ਸੈਮਸੰਗ ਗਲੈਕਸੀ J2 ਪ੍ਰੋ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

11/03/2017 1:50:15 PM

ਜਲੰਧਰ- ਸੈਮਸੰਗ ਗਲੈਕਸੀ ਜੇ2 ਪ੍ਰੋ ਪਿਛਲੇ ਸਾਲ ਜੁਲਾਈ ਦੇ ਸਮੇਂ ਭਾਰਤ 'ਚ 9,890 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਪਹਿਲਾਂ ਤੋਂ ਘੱਟ ਕੀਮਤ ਨਾਲ 8,490 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀਆਂ ਕੀਮਤਾਂ 'ਚ 1400 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਸਮਾਰਟਫੋਨ ਸ਼ੁਰੂਆਤ 'ਚ ਐਕਸਕਲੂਜ਼ਿਵਲੀ ਰੂਪ ਤੋਂ ਉਪਲੱਬਧ ਸੀ ਪਰ ਹੁਣ ਇਹ ਫਲਿੱਪਕਾਰਟ ਅਤੇ ਅਮੇਜ਼ਨ 'ਤੇ ਵੀ ਆਪਣੀ ਨਵੀਂ ਘੱਟ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ। ਇਹ ਸਮਾਰਟਫੋਨ ਬਲੈਕ, ਸਿਲਵਰ ਅਤੇ ਗੋਲਡ ਕਲਰ ਦੇ ਆਪਸ਼ਨ ਨਾਲ ਉਪਲੱਬਧ ਹੈ।

ਜਾਣਕਾਰੀ ਲਈ ਦੱਸ ਦੱਈਏ ਕਿ ਇਸ ਸਮਾਰਟਫੋਨ 'ਚ ਪਹਿਲੀ ਵਾਰ ਕੀਮਤ ਨਹੀਂ ਘਟਾਈ ਹੈ। ਇਸ ਤੋਂ ਪਹਿਲਾਂ ਜੂਨ 'ਚ ਇਸ ਸਾਲ ਹੀ ਇਸ ਦੀ ਕੀਮਤ 'ਚ 800 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ 9090 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਸੀ। ਹੁਣ ਇਸ ਦੀ ਕੀਮਤ ਹੋਰ ਘਟਾਈ ਗਈ ਹੈ ਅਤੇ ਹੁਣ ਇਹ 8,490 ਰੁਪਏ ਦੀ ਕੀਮਤ ਨਾਲ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ. ਸੁਪਰ AMOLED ਸਕਰੀਨ ਹੈ। ਜਿਸ ਨਾਲ ਹੀ 1.5GHz ਕਵਾਡ-ਕੋਰ ਪ੍ਰੋਸੈਸਰ, 2 ਜੀ. ਬੀ. ਰੈਮ ਅਤੇ 16 ਜੀ. ਬੀ. ਦੀ ਇੰਟਰਨਲ ਸਟੋਰੇਜ ਸਮਰੱਥਾ ਹੈ, ਜਿਸ ਨੂੰ ਮਾਈਕ੍ਰੋ ਐੱਚ. ਡੀ. ਕਾਰਡ ਦੀ ਮਦਦ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਗਲੈਕਸੀ ਇਸ ਫੋਨ 'ਚ 26,00 ਐੱਮ. ਏ. ਐੱਚ. ਦੀ ਬੈਟਰੀ ਅਤੇ ਇਹ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵੀਡੀਓ ਕਾਲਿੰਗ ਜਾਂ ਸੈਲਫੀ ਲਈ 5 ਮੈਗਾਪਿਕਸਲ ਫਰੰਟ ਮੈਗਾਪਿਕਸਲ ਕੈਮਰਾ ਹੈ। ਬੈਕ ਅਤੇ ਫਰੰਟ ਦੋਵੇਂ ਕੈਮਰੇ ਐੱਫ/2.2 ਅਪਰਚਰ ਨਾਲ ਹੈ। ਕਨੈਕਟੀਵਿਟੀ ਲਈ 4 ਜੀ. ਸਪੋਰਟ, ਡਿਊਲ ਸਿਮ, ਬਲੂਟੁੱਥ v4.1, USB 2.0,  GPS, GLONASS, ਵਾਈ-ਫਾਈ 802.11 B/G/N ਅਤੇ ਵਾਈ-ਫਾਈ ਡਾਇਰੈਕਟ ਦੀ ਸਹੂਲਤ ਹੈ।

ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਯੂਜ਼ਰਸ ਲਈ ਟਰਬੋ ਸਪੀਡ ਟੈਕਨਾਲੋਜੀ (TST) ਅਤੇ ਸਮਾਰਟ ਗਲੋ (LED ਨੋਟੀਫਿਕੇਸ਼ਨ ਸਿਸਟਮ) ਦਿੱਤੀ ਗਈ ਹੈ। ਸੈਮਸੰਗ ਟਰਬੋ ਸਪੀਡ ਟੈਕਨਾਲੋਜੀ ਦੇ ਮੁਤਾਬਕ ਇਹ ਐਪਸ ਨੂੰ ਦੋਹਰੇ ਰੈਮ ਦੀ ਤੁਲਨਾ 'ਚ 40 ਫੀਸਦੀ ਤੇਜ਼ੀ ਨਾਲ ਖੋਲਦਾ ਹੈ। ਇਹ ਸਮਾਰਟਫੋਨ ਦੇ ਪਿਛਲੇ ਹਿੱਸੇ 'ਚ ਸਮਾਰਟ ਗਲੋ ਨਾਲ LED ਨੋਟੀਫਿਕੇਸ਼ਨ ਰਿੰਗ ਦਿੱਤਾ ਗਿਆ ਹੈ, ਜੋ ਆਟੋ ਫੋਕਸ ਹਾਈ ਰੈਜ਼ੋਲਿਊਸ਼ਨ ਤਸਵੀਰ ਲੈਣ 'ਚ ਮਦਦ ਕਰਦਾ ਹੈ। ਨਾਲ ਹੀ ਨੋਟੀਫਿਕੇਸ਼ਨ ਸਿਸਟਮ 'ਚ ਅਲੱਗ-ਅਲੱਗ ਕਨਟੈਕਟਸ ਜਾਂ ਐਪਸ ਲਈ ਅਲੱਗ ਕਲਰ ਸੈੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਐੱਸ ਬਾਈਕ ਅਤੇ ਅਲਟਰਾ ਡਾਟਾ ਸੇਵਿੰਗ ਮੋਡ ਫੀਚਰ ਦਿੱਤਾ ਗਿਆ ਹੈ।