ਸੈਮਸੰਗ 4 ਜੀ. ਬੀ. ਰੈਮ ਨਾਲ ਆਪਣਾ ਮਿਡ-ਰੇਂਜ Galaxy On ਸਮਾਰਟਫੋਨ ਕਰੇਗੀ ਲਾਂਚ

01/03/2018 4:19:28 PM

ਜਲੰਧਰ-ਸਾਊਥ ਕੋਰਿਆਈ ਕੰਪਨੀ ਸੈਮਸੰਗ ਇਸ ਸਾਲ ਦੀ ਸ਼ੁਰੂਆਤ ਦੌਰਾਨ ਜਨਵਰੀ ਦੇ ਤੀਜੇ ਹਫਤੇ 'ਚ ''Galaxy On'' ਡਿਵਾਇਸ ਲਾਂਚ ਕਰਨ ਲਈ ਤਿਆਰ ਹੈ। ਰਿਪੋਰਟ ਅਨੁਸਾਰ ਇਸ ਡਿਵਾਇਸ ਦੀ ਕੀਮਤ ਲਗਭਗ 15000 ਰੁਪਏ ਹੋਵੇਗੀ।

ਗੈਲੇਕਸੀ ਆਨ ਦੋ ਵੇਰੀਐਂਟਸ 'ਚ ਪੇਸ਼ ਹੋਵੇਗਾ ਅਤੇ ਦੋਵੇ ਵੇਰੀਐਂਟਸ 4 ਜੀ. ਬੀ. ਰੈਮ ਨਾਲ ਆਵੇਗਾ। ਇਹ ਡਿਵਾਇਸ਼ ਖਾਸਤੌਰ 'ਤੇ ਅਮੇਜ਼ਨ ਇੰਡੀਆ 'ਤੇ ਉਪਲੱਬਧ ਹੋਣਗੇ। 2017 'ਚ ਸੈਮਸੰਗ ਇੰਡੀਆ ਨੇ ਗੈਲੇਕਸੀ ਆਨ ਮੈਕਸ ਸਮਾਰਟਫੋਨ 16,900 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ।ਇਹ ਡਿਵਾਇਸ ਬੈਸਟ ਕੈਮਰੇ ਨਾਲ ਲੈਸ ਸੀ, ਜੋ ਲੋਅ ਲਾਈਟ ਫੋਟੋਗ੍ਰਾਫੀ ਆਫਰ ਕਰਦਾ ਹੈ।

ਇਸ ਡਿਵਾਇਸ 'ਚ 5.7 ਇੰਚ ਦੀ ਡਿਸਪਲੇਅ ਮੌਜੂਦ ਹੈ। ਇਸ ਡਿਸਪਲੇਅ ਦਾ ਰੈਜ਼ੋਲਿਊਸ਼ਨ 1080X1920 ਪਿਕਸਲ ਹੈ। ਇਸ ਡਿਵਾਇਸ 'ਚ 2.39GHz, 1.6GHz ਆਕਟਾ-ਕੋਰ ਪ੍ਰੋਸੈਸਰ, 4 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਨਾਲ ਲੈਸ ਹੈ, ਜਿਸਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਇਸ ਫੋਨ 'ਚ ਕੈਮਰੇ ਦੀ ਗੱਲ ਕਰੀਏ ਤਾਂ 13 ਐੱਮ. ਪੀ. ਦਾ ਫ੍ਰੰਟ ਕੈਮਰਾ ਅਤੇ ਬੈਕ ਕੈਮਰਾ ਦਿੱਤਾ ਗਿਆ ਹੈ। ਇਹ 4G VoLTE ਫੀਚਰ ਨਾਲ ਲੈਸ ਹੈ। ਇਸ 'ਚ 3.5mm ਹੈੱਡਫੋਨ ਜੈਕ ਵੀ ਦਿੱਤਾ ਗਿਆ ਹੈ।