25MP ਸੈਲਫੀ ਕੈਮਰੇ ਨਾਲ ਲਾਂਚ ਹੋਇਆ ਸੈਮਸੰਗ Galaxy A40

03/20/2019 1:02:59 PM

ਗੈਜੇਟ ਡੈਸਕ– ਸੈਮਸੰਗ ਨੇ ਅਖਰਕਾਰ ਗਲੈਕਸੀ ਏ40 ਨੂੰ ਲਾਂਚ ਕਰ ਦਿੱਤ ਹੈ। ਖਬਰਾਂ ਮੁਤਾਬਕ, ਕੰਪਨੀ ਨੇ ਆਪਣੇ ਇਸ ਡਿਵਾਈਸ ਨੂੰ ਨੀਦਰਲੈਂਡ ਮਾਰਕੀਟ ’ਚ ਪੇਸ਼ ਕੀਤਾ ਹੈ, ਜਿਸ ਨਾਲ ਇਸ ਦੇ ਫੀਚਰਜ਼ ਅਤੇ ਡਿਜ਼ਾਈਨ ਦਾ ਪਤਾ ਚੱਲਦਾ ਹੈ। ਕੰਪਨੀ ਨੇ ਇਸ ਡਿਵਾਈਸ ਦੀ ਕੀਮਤ €249 (ਕਰੀਬ 20,000 ਰੁਪਏ) ਰੱਖੀ ਹੈ। ਭਾਰਤ ’ਚ ਇਸ ਡਿਵਾਈਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਹ ਡਿਵਾਈਸ ਭਾਰਤ ’ਚ ਗਲੈਕਸੀ ਏ3 ਅਤੇ ਏ50 ਦੇ ਵਿਚਾਕਰ ਦੀ ਕੀਮਤ ਨਾਲ ਆਏਗਾ। ਸੈਮਸੰਗ ਦਾ ਇਹ ਡਿਵਾਈਸ ਡਚ ਵੈੱਬਸਾਈਟ Belsimpel ’ਤੇ ਪ੍ਰੀ-ਆਰਡਰ ਲਈ ਉਪਲੱਬਦ ਹੈ। ਇਸ ਨੂੰ ਸਭ ਤੋਂ ਪਹਿਲਾਂ ਦੂਜੀ ਡਚ ਵੈੱਬਸਾਈਟ Android Planet ਨੇ ਸਪਾਟ ਕੀਤਾ ਹੈ। 

ਫੀਚਰਜ਼
ਗਲੈਕਸੀ ਏ40 ’ਚ 5.9-ਇੰਚ ਦੀ ਸੁਪਰ ਅਮੋਲੇਡ ਸਕਰੀਨ ਦੇ ਨਾਲ ਫੁੱਲ-ਐੱਚ.ਡੀ.+ ਡਿਸਪਲੇਅ ਰੈਜ਼ੋਲਿਊਸ਼ਨ ਹੈ। ਫੋਨ ’ਚ ਵਾਟਰਡ੍ਰੋਪ ਸਟਾਈਲ ਨੌਚ ਹੈ। ਇਸ ਵਿਚ Exynos 7885 SoC ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 16+5 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੈ। ਸੈਲਫੀ ਲਈ ਫੋਨ ’ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸਮਾਰਟਫੋਨ ’ਚ 3,100mAh ਦੀ ਬੈਟਰੀ ਹੈ। 

ਫੋਨ ਐਂਡਰਾਇਡ 9 ਪਾਈ ਬੇਸਡ One UI ਸਕਿਨ ਦੇ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਵੀ4.2, 4G VoLTE capable dual nano-SIM card slots, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਹਨ। ਸਮਾਰਟਫੋਨ ਬਲੈਕ, ਬਲਿਊ, ਕੋਰਲ ਅਤੇ ਵਾਈਟ ਕਲਰ ਆਪਸ਼ਨ ’ਚ ਵਿਕਰੀ ਲਈ ਉਪਲੱਬਧ ਹੈ।