈ। ਸਮਾਰਟਫੋਨ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋ ਸਕਦਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮਾਰਟਫੋਨ ''ਚ 1672 ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਈ ਜਾ ਸਕੇਗੀ। ਹਲਾਂਕਿ ਸਮਾਰਟਫੋਨ ਦੀ ਬੈਟਰੀ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗਲੈਕਸੀ J5 ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਸਮਾਰਟਫੋਨ ''ਚ 4.8 ਇੰਚ ਦੀ ਸੁਪਰ ਐਮੋਲੇਡ ਐੱਚ. ਡੀ ਡਿਸਪਲੇ ਹੋਵੇਗੀ ਅਤੇ ਇਸਦੀ ਪਿਕਸਲ ਡੇਨਸਿਟੀ 306 ਪੀ. ਪੀ. ਆਈ ਹੋਵੇਗੀ। ਇਹ ਸਮਾਰਟਫੋਨ ਸੈਮਸੰਗ 5xynos 7870 ਪ੍ਰੋਸੈਸਰ ਅਤੇ 272 ਰੈਮ ਨਾਲ ਲੈਸ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮਾਰਟਫੋਨ ''ਚ 12 ਮੈਗਾਪਿਕਸਲ ਦਾ ਰਿਅਰ ਅਤੇ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਓ. ਐੱਸ ਤੇ ਚੱਲੇਗਾ।