29 ਜਨਵਰੀ ਨੂੰ ਲਾਂਚ ਹੋਵੇਗਾ ਸੈਮਸੰਗ ਦਾ ਇਹ ਸਮਾਰਟਫੋਨ

01/27/2020 10:49:38 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਸੈਮਸੰਗ ਦਾ ਇਹ ਨਵਾਂ ਫੋਨ ਸੈਮਸੰਗ ਗਲੈਕਸੀ ਏ51 ਹੈ। ਸੈਮਸੰਗ ਗਲੈਕਸੀ ਏ51 ਸਮਾਰਟਫੋਨ 29 ਜਨਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ। ਸੈਮਸੰਗ ਨੇ ਸੋਮਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਸਮਾਰਟਫੋਨ ਦੇ ਲਾਂਚ ਸ਼ੈਡਿਊਲ ਦਾ ਐਲਾਨ ਕੀਤਾ ਹੈ। ਸੈਮਸੰਗ ਗਲੈਕਸੀ ਏ51 ਅਤੇ ਗਲੈਕਸੀ ਏ71 ਨੂੰ ਪਿਛਲੇ ਮਹੀਨੇ ਵਿਅਤਨਾਮ 'ਚ ਪੇਸ਼ ਕੀਤਾ ਗਿਆ ਸੀ। ਸੈਮਸੰਗ ਦੀ ਗਲੈਕਸੀ ਏ ਸੀਰੀਜ਼ ਦੇ ਦੋਵੇਂ ਨਵੇਂ ਸਮਾਰਟਫੋਨਸ  Infinity-o ਡਿਸਪਲੇਅ ਨਾਲ ਆਉਂਦਾ ਹੈ। ਸੈਮਸੰਗ ਗਲੈਕਸੀ ਏ51 ਸਮਾਰਟਫੋਨ ਗਲੈਕਸੀ ਏ50 ਦਾ ਸਕਸੈੱਸਰ ਹੋਵੇਗਾ।

ਸੈਮਸੰਗ ਨੇ ਪੋਸਟ ਕੀਤੀ 10 ਸੈਕਿੰਡ ਦੀ ਵੀਡੀਓ
ਸੈਮਸੰਗ ਗਲੈਕਸੀ ਏ5 ਨੂੰ ਸਮਾਰਟਫੋਨ ਦਾ ਆਫੀਸ਼ੀਅਲ ਲਾਂਚ ਅਨਾਊਂਸ ਕਰਨ ਲਈ ਕੰਪਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ 10 ਸੈਕਿੰਡ ਦੀ ਵੀਡੀਓ ਪੋਸਟ ਕੀਤੀ ਹੈ। ਟੀਜ਼ਰ ਵੀਡੀਓ 'ਚ ਜ਼ਿਕਰ ਕੀਤਾ ਗਿਆ ਹੈ ਕਿ ਗੈਲਕਸੀ ਏ51 ਦੀ ਲਾਂਚਿੰਗ 'ਚ ਸਿਰਫ 2 ਦਿਨ ਬਾਕੀ ਹੈ। ਹਾਲਾਂਕਿ, ਟੀਜ਼ਰ 'ਚ ਦਿੱਤੇ ਗਏ ਲਿੰਕ 'ਚ ਇਕ ਯੂ.ਆਰ.ਐੱਲ. ਐਕਸਟੈਂਸ਼ਨ ਹੈ ਜਿਸ 'ਚ ਗਲੈਕਸੀ ਏ51 ਲਿਖਿਆ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਗਲੈਕਸੀ ਏ51 ਸਮਾਰਟਫੋਨ ਨਾਲ ਗਲੈਕਸੀ ਏ71 ਵੀ ਲਾਂਚ ਕਰ ਸਕਦੀ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਏ51 ਇਸ ਮਹੀਨੇ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਉੱਥੇ, ਸੈਮਸੰਗ ਗਲੈਕਸੀ ਏ71 ਫਰਵਰੀ 'ਚ ਸੇਲ ਲਈ ਉਪਲੱਬਧ ਹੋਵੇਗਾ। ਅਜਿਹਾ ਵੀ ਸੰਭਵ ਹੈ ਕਿ ਕੰਪਨੀ ਸ਼ੁਰੂਆਤ 'ਚ ਗਲੈਕਸੀ ਏ51 ਨੂੰ ਇੰਡੀਅਨ ਮਾਰਕੀਟ 'ਚ ਲਿਆਵੇ ਜਦਕਿ ਗਲੈਕਸੀ ਏ71 ਨੂੰ ਅਗਲੇ ਮਹੀਨੇ ਲਿਆਇਆ ਜਾਵੇ।

ਸੰਭਾਵਿਤ ਕੀਮਤ
ਭਾਰਤ 'ਚ ਸੈਮਸੰਗ ਗਲੈਕਸੀ ਏ51 ਦੀ ਕੀਮਤ ਕਰੀਬ 22,990 ਰੁਪਏ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਭਾਰਤ 'ਚ ਫੋਨ ਦੇ ਆਫੀਸ਼ੀਅਲ ਪ੍ਰਾਈਸ ਦਾ ਐਲਾਨ ਨਹੀਂ ਕੀਤਾ ਹੈ। ਸੈਮਸੰਗ, ਵਿਅਤਨਾਮ 'ਚ ਗਲੈਕਸੀ ਏ51 ਸਮਾਰਟਫੋਨ ਦੀ ਕੀਮਤ 7,990,000 VND (ਕਰੀਬ 24,600 ਰੁਪਏ) 'ਚ ਲੈ ਕੇ ਆਈ ਹੈ। ਇਹ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਹੈ। ਫੋਨ ਪ੍ਰਿਜ਼ਮ ਕ੍ਰਸ਼ ਬਲੈਕ, ਬਲੂ ਅਤੇ ਪਿੰਕ ਕਲਰ ਆਪਸ਼ਨ 'ਚ ਆਉਂਦਾ ਹੈ।

ਕੁਝ ਅਜਿਹੇ ਹੋ ਸਕਦੇ ਹਨ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਏ51 ਸਮਾਰਟਫੋਨ 6.5 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਇੰਫੀਨਿਟੀ-ਓ ਡਿਸਪਲੇਅ ਹੋ ਸਕਦੀ ਹੈ। ਇਸ ਸਮਾਰਟਫੋਨ 'ਚ 8ਜੀ.ਬੀ. ਰੈਮ ਹੋ ਸਕਦੀ ਹੈ। ਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਹੋਵੇਗਾ। ਫੋਨ ਦੇ ਬੈਕ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਫੋਨ ਦੇ ਬੈਕ 'ਚ 12 ਮੈਗਾਪਿਕਸਲ ਅਤੇ 5-5 ਮੈਗਾਪਿਕਸਲ ਦੇ 2 ਸੈਂਸਰ ਹੋ ਸਕਦੇ ਹਨ। ਫੋਨ ਦੇ ਫਰੰਟ 'ਚ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 128ਜੀ.ਬੀ. ਸਟੋਰੇਜ਼ ਦਿੱਤੀ ਜਾ ਸਕਦੀ ਹੈ। ਫੋਨ 'ਚ 15ਵਾਟ ਫਾਸਟ ਚਾਰਜਿੰਗ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।

Karan Kumar

This news is Content Editor Karan Kumar