64 ਮੈਗਾਪਿਕਸਲ ਨਾਲ ਸੈਮਸੰਗ ਜਲਦ ਲਾਂਚ ਕਰੇਗਾ ਨਵਾਂ ਸਮਰਾਟਫੋਨ

05/23/2019 10:53:42 PM

ਗੈਜੇਟ ਡੈਸਕ—48 ਮੈਗਾਪਿਕਸਲ ਕੈਮਰੇ ਦਾ ਟਰੈਂਡ ਚੱਲ ਰਿਹਾ ਹੈ। ਕੰਪਨੀਆਂ ਲਗਾਤਾਰ 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰ ਰਹੀਆਂ ਹਨ। ਪਰ ਹੁਣ ਖਬਰ ਇਹ ਹੈ ਕਿ ਸੈਮਸੰਗ 64 ਮੈਗਾਪਿਕਸਲ ਵਾਲਾ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ ਹੈ। ਸੈਮਸੰਗ ਨੇ ਇਸ ਮਾਰਚ 'ਚ ਗਲੈਕਸੀ ਏ70 ਲਾਂਚ ਕੀਤਾ ਹੈ ਜਿਸ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਗਲੈਕਸੀ ਏ70 ਦਾ ਇਕ ਨਵਾਂ ਵੇਰੀਐਂਟ ਲਾਂਚ ਕੀਤਾ ਜਾਵੇਗਾ ਜਿਸ 'ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ। ਇਸ ਨੂੰ ਕੰਪਨੀ ਅਗਲੇ ਕੁਝ ਮਹੀਨਿਆਂ 'ਚ ਲਾਂਚ ਕਰ ਸਕਦੀ ਹੈ। 

ਦੱਸਣਯੋਗ ਹੈ ਕਿ ਸੈਮਸੰਗ ਨੇ 64 ਮੈਗਾਪਿਕਸਲ ਦਾ ਸੈਂਸਰ ਪਹਿਲਾਂ ਹੀ ਪੇਸ਼ ਕੀਤਾ ਸੀ। ETNews ਦੀ ਇਕ ਰਿਪੋਰਟ ਮੁਤਾਬਕ ਗਲੈਕਸੀ ਏ70 ਐੱਸ ਲਈ ਇਸ ਸੈਂਸਰ ਦਾ ਮਾਸ ਪ੍ਰੋਡਕਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ICOCELL ਦੀ ਖਾਸੀਅਤ ਇਹ ਹੈ ਕਿ ਇਹ ਘੱਟ ਰੋਸ਼ਨੀ 'ਚ ਵੀ ਵਧੀਆ ਤਸਵੀਰਾਂ ਕਲਿੱਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਰੀਅਲ ਟਾਈਮ ਐੱਚ.ਡੀ.ਆਰ. ਸਪੋਰਟ ਕਰਦਾ ਹੈ ਅਤੇ ਨਾਲ ਹੀ ਸਲੋ ਮੋਸ਼ਨ 'ਚ ਵੀ ਫੁਲ ਐੱਚ.ਡੀ. ਕੁਆਲਟੀ ਮਿਲੇਗੀ।

ਗਲੈਕਸੀ ਏ70 ਐੱਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫਿਲਹਾਲ ਇਹ ਸਾਫ ਨਹੀਂ ਹਨ। ਇਸ 'ਚ 6.7 ਇੰਚ ਦੀ ਐੱਚ.ਡੀ. ਪਲੱਸ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ 'ਚ ਕੁਆਲਕਾਮ ਸਨੈਪਡਰੈਗਨ 670 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦਾ ਸੈਲਫੀ ਕੈਮਰਾ 32 ਮੈਗਾਪਿਕਸਲ ਦਾ ਹੈ। ਇਸ ਫੋਨ ਦੇ ਰੀਅਰ ਪੈਨਲ 'ਤੇ ਤਿੰਨ ਕੈਮਰੇ ਹਨ ਅਤੇ ਇਸ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ। ਗਲੈਕਸੀ ਏ70 ਦੇ ਸਪੈਸੀਫਿਕੇਸ਼ਨ ਦੇਖੀਏ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਗਲੈਕਸੀ ਏ70ਐÎਸ 'ਚ ਸਿਰਫ ਕੈਮਰਾ ਵੀ ਇੰਪਰੂਵ ਨਹੀਂ ਹੋਵੇਗਾ ਬਲਕਿ ਇਹ ਸਮਰਾਟਫੋਨ ਨਵੇਂ ਪ੍ਰੋਸੈਸਰ ਨਾਲ ਵੀ ਆ ਸਕਦਾ ਹੈ। ਹਾਲਾਂਕਿ ਇਸ ਸਮਾਰਟਫੋਨ ਦੇ ਵੇਰੀਐਂਟ 'ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦੇਖਣ ਨੂੰ ਮਿਲੇਗਾ।

Karan Kumar

This news is Content Editor Karan Kumar