Royal Enfield ਨੇ ਲਾਂਚ ਕੀਤਾ Classic 350 ਦਾ ਸਸਤਾ ਮਾਡਲ

09/14/2019 11:55:33 AM

ਆਟੋ ਡੈਸਕ– ਰਾਇਲ ਐਨਫੀਲਡ ਨੇ ਕਲਾਸਿਕ 350 ਦਾ ਸਸਤਾ ਮਾਡਲ Classic 350 S ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਮਾਡਲ ਨੂੰ ਖਾਸਤੌਰ ’ਤੇ ਬੁਲੇਟ ਐਕਸ ਵਰਜ਼ਨ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਗਿਆ ਹੈ ਜਿਸ ਕਾਰਨ ਇਸ ਦੀ ਕੀਮਤ ਵੀ 9,000 ਰੁਪਏ ਘੱਟ ਰੱਖੀ ਗਈ ਹੈ। ਇਸ ਨੂੰ ਸਿੰਗਲ ਚੈਂਨਲ ਏ.ਬੀ.ਐੱਸ. ਦੇ ਨਾਲ ਉਤਾਰਿਆ ਗਿਆ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਰਾਇਲ ਐਨਫੀਲਡ ਕਲਾਸਿਕ 350 S ਨੂੰ 1.45 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਉਪਲੱਬਧ ਕੀਤਾ ਜਾਵੇਗਾ। ਇਸ ਨੂੰ ਸਿਰਫ ਦੋ ਰੰਗਾਂ- ਬਲੈਕ ਅਤੇ ਮਰਕਰੀ ਸਿਲਵਰ ’ਚ ਖਰੀਦਿਆ ਜਾ ਸਕੇਗਾ। 

ਬਲੈਕ ਥੀਮ ’ਤੇ ਆਧਾਰਿਤ ਹੈ Classic 350 S
ਇਸ ਨਵੇਂ ਮਾਡਲ ’ਚ ਕਈ ਥਾਵਾਂ ’ਤੇ ਜਿਵੇਂ ਕਿ ਰੀਅਰ ਵਿਊ ਮਿਰਰ, ਪਹੀਏ, ਇੰਜਣ ਅਤੇ ਫੈਂਡਰ ’ਤੇ ਬਲੈਕ ਕਲਰ ਦੇਖਣ ਨੂੰ ਮਿਲੇਗਾ। ਕੀਮਤ ਨੂੰ ਘੱਟ ਰੱਖਣ ਲਈ Classic 350 S ’ਚ ਕ੍ਰੋਮ ਦੀ ਥਾਂ ਬਲੈਕ ਥੀਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਿਊਲ ਟੈਂਕ ’ਤੇ 2ਡੀ ਗ੍ਰਾਫਿਕਸ ਲਗਾਏ ਗਏ ਹਨ। ਉਥੇ ਹੀ ਇਸ ਦੇ ਲੋਗੋ ਦੇ ਡਿਜ਼ਾਈਨ ’ਚ ਵੀ ਥੋੜ੍ਹਾ ਬਦਲਾਅ ਕੀਤਾ ਗਿਆ ਹੈ। 

ਇੰਜਣ ’ਚ ਨਹੀਂ ਕੀਤਾ ਗਿਆ ਕੋਈ ਬਦਲਾਅ
ਹਾਲਾਂਕਿ, ਕੀਮਤ ’ਚ ਕਟੌਤੀ ਕਰਨ ਨਾਲ ਇਸ ਦੇ ਇੰਜਣ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਨਵੀਂ ਰਾਇਲ ਐਨਫੀਲਡ ਕਲਾਸਿਕ 350 ਐੱਸ ’ਚ 346 ਸੀਸੀ ਦਾ ਇੰਜਣ ਲੱਗਾ ਹੈ ਜੋ 20.1 ਬੀ.ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਸ ਨੂੰ ਅਜੇ ਸਿਰਫ ਤਮਿਲਨਾਡੂ ਅਤੇ ਕੇਰਲ ’ਚ ਉਪਲੱਬਧ ਕਰਵਾਇਆ ਗਿਆ ਹੈ ਉਥੇ ਹੀ ਜਲਦੀ ਹੀ ਇਸ ਨੂੰ ਦੇਸ਼ ਭਰ ’ਚ ਉਪਲੱਬਧ ਕਰਵਾਇਆ ਜਾਵੇਗਾ। ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਨਵਾਂ ਸਸਤਾ ਮਾਡਲ ਕੰਪਨੀ ਨੇ ਲਾਂਚ ਕੀਤਾ ਹੈ।