12 ਦਸੰਬਰ ਨੂੰ ਲਾਂਚ ਹੋਵੇਗਾ ਸੈਮਸੰਗ ਦਾ ਇਹ ਸਮਾਰਟਫੋਨ

12/08/2019 6:48:33 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦ ਹੀ 'ਏ' ਸੀਰੀਜ਼ ਤਹਿਤ ਏ51 (Samsung Galaxy A51) ਨੂੰ ਗਲੋਬਲ ਲੈਵਲ 'ਤੇ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਏ51 ਨੂੰ ਲੈ ਕੇ ਕਈ ਰਿਪੋਰਟ ਲੀਕ ਹੋਈ ਸੀ ਜਿਨ੍ਹਾਂ 'ਚ ਲਾਂਚਿੰਗ ਡੇਟ ਅਤੇ ਕੁਝ ਫੀਚਰਸ ਦੀ ਜਾਣਕਾਰੀ ਮਿਲੀ ਸੀ। ਲੀਕ ਰਿਪੋਰਟ ਮੁਤਾਬਕ ਸੈਮਸੰਗ ਇਸ ਫੋਨ ਨੂੰ 12 ਦਸੰਬਰ ਨੂੰ ਲਾਂਚ ਕਰੇਗੀ।

ਨਾਲ ਹੀ ਯੂਜ਼ਰਸ ਨੂੰ ਇਸ ਫੋਨ 'ਚ ਪੰਚਹੋਲ ਡਿਸਪਲੇਅ ਅਤੇ ਦਮਦਾਰ ਕਵਾਡ ਰੀਅਰ ਕੈਮਰਾ ਸੈਟਅਪ ਦਾ ਸਪੋਰਟ ਮਿਲ ਸਕਦਾ ਹੈ। ਕੰਪਨੀ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਗਲੈਕਸੀ ਏ50 ਅਤੇ ਐੱਮ10ਐੱਸ ਵਰਗੇ ਕਈ ਸਮਾਰਟਫੋਨ ਬਾਜ਼ਾਰ 'ਚ ਪੇਸ਼ ਕੀਤੇ ਸਨ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।

ਸੰਭਾਵਿਤ ਕੀਮਤ
ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਏ51 ਸਮਾਰਟਫੋਨ ਨੂੰ 12 ਦਸੰਬਰ ਦੇ ਦਿਨ ਲਾਂਚ ਕਰੇਗੀ। ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਇਸ ਫੋਨ ਨੂੰ ਬਜਟ ਸੈਗਮੈਂਟ 'ਚ ਰੱਖ ਸਕਦੀ ਹੈ। ਇਸ ਤੋਂ ਇਲਾਵਾ ਕਈ ਫੀਚਰਸ ਦੀ ਜਾਣਕਾਰੀ ਦਾ ਵੀ ਖੁਲਾਸਾ ਹੋਇਆ ਹੈ।

ਸੰਭਾਵਿਤ ਸਪੈਸੀਫਿਕੇਸ਼ਨਸ
ਲੀਕ ਰਿਪੋਰਟ ਮੁਤਾਬਕ ਕੰਪਨੀ ਇਸ ਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਏਮੋਲੇਡ ਡਿਸਪਲੇਅ ਦੇਵੇਗੀ। ਨਾਲ ਹੀ ਗਾਹਕਾਂ ਲਈ ਇਹ ਫੋਨ ਵ੍ਹਾਈਟ, ਪਿੰਕ, ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਸੈਮਸੰਗ ਗਲੈਕਸੀ ਏ51 ਨੂੰ 4,000 ਐੱਮ.ਏ.ਐੱਚ. ਦੀ ਬੈਟਰੀ ਨਾਲ 15 ਵਾਟ ਦੀ ਚਾਰਜਿੰਗ ਫੀਚਰ ਨਾਲ ਮਿਲੇਗੀ। ਯੂਜ਼ਰਸ ਨੂੰ ਇਸ ਫੋਨ ਦੇ ਬੈਕ ਪੈਨਲ 'ਚ ਕਵਾਡ ਕੈਮਰਾ ਸੈਟਅਪ ਮਿਲ ਸਕਦਾ ਹੈ, ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ, 5 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਉੱਥੇ ਯੂਜ਼ਰਸ ਨੂੰ 32 ਮੈਗਾਪਿਕਸਲ ਦੇ ਕੈਮਰੇ ਨਾਲ ਸ਼ਾਨਦਾਰ ਸੈਲਫੀ ਕਲਿੱਕ ਕਰ ਸਕੋਗੇ। ਸੈਮਸੰਗ ਬਿਹਤਰ ਪਰਫਾਰਮੈਂਸ ਲਈ ਇਸ ਫੋਨ 'ਚ ਐਕਸੀਨਾਸ 9611 ਦਾ ਸਪੋਰਟ ਦੇ ਸਕਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਫੋਨ 'ਚ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਅਤੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ।

Karan Kumar

This news is Content Editor Karan Kumar