4 ਕੈਮਰਿਆਂ ਵਾਲਾ ਗਲੈਕਸੀ A71 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

02/19/2020 3:12:41 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ‘ਏ’ ਸੀਰੀਜ਼ ਦੇ ਸਭ ਤੋਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ ਏ71 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਏ71 ’ਚ 4 ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ ’ਚ ਐਂਡਰਾਇਡ 10 ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਏ71 ਨੂੰ ਵਿਅਤਨਾਮ ’ਚ ਪੇਸ਼ ਕੀਤਾ ਗਿਆ ਸੀ। ਸੈਮਸੰਗ ਦੇ ਇਸ ਫੋਨ ਦਾ ਮੁਕਾਬਲਾ ਵੀਵੋ ਵੀ17 ਪ੍ਰੋ, ਓਪੋ ਰੇਨੋ ਅਤੇ ਵਨਪਲੱਸ 7 ਵਰਗੇ ਸਮਾਰਟਫੋਨ ਨਾਲ ਹੈ। 

ਕੀਮਤ ਤੇ ਲਾਂਚਿੰਗ ਆਫਰਜ਼
ਸੈਮਸੰਗ ਗਲੈਕਸੀ ਏ71 ਦੀ ਕੀਮਤ 29,999 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗੀ। ਗਲੈਕਸੀ ਏ71 ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਸਿਲਵਰ ਅਤੇ ਪ੍ਰਿਜ਼ਮ ਕ੍ਰਸ਼ ਬਲਿਊ ਕਲਰ ਵੇਰੀਐਂਟ ’ਚ ਮਿਲੇਗਾ। ਸੈਮਸੰਗ ਗਲੈਕਸੀ ਏ71 ਦੀ ਵਿਕਰੀ 24 ਫਰਵਰੀ ਤੋਂ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਹੋਵੇਗੀ। 

ਫੀਚਰਜ਼
ਇਸ ਫੋਨ ’ਚ ਡਿਊਲ ਸਿਮ ਸੁਪੋਰਟ ਦੇ ਨਾਲ ਐਂਡਰਾਇਡ 10 ਦਿੱਤਾ ਗਿਆ ਹੈ। ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 730 ਆਕਟਾਕੋਰ ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 4 ਕੈਮਰੇ ਹਨ ਜਿਨ੍ਹਾਂ ’ਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਡੈਫਥ ਅਤੇ ਚੌਥਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਇਸ ਵਿਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 4ਜੀ VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਏ71 ’ਚ 4500mAh ਦੀ ਬੈਟਰੀ ਹੈ ਜਿਸ ਦੇ ਨਾਲ 25 ਵਾਟ ਦਾ ਫਾਸਟ ਚਾਰਜਰ ਮਿਲੇਗਾ।