ਰਾਇਲ ਐਨਫੀਲਡ ਨੇ ਰੀਕਾਲ ਕੀਤੇ 4,891 ਹਿਮਾਲਿਅਨ ਮੋਟਰਸਾਈਕਲ, ਜਾਣੋ ਕਾਰਨ

03/11/2023 5:37:47 PM

ਆਟੋ ਡੈਸਕ- ਰਾਇਲ ਐਨਫੀਲਡ ਨੇ ਅਮਰੀਕਾ 'ਚ 2017 ਤੋਂ 2021 ਵਿਚਕਾਰ ਬਣਾਏ ਗਏ 4,891 ਹਿਮਾਲਿਅਨ ਮੋਟਰਸਾਈਕਲਾਂ ਨੂੰ ਰੀਕਾਲ ਕੀਤਾ ਹੈ। ਇਨ੍ਹਾਂ ਮੋਟਰਸਾਈਕਲਾਂ 'ਚ ਖਰਾਬੀ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਮੰਗਵਾਇਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਮੋਟਰਸਾਈਕਲਾਂ ਦੇ ਇਕ ਨਿਸ਼ਚਿਤ ਬੈਚ ਦੇ ਬ੍ਰੈਕ ਕੈਲੀਪਰ 'ਚ ਜ਼ੰਗ ਲੱਗਣ ਕਾਰਨ ਬ੍ਰੇਕ ਨਾ ਲੱਗਣ ਦੀ ਸਮੱਸਿਆ ਆ ਰਹੀ ਹੈ। ਇਨ੍ਹਾਂ ਪ੍ਰਭਾਵਿਤ ਮਾਡਲਾਂ ਦਾ ਨਿਰਮਾਣ 1 ਮਈ 2017 ਤੋਂ 28 ਫਰਵਰੀ 2021 ਵਿਚਕਾਰ ਕੀਤਾ ਗਿਆ ਸੀ।

ਕੰਪਨੀ ਨੇ ਰਿਪੋਰਟ 'ਚ ਦੱਸਿਆ ਕਿ ਯੂ.ਐੱਸ. 'ਚ ਸੜਕ 'ਤ ਬਰਫ ਨੂੰ ਜੰਮਣ ਤੋਂ ਰੋਕਣ ਲਈ ਇਸਤੇਮਾਲ ਹੋਣ ਵਾਲੇ ਲੂਣ ਕਾਰਨ ਕੁਝ ਮੋਟਰਸਾਈਕਲਾਂ ਦੇ ਬ੍ਰੇਕ ਕੈਲੀਪਰ 'ਚ ਜ਼ੰਗ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਨਾਲ ਬ੍ਰੇਕ ਫੰਕਸ਼ਨ 'ਚ ਕਮੀ ਜਾਂ ਬ੍ਰੇਕ ਪੂਰੀ ਤਰ੍ਹਾਂ ਖਰਾਬ ਹੋ ਸਕਦਾ ਹੈ। ਰਾਇਲ ਐਨਫੀਲਡ ਨੇ ਪ੍ਰਭਾਵਿਤ ਬਾਈਕਸ ਦੇ ਫਰੰਟ ਅਤੇ ਰੀਅਰ ਬ੍ਰੇਕ ਕੈਲੀਪਰਸ ਨੂੰ ਬਦਲਣ ਲਈ ਰੀਕਾਲ ਦਾ ਐਲਾਨ ਕੀਤਾ ਹੈ। ਕੰਪਨੀ ਹਿਮਾਲਿਅਨ 'ਚ ਬ੍ਰੇਮਬੋ ਦੇ ਬ੍ਰੇਕ ਕੈਲੀਪਰ ਅਤੇ ਬਾਸ਼ ਦੇ ਏ.ਬੀ.ਐੱਸ. ਦਾ ਇਸਤੇਮਾਲ ਕਰ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਬ੍ਰੇਕ ਲਗਾਉਂਦੇ ਸਮੇਂ ਇਸ ਕਾਰਨ ਅਸਧਾਰਨ ਆਵਾਜ਼ ਆ ਸਕਦੀ ਹੈ। ਇਹ ਕੈਲੀਪਰਸ ਦੇ ਕੋਲ ਸੜਨ ਦੀ ਬਦਬੂ ਵੀ ਪੈਦਾ ਕਰ ਸਕਦਾ ਹੈ। ਰਾਈਡਲ ਨੂੰ ਰਾਇਲ ਐਨਫੀਲਡ ਹਿਮਾਲਿਅਨ ਨੂੰ ਮੈਨੁਅਲ ਰੂਪ ਨਾਲ ਪੁਸ਼ ਕਰਨ 'ਚ ਵੀ ਮੁਸ਼ਕਿਲ ਹੋ ਸਕਦੀ ਹੈ।

Rakesh

This news is Content Editor Rakesh