ਅਗਲੇ ਸਾਲ ਲਾਂਚ ਹੋ ਸਕਦੈ ਸੈਮਸੰਗ ਦਾ ਇਹ ਸਮਾਰਟਫੋਨ, ਭਾਰਤ ''ਚ ਸ਼ੁਰੂ ਹੋਇਆ ਪ੍ਰੋਡਕਸ਼ਨ

11/01/2019 1:59:28 AM

ਗੈਜੇਟ ਡੈਸਕ—ਸੈਮਸੰਗ ਨੇ ਇਸ ਸਾਲ ਭਾਰਤੀ ਬਾਜ਼ਾਰ 'ਚ A ਸੀਰੀਜ਼ ਤਹਿਤ ਦੋ ਸਮਾਰਟਫੋਨ ਗਲੈਕਸੀ ਏ50 ਅਤੇ ਗਲੈਕਸੀ ਏ50ਐੱਸ ਨੂੰ ਲਾਂਚ ਕੀਤਾ ਸੀ। ਉਥੇ ਖਬਰ ਹੈ ਕਿ ਕੰਪਨੀ ਇਸ ਦੇ ਅਪਗ੍ਰੇਡ ਵਰਜ਼ਨ ਗਲੈਕਸੀ ਏ51 'ਤੇ ਕੰਮ ਕਰ ਰਹੀ ਹੈ। ਜਿਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੁਣ ਨਵੀਂ ਰਿਪੋਰਟ ਮੁਤਾਬਕ ਕੰਪਨੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਗਲੈਕਸੀ ਏ51 ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਜਲਦ ਹੀ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਫੋਨ ਦੀ ਲਾਂਚ ਡੇਟ ਅਤੇ ਫੀਚਰਸ ਦੇ ਬਾਰੇ 'ਚ ਕੰਪਨੀ ਵੱਲੋਂ ਜਾਣਕਾਰੀ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

91mobiles ਰਾਹੀਂ ਸਾਹਮਣੇ ਆਈ ਰਿਪੋਰਟ ਮੁਤਾਬਕ ਗਲੈਕਸੀ ਏ51 ਦਾ ਪ੍ਰੋਡਕਸ਼ਨ ਭਾਰਤ 'ਚ ਸ਼ੁਰੂ ਹੋ ਗਿਆ ਹੈ ਪਰ ਇਸ ਤੋਂ ਇਲਾਵਾ ਇਸ ਫੋਨ ਨਾਲ ਜੁੜੀ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ। ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਜਿਸ 'ਚ 64 ਮੈਗਾਪਿਕਸਲ ਦਾ GW1 sensor ਹੋ ਸਕਦਾ ਹੈ। ਉੱਥੇ ਖਬਰ ਇਹ ਵੀ ਹੈ ਕਿ ਕੰਪਨੀ ਇਸ ਫੋਨ ਨੂੰ 2020 'ਚ ਲਾਂਚ ਕਰ ਸਕਦੀ ਹੈ। ਪਿਛਲੇ ਦਿਨੀਂ ਇਹ ਸਮਾਰਟਫੋਨ ਗੀਕਬੈਂਚ ਵੈੱਬਸਾਈਟ 'ਤੇ ਲਿਸਟ ਹੋਇਆ ਸੀ ਜਿਥੇ ਜਾਣਕਾਰੀ ਦਿੱਤੀ ਗਈ ਸੀ ਕਿ ਗਲੈਕਸੀ ਏ51 ਨੂੰ ਐੈਂਡ੍ਰਾਇਡ 10 ਓ.ਐੱਸ. 'ਤੇ ਪੇਸ਼ ਕੀਤਾ ਜਾ ਸਕਦਾ ਹੈ। ਫੋਨ 'ਚ 4ਜੀ.ਬੀ. ਰੈਮ ਨਾਲ 64ਜੀ.ਬੀ. ਅਤੇ 128ਜੀ.ਬੀ. ਸਟੋਰੇਜ਼ ਸੁਵਿਧਾ ਉਪਲੱਬਧ ਹੋ ਸਕਦੀ ਹੈ। ਫੋਨ ਦੇ ਫੀਚਰਸ ਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ ਦੀ ਕੀਮਤ 15,000 ਤੋਂ 20,000 ਰੁਪਏ ਦੇ ਕਰੀਬ ਹੋ ਸਕਦੀ ਹੈ।

Karan Kumar

This news is Content Editor Karan Kumar