Samsung Galaxy J3(2017), Galaxy J5(2017) ਅਤੇ Galaxy J7(2017) ਸਮਾਰਟਫੋਨ ਹੋਏ ਲਾਂਚ

06/07/2017 12:25:52 PM

ਜਲੰਧਰ-ਲੰਬੇ ਇੰਤਜ਼ਾਰ ਦੇ ਬਾਅਦ ਮੰਗਲਵਾਰ ਨੂੰ ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਨੇ ਯੂਰਪੀਨ ਮਾਰਕੀਟ 'ਚ ਗੈਲੇਕਸੀ ਜੇ3(2017), ਗੈਲੇਕਸੀ ਜੇ5(2017) ਅਤੇ ਗੈਲੇਕਸੀ ਜੇ7(2017) ਨੂੰ ਪੇਸ਼ ਕਰ ਦਿੱਤਾ ਹੈ। ਦੱਖਣੀ ਕੋਰਿਆਈ ਖਪਤਕਾਰਾਂ ਇਲੈਕਟ੍ਰੋਨਿਕਸ ਨਿਰਮਾਤਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਰੇ ਤਿੰਨ ਡਿਵਾਇਸਜ਼ ਸੇਲ ਦੇ ਰਾਹੀਂ ਉਪਲੱਬਧ ਕਰਵਾ ਦਿੱਤੇ ਜਾਣਗੇ। ਸੈਮਸੰਗ ਗੈਲੇਕਸੀ ਜੇ3 (2017) ਨੂੰ ਅਗਸਤ 'ਚ ਵੀ ਲਾਂਚ ਕੀਤਾ ਜਾਵੇਗਾ, ਗੈਲੇਕਸੀ ਜੇ5(2017) ਨੂੰ ਇਸੇ ਮਹੀਨੇ ਯੂਰਪ 'ਚ ਪਹਿਲੀ ਵਾਰ ਲਾਂਚ ਕੀਤਾ ਜਾਵੇਗਾ। ਜਦਕਿ ਕੰਪਨੀ ਨੇ ਗੈਲੇਕਸੀ ਜੇ7(2017) ਨੂੰ ਜੁਲਾਈ 'ਚ ਕੁਝ ਬਜ਼ਾਰ 'ਚ ਪੇਸ਼ ਕਰਨ ਦੀ ਤਿਆਰੀ ਹੈ। ਇਸ ਦੇ ਇਲਾਵਾ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਸਮਰਾਟਫੋਨ ਦੀ ਕੀਮਤਾਂ ਅਲੱਗ-ਅਲੱਗ ਦੇਸ਼ਾਂ 'ਚ ਅਲੱਗ-ਅਲੱਗ ਹੈ।  
ਤਿੰਨੋਂ ਸਮਾਰਟਫੋਨ ਮੇਂਟਲ ਬਾਡੀ ਦੇ ਬਣੇ ਹੋਣਗੇ ਅਤੇ ਐਂਡਰਾਈਡ ਨਾਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਇਸ ਦੇ ਇਲਾਵਾ ਤਿੰਨੋਂ ਫੋਨਜ਼ ਦੀ ਸਪੈਸੀਫਿਕੇਸ਼ਨ ਅਤੇ ਫੀਚਰਸ ਅਲੱਗ-ਅਲੱਗ ਹੋਣਗੇ।

Samsung Galaxy J3(2017) ਦੇ ਸਪੈਸੀਫਿਕੇਸ਼ਨ-
ਤਿੰਨੋ ਫੋਨਜ਼ 'ਚ ਇਹ ਸਭ ਤੋਂ ਸਸਤਾ ਸਮਾਰਟਫੋਨ ਹੈ। ਇਸ ਫੋਨ 'ਚ 5 ਇੰਚ ਦਾ ਡਿਸਪਲੇ ਹੋਵੇਗਾ। ਜਿਸ 'ਚ ਐੱਚ. ਡੀ. (720p) ਰੈਜ਼ੋਲੂਸ਼ਨ ਹੋਵੇਗਾ. ਫੋਮ 'ਚ 13 ਮੈਗਾਪਿਕਸਲ ਰਿਅਰ ਕੈਮਰਾ ਹੋਵੇਗਾ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ ਫੋਨ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ। ਇਸ ਦੇ ਇਲਾਵਾ  ਫੋਨ 1.4 ਗੀਗਾਹਰਟਜ਼ ਕਵਾਡ-ਕੋਰ Exynos 7570 ਪ੍ਰੋਸੈਸਰ 'ਤੇ ਅਧਾਰਿਤ ਹੋਵੇਗਾ। ਸਮਾਰਟਫੋਨ 'ਚ 2GB ਰੈਮ ਅਤੇ 16GB ਇੰਟਰਨਲ ਸਟੋਰੇਜ਼ ਹੋਵੇਗੀ। ਡਿਊਲ ਸਿਮ ਸਪੋਟ ਦੇ ਨਾਲ ਆਉਣ ਵਾਲੇ ਗੈਲੇਕਸੀ ਜੇ 3 (2017) 'ਚ ਪਾਵਰ ਬੈਕਅਪ ਦੇ ਲਈ 2,400mAh ਦੀ ਬੈਟਰੀ ਦਿੱਤੀ ਗਈ ਹੈ।

 

Samsung Galaxy J5 (2017) ਦੇ ਸਪੈਸੀਫਿਕੇਸ਼ਨ
ਸਭ ਤੋਂ ਪਹਿਲਾਂ ਗੱਲ ਕਰੀਏ Samsung Galaxy J5 (2017) ਦੀ ਤਾਂ ਇਹ ਦੋਨੋ 'ਚ ਜਿਆਦਾ ਸਸਤਾ ਹੈ। Samsung Galaxy J5 (2017) ਬਲੈਕ ਅਤੇ ਗੋਲਡ ਕਲਰ 'ਚ ਮਿਲੇਗਾ। ਇਸ ਦੀ ਕੀਮਤ 270ਯੂਰੋ (ਕਰੀਬ 19,600 ਰੁਪਏ) ਹੈ। ਗੈਲੇਕਸੀ ਜੇ 5 (2017) 'ਚ 5.2 ਇੰਚ ਦਾ (1280*720) ਪਿਕਸਲ  ਐੱਚ.ਡੀ. ਸੁਪਰ ਅਮੋਲਡ ਡਿਸਪਲੇ ਹੈ। ਇਸ 'ਚ 1.6 ਗੀਗਾਹਰਟਜ਼ ਆਕਟਾ-ਕੋਰ ਐਕਸੀਨਾਸ ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਗ੍ਰਾਫਿਕਸ ਦੇ ਲਈ ਮਾਲੀ ਟੀ 830 ਇੰਟੀਗ੍ਰੇਟੇਡ ਹੈ 16GB ਇੰਨਬਿਲਟ ਸਟੋਰੇਜ਼ ਵਾਲੇ ਇਸ ਫੋਨ 'ਚ 2GB ਰੈਮ ਦਿੱਤਾ ਗਿਆ ਹੈ। ਜ਼ਰੂਰਤ ਪੈਣ 'ਤੇ 256GB ਤੱਕ ਮਾਈਕ੍ਰੋਐੱਸਡੀ ਕਾਰਡ ਦਾ ਇਸਤੇਮਾਲ ਕਰਨਾ ਸੰਭਵ ਹੈ।
ਐਂਡਰਾਈਡ 7.0 ਨੂਗਾ 'ਤੇ ਚੱਲਣ ਵਾਲੇ ਇਹ ਇਕ ਡਿਊਲ ਸਿਮ ਸਮਾਰਟਫੋਨ ਹੈ। ਇਸ 'ਚ ਐੱਫ / 1.7 ਅਪਚਰ ਵਾਲਾ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜਿਸ ਦੇ ਨਾਲ ਇਕ ਐੱਲ. ਈ. ਡੀ. ਫਲੈਸ਼ ਵੀ ਹੈ। ਸੈਮਸੰਗ ਦੇ ਇਸ ਫੋਨ ਦਾ ਫ੍ਰੰਟ ਕੈਮਰਾ ਵੀ 13 ਮੈਗਾਪਿਕਸਲ ਦਾ ਹੈ। ਫ੍ਰੰਟ ਸੈਂਸਰ ਦਾ ਅਪਚਰ ਐੱਫ/ 1.9 ਹੈ। ਸਮਾਰਟਫੋਨ ਦਾ ਡਾਈਮੇਂਸ਼ਨ 146.3*71.3*7.9 ਮਿਲੀਮੀਟਰ ਹੈ। ਕੁਨੈਕਟਵਿਟੀ ਫੀਚਰ 'ਚ 4 ਜੀ. VoLTE, ਵਾਈ-ਫਾਈ 802.11 b/g/n, ਬਵੂਟੁਥ 4.1 ਅਤੇ GPSਸ਼ਾਲਿ ਹੈ। ਹੈਂਡਸੈਟ ਨੂੰ ਪਾਵਰ ਦੇਣ ਦੇ ਲਈ ਮੌਜ਼ੂਦ 3,000 mAh ਦੀ ਬੈਟਰੀ ਹੈ।

Samsung Galaxy J7 (2017) ਦੇ ਸੈਪਸੀਫਿਕੇਸ਼ਨ-
ਗੱਲ ਕਰੀਏ ਸੈਮਸੰਗ ਗੈਲੇਕਸੀ ਜੇ7 (2017) ਦੀ ਇਹ ਸੈਮਸੰਗ ਦੀ ਜੇ ਸੀਰੀਜ਼ ਦਾ ਸਭ ਤੋਂ ਪੀ੍ਰਮਿਅਮ ਹੈਂਡਸੈਟ ਹੈ। Samsung Galaxy J7 (2017) 'ਚ ਤੁਹਾਨੂੰ 5.5 ਇੰਚ ਦਾ ਫੁਲ ਐੱਚ.ਡੀ. (1920*1080 ਪਿਕਸਲ) ਸੁਪਰ ਅਮੋਲਡ ਡਿਸਪਲੇ ਮਿਲੇਗਾ। ਇਸ 'ਚ 16 ਮੈਗਾਪਿਕਸਲ ਆਕਟਾ-ਕੋਰ ਐਕਸੀਨਾਸ 7870 ਪ੍ਰੋਸੈਸਰ ਦੇ ਨਾਲ ਮਾਲੀ ਟੀ 830 ਜੀ.ਪੀ.ਯੂ ਦਿੱਤਾ ਗਿਆ ਹੈ। ਰੈਮ 3GB ਹੈ ਅਤੇ ਇਨਬਿਲਟ ਸਟੋਰੇਜ 16GB ਪਰ ਤੁਸੀਂ 
256GB ਤੱਕ ਮਾਈਕ੍ਰੋਐੱਸਡੀ ਕਾਰਡ ਦਾ ਇਸਤੇਮਾਲ ਕਰ ਸਕਦੇ ਹੈ। 
ਸੈਮਸੰਗ ਦਾ ਇਹ ਡਿਊਲ ਸਿਮ ਸਮਾਰਟਫੋਨ ਐਂਡਰਾਈਡ 7.0 ਨੂਗਾ ਨਾਲ ਲੈਸ ਹੈ। ਗਲੈਕਸੀ ਜੇ 5 ਦੀ ਤਰ੍ਹਾਂ ਇਸ 'ਚ ਵੀ ਤੁਹਾਨੂੰ ਫ੍ਰੰਟ ਅਤੇ ਰਿਅਰ ਪੈਨਲ 'ਤੇ 13 ਮੈਗਾਪਿਕਸਲ ਦਾ ਸੈਂਸਰ ਮਿਲਣਗੇ। ਦੋਨੋਂ ਹੀ ਕੈਮਰਿਆਂ ਦੇ ਨਾਲ ਐੱਲ.ਈ.ਡੀ. ਫਲੈਸ਼ ਵੀ ਦਿੱਤੇ ਗਏ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਸਮਾਰਟਫੋਨ ਦਾ ਡਾਈਮੇਂਸ਼ਨ 152.4*74.7*7.9 ਮਿਲੀਮੀਟਰ ਹੈ। ਬੈਟਰੀ 3600 mAh ਦੀ ਹੈ। ਕੁਨੈਕਟਵਿਟੀ ਫੀਚਰ 'ਚ 4 ਜੀ. VoLTE , ਵਾਈ-ਫਾਈ 802.11 b/g/n , ਬੂਲੂਟੁਥ 4.1 ਅਤੇ GPS ਸ਼ਾਮਿਲ ਹੈ।