ਹਾਰਟ ਰੇਟ ਸੈਂਸਰ ਨਾਲ ਰਿਵਰਸਾਂਗ Wave O2 ਫਿਟਨੈੱਸ ਬੈਂਡ ਹੋਇਆ ਲਾਂਚ

06/24/2018 4:15:42 PM

ਜਲੰਧਰ-ਚੀਨ ਦੀ ਸਮਾਰਟ ਗੈਜੇਟ ਬ੍ਰਾਂਡ ਕੰਪਨੀ ਰਿਵਰਸਾਂਗ (Riversong) ਨੇ ਆਪਣਾ ਨਵਾਂ ਵੇਵ ਓ2 ( Wave O2) ਨਾਂ ਨਾਲ ਲਾਈਟਵੇਟ ਫਿਟਨੈੱਸ ਬੈਂਡ ਲਾਂਚ ਕਰ ਦਿੱਤਾ ਹੈ, ਜੋ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਯੂਜ਼ਰਸ ਦੀਆਂ ਐਕਟੀਵਿਟੀਜ਼ ਨੂੰ ਟ੍ਰੈਕ ਕਰਨ 'ਚ ਮਦਦ ਕਰਦਾ ਹੈ, ਜਿਨ੍ਹਾਂ 'ਚ ਦੌੜਨਾ, ਸਾਈਕਲ ਚਲਾਉਣਾ ਅਤੇ ਸੌਣਾ ਆਦਿ ਐਕਟੀਵਿਟੀਜ਼ ਸ਼ਾਮਿਲ ਹਨ। ਇਸ ਫਿਟਨੈੱਸ ਬੈਂਡ 'ਚ ਹਾਰਟ ਰੇਟ ਸੈਂਸਰ ਮੌਜੂਦ ਹੈ। ਇਸ ਸਮਾਰਟ ਫਿਟਨੈੱਸ ਬੈਂਡ ਨਾਲ ਮਿਊਜ਼ਿਕ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਬੈਂਡ ਦਾ ਵਜ਼ਨ 25 ਗ੍ਰਾਮ ਹੈ ਅਤੇ ਬੈਂਡ 160x80 ਪਿਕਸਲ ਰੈਜ਼ੋਲਿਊਸ਼ਨ ਨਾਲ 0.96 ਇੰਚ ਟੀ. ਐੱਫ. ਟੀ. ਡਿਸਪਲੇਅ ਮੌਜੂਦ ਹੈ। ਇਹ ਸਮਾਰਟ ਬੈਂਡ ਨੂੰ ਵਾਟਰ ਰੇਸਿਸਟੈਂਟ ਲਈ ਆਈ. ਪੀ. 67 ਨਾਲ ਸਰਟੀਫਾਇਡ ਕੀਤਾ ਗਿਆ ਹੈ। 

 

ਇਹ ਸਮਾਰਟ ਬੈਂਡ 'ਚ 90 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ 10 ਦਿਨਾਂ ਤੱਕ ਸਟੈਂਡਬਾਏ ਟਾਇਮ ਦਿੰਦੀ ਹੈ ਅਤੇ 7 ਦਿਨਾਂ ਤੱਕ ਕੰਮ ਕਰਨ ਦੇ ਸਮਰੱਥ ਹੈ। ਬੈਂਡ ਨੂੰ ਬਲੂਟੁੱਥ 4.0 ਰਾਹੀਂ ਐਂਡਰਾਇਡ 4.4 ਤੋਂ ਉੱਪਰ ਅਤੇ ਆਈ. ਓ. ਐੱਸ. 8.0 ਤੋਂ ਉੱਪਰ ਵਾਲੇ ਸਾਰੇ ਡਿਵਾਈਸਿਜ਼ ਨੂੰ ਸਪੋਰਟ ਕਰਦਾ ਹੈ। ਇਹ ਬਲੂਟੁੱਥ ਨੋਡਿਕ ਚਿਪ 52832 ਨਾਲ ਇੰਟੀਗ੍ਰੇਟਿਡ ਕੀਤਾ ਗਿਆ ਹੈ।ਇਹ ਸਮਾਰਟ ਬੈਂਡ ਨੂੰ ਇਕ ਐਪ ਦੇ ਰਾਹੀਂ ਜੋੜਿਆ ਜਾ ਸਕਦਾ ਹੈ, ਜੋ ਆਰ. ਐੱਸ. ਕੇਅਰ ਐਪ (R.S CARE App) ਦੇ ਨਾਂ ਨਾਲ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

 

ਕੀਮਤ ਅਤੇ ਉਪਲੱਬਧਤਾ-
ਇਹ ਫਿਟਨੈੱਸ ਬੈਂਡ 1999 ਰੁਪਏ ਦੀ ਕੀਮਤ ਨਾਲ ਅਮੇਜ਼ਨ 'ਤੇ ਖਰੀਦਣ ਲਈ ਉਪਲੱਬਧ ਹੈ।