ਸੈਮਸੰਗ ਦੇ ਇਸ ਸਮਾਰਟਫੋਨਸ ''ਚ ਹੋਵੇਗਾ ਇਹ ਖਾਸ ਫੀਚਰ

02/05/2020 1:20:08 AM

ਗੈਜੇਟ ਡੈਸਕ—ਦਿੱਗਜ ਸਮਾਰਟਫੋਨ ਮੇਕਰ ਕੰਪਨੀ ਸੈਮਸੰਗ ਅਪਕਮਿੰਗ ਫਲੈਗਸ਼ਿਪ ਸੀਰੀਜ਼ ਗਲੈਕਸੀ ਐੱਸ20 ( Galaxy S20 ) ਲਾਈਨ ਅਪ ਦੇ ਸਮਾਰਟਫੋਨਸ 'ਚ ਕਾਫੀ ਅਪਗ੍ਰੇਡੇਡ ਫੀਚਰਸ ਦੇਖਣ ਨੂੰ ਮਿਲਣਗੇ। ਇਸ ਸੀਰੀਜ਼ ਦੇ ਸਮਾਰਟਫੋਨ 'ਚ ਕਈ ਸ਼ਾਨਦਾਰ ਕੈਮਰਾ ਫੀਚਰਸ ਦਿੱਤੇ ਜਾਣਗੇ। ਗਲੈਕਸੀ ਐੱਸ20 ਦੇ ਕੈਮਰਾ ਫੀਚਰਸ ਦੇ ਬਾਰੇ 'ਚ ਕਈ ਲੀਕਸ ਅਜੇ ਤਕ ਸਾਹਮਣੇ ਆ ਚੁੱਕੇ ਹਨ। ਗਲੈਕਸੀ ਐੱਸ20 ਪਿਛਲੇ ਸਾਲ ਲਾਂਚ ਹੋਈ ਗਲੈਕਸੀ ਐੱਸ10 ਲਾਈਨਅਪ ਦੀ ਸਕਸੈੱਸਰ ਸੀਰੀਜ਼ ਹੈ।

ਕਵਿੱਕਟੇਕ ਫੀਚਰ ਨਾਲ ਲੈਸ ਹੋਵੇਗਾ ਕੈਮਰਾ
ਹੁਣ XDA Developers ਨੇ ਗਲੈਕਸੀ ਐੱਸ20 ਦੇ ਇਕ ਨਵੇਂ ਕੈਮਰਾ ਫੀਚਰ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਸ20 ਕਵਿੱਕਟੇਕ ਫੀਚਰ ਨਾਲ ਆਵੇਗਾ। ਗਲੈਕਸੀ ਐੱਸ20 ਦੇ ਕਵਿੱਕਟੇਕ ਕੈਮਰਾ ਫੀਚਰ ਰਾਹੀਂ ਇਸ ਫੋਨ ਦੇ ਤਿੰਨੋਂ ਰੀਅਰ ਕੈਮਰੇ ਨਾਲ ਇਕੱਠੇ ਫੋਟੋ ਲੈ ਸਕੋਗੇ। ਭਾਵ ਜੇਕਰ ਯੂਜ਼ਰ ਕਿਸੇ ਆਬਜੈਕਟ ਦੀ ਤਸਵੀਰ ਗਲੈਕਸੀ ਐੱਸ20 ਤੋਂ ਲੈਂਦੇ ਹੋ ਤਾਂ ਫੋਨ ਦੇ ਤਿੰਨੋਂ ਰੀਅਰ ਕੈਮਰੇ ਇਕੱਠੇ ਫੋਟੋ ਕਲਿੱਕ ਕਰਨਗੇ। ਇਸ ਤਰ੍ਹਾਂ ਯੂਜ਼ਰ ਨੂੰ ਇਕ ਆਬਜੈਕਟ ਦੀਆਂ ਤਿੰਨ ਤਸਵੀਰਾਂ ਮਿਲਣਗੀਆਂ। ਤਿੰਨਾਂ 'ਚੋਂ ਮਨਪਸੰਦ ਤਸਵੀਰ ਸੇਵ ਕਰਕੇ ਯੂਜ਼ਰ ਬਾਕੀ ਦੋ ਇਮੇਜ ਡਿਲੀਟ ਕਰ ਸਕਦੇ ਹਨ।

11 ਫਰਵਰੀ ਨੂੰ ਹੋ ਸਕਦਾ ਹੈ ਲਾਂਚ
ਸੈਮਸੰਗ ਨੇ ਆਪਣੀ ਲੇਟੈਸਟ ਫਲੈਗਸ਼ਿਪ ਗਲੈਕਸੀ ਐੱਸ20 ਸੀਰੀਜ਼ ਨਾਲ ਜੁੜੀਆਂ ਡੀਟੇਲਸ ਆਫੀਸ਼ਲੀ ਨਹੀਂ ਸ਼ੇਅਰ ਕੀਤੀ ਹੈ ਪਰ ਲੀਕਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਵੇਂ ਸਮਾਰਟਫੋਨਸ ਦੇ 11 ਫਰਵਰੀ ਨੂੰ 'ਗਲੈਕਸੀ ਅਨਪੈਕਡ' ਈਵੈਂਟ 'ਚ ਲਾਂਚ ਹੋਣ ਦੀ ਉਮੀਦ ਕੀਤੀ ਜਾ ਹੀ ਹੈ। ਨਾਲ ਹੀ ਲੱਗ ਰਿਹਾ ਹੈ ਕਿ ਲਾਂਚ ਡੇਟ ਤੋਂ ਪਹਿਲਾਂ ਇਨ੍ਹਾਂ ਡਿਵਾਈਸ ਨਾਲ ਜੁੜੇ ਲਗਭਗ ਸਾਰੇ ਸਪੈਸੀਫਿਕੇਸ਼ਨਸ ਸਾਹਮਣੇ ਆ ਜਾਣਗੇ।

ਲੀਕਸ 'ਚ ਸਾਹਮਣੇ ਆਈ ਡੀਟੇਲ
ਇਸ ਸਮਾਰਟਫੋਨ ਦੇ ਲੀਕਸ ਪਿਛਲੇ ਮਹੀਨੇ ਤੋਂ ਲਗਭਗ ਰੋਜ਼ਾਨਾ ਹੀ ਸਾਹਮਣੇ ਆ ਰਹੇ ਹਨ ਅਤੇ ਹੁਣ ਗਲੈਕਸੀ ਐੱਸ20 ਸੀਰੀਜ਼ ਦੇ ਸਾਰੇ ਮਾਡਲਸ ਦੀ ਲਾਈਵ ਫੋਟੋ ਸ਼ੇਅਰ ਕੀਤੀ ਗਈ ਹੈ। ਰਿਪੋਰਟਸ ਮੁਤਾਬਕ ਸਾਹਮਣੇ ਆਈ ਫੋਟੋ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ ਅਤੇ ਇਸ 'ਚ ਗਲੈਕਸੀ ਐੱਸ20 ਸੀਰੀਜ਼ ਦੇ ਤਿੰਨੋਂ ਡਿਵਾਈਸੇਜ਼ ਦਾ ਰੀਅਰ ਪੈਨਲ ਦਿਖ ਰਿਹਾ ਹੈ। ਤਿੰਨੋਂ ਹੀ ਸਮਾਰਟਫੋਨ ਤੋਂ ਕਈ ਰੈਂਡਰਸ ਪਹਿਲਾਂ ਸਾਹਮਣੇ ਆ ਚੁੱਕੇ ਹਨ ਅਤੇ ਲਾਈਵ ਫੋਟੋ ਵੀ ਉਨ੍ਹਾਂ ਨੂੰ ਕਨਫਰਮ ਕਰ ਰਹੀ ਹੈ। ਹਾਲਾਂਕਿ, ਇਸ ਤਸਵੀਰ 'ਚ ਰੀਅਰ ਪੈਨਲ 'ਤੇ ਮਿਲਣ ਵਾਲੇ ਕੈਮਰਾ ਮਾਡਿਊਲ ਨੂੰ ਬਲਰ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਸਮਝਿਆ ਜਾ ਸਕਦਾ ਹੈ ਕਿ ਤਿੰਨੋਂ ਮਾਡਲਸ ਦੇ ਸਕਰੀਨ ਸਾਈਜ਼ 'ਚ ਥੋੜਾ ਅੰਤਰ ਹੋਵੇਗਾ। ਇਸ ਤਰ੍ਹਾਂ ਤਿੰਨਾਂ ਦੇ ਕੈਮਰੇ ਮਾਡਿਊਲ ਦਾ ਸਾਈਜ਼ ਵੀ ਇਕ ਦੂਜੇ ਤੋਂ ਵੱਖ-ਵੱਖ ਹੈ ਅਤੇ ਕੈਮਰਾ ਬੰਪ ਵੀ ਸਾਫ ਦੇਖਿਆ ਜਾ ਸਕਦਾ ਹੈ।

Karan Kumar

This news is Content Editor Karan Kumar