ਪੁਰਾਣੀਆਂ ਕਾਰਾਂ ਦੀ ਵਿਕਰੀ ਨਾਲ ਨਵੀਆਂ ਦੀ ਮੰਗ ਘਟੀ

06/27/2019 2:10:03 AM

ਨਵੀਂ ਦਿੱਲੀ— ਭਾਰਤੀ ਬਾਜ਼ਾਰ ’ਚ ਪੁਰਾਣੀਆਂ ਕਾਰਾਂ ਦੀ ਮੰਗ ਨਵੀਆਂ ਕਾਰਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ। ਇਸ ਨਾਲ ਨਵੀਆਂ ਕਾਰ ਦੀ ਮੰਗ ਘਟ ਗਈ ਹੈ। ਸਿਆਮ ਦੇ ਅੰਕੜਿਆਂ ਅਨੁਸਾਰ ਮਈ ਮਹੀਨੇ ’ਚ ਯਾਤਰੀ ਕਾਰਾਂ ਦੀ ਵਿਕਰੀ ’ਚ 20 ਫੀਸਦੀ ਦੀ ਕਮੀ ਆਈ, ਜੋ ਪਿਛਲੇ 18 ਸਾਲਾਂ ’ਚ ਸਭ ਤੋਂ ਵੱਡੀ ਗਿਰਾਵਟ ਸੀ। ਨਵੀਆਂ ਕਾਰਾਂ ਦੀ ਮੰਗ ’ਚ ਕਮੀ ਦਾ ਸਿਲਸਿਲਾ ਕਈ ਮਹੀਨੀਆਂ ਤੋਂ ਜਾਰੀ ਹੈ।

ਆਟੋ ਇੰਡਸਟਰੀ ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2018-19 ’ਚ ਨਵੀਆਂ ਕਾਰਾਂ ਦੀ ਵਿਕਰੀ ’ਚ ਸਿਰਫ 3 ਫੀਸਦੀ ਦਾ ਵਾਧਾ ਹੋਇਆ। ਉਥੇ ਹੀ ਇਸ ਦੌਰਾਨ ਪੁਰਾਣੀਆਂ ਕਾਰਾਂ ਦੀ ਵਿਕਰੀ 10 ਤੋਂ 12 ਫੀਸਦੀ ਵਧੀ। ਆਟੋ ਮਾਹਿਰਾਂ ਮੁਤਾਬਕ ਪੁਰਾਣੀਆਂ ਕਾਰਾਂ ਦੀ ਵਿਕਰੀ ਵਧਣ ਦੀ ਵਜ੍ਹਾ ਮੱਧ ਵਰਗ ਦਾ ਘੇਰਾ ਵਧਣ ਨਾਲ ਘੱਟ ਬਜਟ (ਵੈਲਿਊ ਫਾਰ ਮਨੀ) ’ਚ ਚੰਗੀਆਂ ਗੱਡੀਅਾਂ ਬਾਜ਼ਾਰ ’ਚ ਉਪਲੱਬਧ ਹੋਣਾ ਹੈ। ਬੈਂਕਾਂ ਵੱਲੋਂ ਲੋਨ ਦੀ ਆਸਾਨ ਉਪਲੱਬਧਤਾ ਨੇ ਵੀ ਪੁਰਾਣੀਆਂ ਕਾਰਾਂ ਦੀ ਮੰਗ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਨਾਲ ਨਵੀਆਂ ਕਾਰ ਦੀ ਮੰਗ ਘਟੀ ਹੈ। ਮਾਹਿਰਾਂ ਅਨੁਸਾਰ ਵਿੱਤੀ ਸਾਲ 2019-20 ਦੌਰਾਨ ਵੀ ਨਵੀਆਂ ਕਾਰਾਂ ਦੀ ਵਿਕਰੀ ਘੱਟ ਰਹਿ ਸਕਦੀ ਹੈ।

3 ਸਾਲਾਂ ’ਚ ਵਧੀ ਵਿਕਰੀ

ਵਿੱਤੀ ਸਾਲ ਨਵੀਆਂ ਕਾਰਾਂ ਦੀ ਵਿਕਰੀ ਪੁਰਾਣੀਆਂ ਕਾਰਾਂ ਦੀ ਵਿਕਰੀ

2016-17 28 ਲੱਖ 33 ਲੱਖ

2017-18       30 ਲੱਖ 36 ਲੱਖ 

2018-19 34 ਲੱ ਖ 40 ਲੱਖ

ਨਵੀਆਂ ਤੋਂ 1.2 ਗੁਣਾ ਵੱਡਾ ਹੈ ਬਾਜ਼ਾਰ

ਜੇ. ਐੱਮ. ਫਾਈਨਾਂਸ਼ੀਅਲ ਦੀ ਪੁਰਾਣੀਆਂ ਕਾਰਾਂ ’ਤੇ ਤਿਆਰ ਰਿਪੋਰਟ ਅਨੁਸਾਰ ਭਾਰਤੀ ਬਾਜ਼ਾਰ ’ਚ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਨਵੀਆਂ ਕਾਰਾਂ ਤੋਂ 1.2 ਗੁਣਾ ਵੱਡਾ ਹੈ ਪਰ ਅਜੇ ਵੀ ਇਹ ਕੌਮਾਂਤਰੀ ਪੱਧਰ ਤੋਂ ਪਿੱਛੇ ਹੈ। ਅਮਰੀਕਾ ’ਚ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਨਵੀਆਂ ਕਾਰਾਂ ਤੋਂ 3.4 ਗੁਣਾ ਵੱਡਾ ਹੈ। ਫਰਾਂਸ, ਜਰਮਨੀ ਅਤੇ ਦੂਜੇ ਯੂਰਪੀ ਦੇਸ਼ਾਂ ’ਚ ਪੁਰਾਣੀਆਂ ਕਾਰਾਂ ਦੀ ਹਿੱਸੇਦਾਰੀ ਨਵੀਆਂ ਕਾਰਾਂ ਤੋਂ ਜ਼ਿਆਦਾ ਹੈ। ਰਿਪੋਰਟ ਅਨੁਸਾਰ ਨਵੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ 75 ਫੀਸਦੀ ਗਾਹਕ ਪੁਰਾਣੀ ਕਾਰ ਖਰੀਦ ਰਹੇ ਹਨ। ਇਸ ਨਾਲ ਨਵੀਆਂ ਕਾਰਾਂ ਦੀ ਮੰਗ ’ਚ ਕਮੀ ਆ ਰਹੀ ਹੈ।

Inder Prajapati

This news is Content Editor Inder Prajapati