ਪੈਰਾਲਾਈਜ਼ਿਜ਼ ਦੇ ਸ਼ਿਕਾਰ ਰੋਗੀ ਹੁਣ ਆਸਾਨੀ ਨਾਲ ਚੁੱਕ ਸਕਣਗੇ ਸਾਮਾਨ

01/12/2019 10:41:24 AM

ਬਣਾਇਆ ਗਿਆ NeoMano ਸਮਾਰਟ ਗਲੱਵ
ਗੈਜੇਟ ਡੈਸਕ– CES 2019 ਵਿਚ Neofect ਕੰਪਨੀ ਵਲੋਂ ਅਜਿਹਾ ਸਮਾਰਟ ਗਲੱਵ ਪੇਸ਼ ਕੀਤਾ ਗਿਆ ਹੈ, ਜੋ ਹੈਂਡ ਪੈਰਾਲਾਈਜ਼ਿਜ਼ ਤੋਂ ਪੀੜਤ ਬੱਚਿਆਂ ਦੀ ਚੀਜ਼ਾਂ ਚੁੱਕਣ ਵਿਚ ਮਦਦ ਕਰੇਗਾ। ਕੰਪਨੀ ਦੇ ਮਾਹਿਰਾਂ ਨੇ ਦੱਸਿਆ ਕਿ NeoMano ਸਮਾਰਟ ਗਲੱਵ ਖਾਸ ਤੌਰ ’ਤੇ ਲਕਵੇ ਦੇ ਸ਼ਿਕਾਰ ਹੱਥ ਨਾਲ ਚੀਜ਼ਾਂ ’ਤੇ ਪਕੜ ਬਣਾਉਣ ਲਈ ਲਿਆਂਦਾ ਗਿਆ ਹੈ।

ਇਸ ਬੀਮਾਰੀ ਦੇ ਸ਼ਿਕਾਰ ਵਿਅਕਤੀ ਇਸ ਸਮਾਰਟ ਗਲੱਵ ਨੂੰ ਪਾ ਕੇ ਬਰੱਸ਼ ਕਰ ਸਕਦੇ ਹਨ, ਦਰਵਾਜ਼ਾ ਖੋਲ੍ਹ ਸਕਦੇ ਹਨ ਅਤੇ ਚਾਹ ਨਾਲ ਭਰਿਆ ਕੱਪ ਖੁਦ ਚੁੱਕ ਕੇ ਚਾਹ ਪੀ ਸਕਦੇ ਹਨ। ਇਸ ਦੇ ਨਾਲ ਡਿਟੈਚੇਬਲ ਮੋਟਰ ਲੱਗੀ ਹੈ, ਜੋ 111 ਬੈਟਰੀਆਂ ਦੀ ਮਦਦ ਨਾਲ ਲਗਾਤਾਰ 8 ਘੰਟੇ ਇਸ ਦੀ ਵਰਤੋਂ ਕਰਨ ’ਚ ਮਦਦ ਕਰਦੀ ਹੈ। ਇਸੇ ਤਰ੍ਹਾਂ ਇਕ ਬਲੂਟੁੱਥ ਕੰਟਰੋਲਰ ਵੀ ਬਣਾਇਆ ਗਿਆ ਹੈ, ਜੋ ਸਮਾਰਟ ਗਲੱਵ ਨੂੰ ਦੂਜੇ ਹੱਥ ਨਾਲ ਆਪ੍ਰੇਟ ਕਰਨ ਵਿਚ ਮਦਦ ਕਰਦਾ ਹੈ। ਇਸ ਨੂੰ ਜੂਨ ਤਕ ਬਾਜ਼ਾਰ ’ਚ ਲਿਆਂਦਾ ਜਾਵੇਗਾ। ਫਿਲਹਾਲ ਇਸ ਦੀ ਕੀਮਤ 1,999 ਡਾਲਰ (1.41 ਲੱਖ ਰੁਪਏ) ਹੋਣ ਦਾ ਅੰਦਾਜ਼ਾ ਹੈ।