ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ, ਜਾਣੋ ਨਵੀਂ ਕੀਮਤ

02/07/2020 2:03:04 AM

ਗੈਜੇਟ ਡੈਸਕ—ਸੈਮਸੰਗ ਨੇ ਪਿਛਲੇ ਦਿਨੀਂ ਹੀ ਭਾਰਤੀ ਬਾਜ਼ਾਰ 'ਚ ਗਲੈਕਸੀ ਏ51 ਨੂੰ ਲਾਂਚ ਕੀਤਾ ਸੀ ਜਿਸ ਦੀ ਕੀਮਤ 23,999 ਰੁਪਏ ਹੈ। ਉੱਥੇ ਨਵਾਂ ਸਮਾਰਟਫੋਨ ਬਾਜ਼ਾਰ 'ਚ ਆਉਣ ਤੋਂ ਬਾਅਦ ਕੰਪਨੀ ਨੇ ਪੁਰਾਣੇ ਸਮਾਰਟਫੋਨ ਗਲੈਕਸੀ ਏ50ਐੱਸ ਦੀ ਕੀਮਤ ਨੂੰ ਘੱਟ ਕਰ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਫੋਨ ਦੇ ਪ੍ਰਾਈਸ ਕਟ ਦਾ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ। ਪਰ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਗਲੈਕਸੀ ਏ50ਐੱਸ ਦੇ ਦੋਵੇਂ ਵੇਰੀਐਂਟ ਯੂਜ਼ਰਸ ਨੂੰ ਲਗਭਗ 2,500 ਰੁਪਏ ਦੀ ਕਟੌਤੀ ਨਾਲ ਮਿਲਣਗੇ। ਕੀਮਤ 'ਚ ਕਟੌਤੀ ਤੋਂ ਬਾਅਦ ਇਸ ਸਮਾਰਟਫੋਨ ਦੇ 4ਜੀ.ਬੀ. ਰੈਮ ਵੇਰੀਐਂਟ ਨੂੰ ਹੁਣ 17,499 ਰੁਪਏ 'ਚ ਖਰੀਦ ਸਕਦੇ ਹੋ ਜਦਕਿ 6ਜੀ.ਬੀ. ਰੈਮ ਮਾਡਲ ਦੀ ਕੀਮਤ ਘਟ ਹੋ ਕੇ 19,999 ਰੁਪਏ ਹੋ ਗਈ ਹੈ।

ਸਪੈਸੀਫਿਕੇਸ਼ਨਸ
ਗੱਲ ਕਰੀਏ ਫੀਚਰਜ਼ ਦੀ ਤਾਂ ਇਸ 'ਚ 6.4 ਇੰਚ ਦੀ ਫੁਲ ਐੱਚ.ਡੀ.+ + Infinity-U ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਇਹ ਫੋਨ octa-core Exynos 9611 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ਦੀ ਸਟੋਰੇਜ਼ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ 512ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਜਦਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

Karan Kumar

This news is Content Editor Karan Kumar