ਹੁਣ ਰੋਡਵੇਜ ਬੱਸ ਯਾਤਰੀ ਵੀ ਲੈ ਸਕਣਗੇ ਇੰਟਰਨੈੱਟ ਦਾ ਮਜ਼ਾ

06/24/2017 6:24:45 PM

ਜਲੰਧਰ-UPS RTC ਆਪਣੇ ਬਸ ਯਾਤਰੀਆਂ ਦੇ ਲਈ ਮੰਨੋਰੰਜਨ ਬਣਾਉਣ ਦੇ ਲਈ ਫ੍ਰੀ ਵਾਈ-ਫਾਈ ਸੁਵਿਧਾ ਦੇਣ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ ਰੋਡਵੇਜ ਵੱਲੋ ਬੱਸਾਂ ਅਤੇ ਬੱਸ ਸਟੈਂਡ 'ਚ ਜਲਦੀ ਹੀ ਵਾਈ-ਫਾਈ ਕੁਨੈਕਸ਼ਨ ਲੱਗ ਜਾਣਗੇ। ਹੁਣ ਨਾ ਸਿਰਫ ਬੱਸ ਸਟੈਂਡ 'ਤੇ ਬੈਠੇ  ਹੋਏ ਬਲਕਿ ਬੱਸ 'ਚ ਯਾਤਰਾ ਕਰਦੇ ਹੋਏ ਵੀ ਯਾਤਰੀ ਇਸ ਦਾ ਇੰਟਰਨੈੱਟ ਯੂਸ ਕਰ ਸਕਦੇ ਹੈ।
ਉੱਤਰ ਪ੍ਰਦੇਸ਼ ਟਰਾਂਸਪੋਰਟ ਵਾਹਨ ਬੱਸ ਯਾਤਰੀਆਂ ਨੂੰ ਵਾਈ-ਫਾਈ ਦੀ ਸੁਵਿਧਾ ਪੇਸ਼ ਕਰੇਗਾ। ਮਾਹਿਰਾਂ ਦੇ ਅਨੁਸਾਰ ਅਗਲੇ ਕੁਝ ਮਹੀਨਿਆਂ 'ਚ ਰੋਡਵੇਜ਼ ਦੀਆਂ ਬੱਸਾਂ 'ਚ ਵਾਈ-ਫਾਈ ਕੁਨੈਕਸ਼ਨ ਲੱਗਵਾ ਦਿੱਤੇ ਜਾਣਗੇ। ਫਿਲਹਾਲ ਮਸੂਦਾਬਾਦ ਬੱਸ ਸਟੈਂਡ 'ਤੇ ਵਾਈ-ਫਾਈ ਕੁਨੈਕਸ਼ਨ ਲੱਗਵਾ ਦਿੱਤਾ ਗਿਆ ਹੈ ਅਤੇ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਲਈ ਟਰਾਂਸਪੋਰਟ ਨਿਗਮ ਨੇ ਮੁੰਬਈ ਦਾ ਇਕ ਕੰਪਨੀ ਨੂੰ ਜਿੰਮੇਵਾਰੀ ਸੌਂਪ ਦਿੱਤੀ ਹੈ। ਦੱਸ ਦਿੱਤਾ ਜਾਂਦਾ ਹੈ ਕਿ ਵਾਈ-ਫਾਈ ਲੱਗੀ ਰੋਡਵੇਜ ਦੀ ਬੱਸਾਂ ਗ੍ਰਾਮੀਣ ਇਲਾਕਿਆ ਦੇ ਨਿਰਧਾਰਿਤ ਸਥਾਨਾਂ 'ਤੇ ਕੁਝ ਦੇਰ ਦੇ ਲਈ ਖੜੀਆਂ ਹੁੰਦੀਆਂ ਹਨ। ਇਸ ਤਰ੍ਹਾਂ ਉਸ ਇਲਾਕੇ ਦੇ ਨੇੜੇ ਦੇ ਪਿੰਡਾਂ ਨੂੰ ਵੀ ਮੁਫਤ 'ਚ ਵਾਈ-ਫਾਈ ਸੇਵਾ ਮਿਲੇਗੀ ਅਤੇ ਇਸਦਾ ਲਾਭ ਚੁੱਕ ਸਕਣਗੇ । ਬੱਸਾਂ 'ਚ ਲੱਗੀ ਵਾਈ-ਫਾਈ ਦੀ ਪੂਰੀ ਫ੍ਰੀਕਵੈਂਸੀ ਖੋਲ ਦਿੱਤੀ ਜਾਵੇਗੀ ਤਾਂਕਿ ਦੂਰ ਦੇ ਪਿੰਡ ਇਸਦਾ ਲਾਭ ਚੁੱਕ ਸਕਣਗੇ।