ਆ ਗਈ ਨਵੀਂ Renault Kwid, ਕੀਮਤ 3 ਲੱਖ ਰੁਪਏ ਤੋਂ ਵੀ ਘੱਟ

10/01/2019 6:05:47 PM

ਗੈਜੇਟ ਡੈਸਕ– ਰੇਨੋਲਟ ਨੇ ਆਪਣੀ ਮਸ਼ਹੂਰ ਛੋਟੀ ਕਾਰ ਕੁਇਡ ਦਾ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 2.83 ਲੱਖ ਰੁਪਏ ਹੈ। ਨਵੀਂ Renault Kwid ਨੂੰ 5 ਵੇਰੀਐਂਟ ਲੈਵਲ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ, ਜਿਨ੍ਹਾਂ ’ਚ Standard, RxE, RxL, RxT (O) ਅਤੇ Climber ਸ਼ਾਮਲ ਹਨ। ਪਹਿਲਾਂ ਦੀ ਤਰ੍ਹਾਂ ਨਵੀਂ ਕੁਇਡ ਵੀ 2 ਪੈਟਰੋਲ ਇੰਜਣ ਆਪਸ਼ਨ ’ਚ ਆਈ ਹੈ। ਫੇਸਲਿਫਟ ਕੁਇਡ ਦੀ ਬੁਕਿੰਗ ਸ਼ੁਰੂ ਹੋ ਗਈ ਹੈ। 5 ਹਜ਼ਾਰ ਰੁਪਏ ’ਚ ਕੰਪਨੀ ਦੀ ਵੈੱਬਸਾਈਟ ਤੋਂ ਇਸ ਨਵੀਂ ਕਾਰ ਨੂੰ ਬੁੱਕ ਕੀਤਾ ਜਾ ਸਕਦਾ ਹੈ। 

ਅਪਡੇਟਿਡ ਕੁਇਡ ਦੀ ਸਟਾਈਲਿੰਗ ਰੈਨੋ ਦੀ ਇਲੈਕਟ੍ਰਿਕ ਕਾਰ City KX-E ਤੋਂ ਲਈ ਗਈ ਹੈ। ਇਸ ਵਿਚ ਐੱਮ.ਜੀ. ਹੈਕਟਰ ਅਤੇ ਟਾਟਾ ਹੈਰੀਅਰ ਐੱਸ.ਯੂ.ਵੀ. ਦੀ ਤਰ੍ਹਾਂ ਸਪਲਿਟ ਹੈੱਡਲੈਂਪ ਸੈੱਟਅਪ ਦਿੱਤਾ ਗਿਆ ਹੈ। ਐੱਲ.ਈ.ਡੀ. ਡੀ.ਆਰ.ਐੱਲ. ਕਾਰ ਦੀ ਗਰਿੱਲ ਦੇ ਨਾਲ ਹਨ, ਜਦੋਂਕਿ ਮੇਨ ਹੈੱਡਲੈਂਪ ਯੂਨਿਟ ਇਸ ਦੇ ਹੇਠਾਂ ਫਰੰਟ ਬੰਪਰ ’ਚ ਹੈ। ਪੁਰਾਣੇ ਮਾਡਲ ’ਚ ਹਨੀਕਾਂਬ ਪੈਟਰਨਲ ਗਰਿੱਲ ਸੀ, ਜਦੋਂਕਿ ਨਵੀਂ ਕੁਇਡ ’ਚ ਨਵੀਂ ਟ੍ਰਿਪਲ ਸਲੈਟਸ ਗਰਿੱਲ ਦਿੱਤੀ ਗਈ ਹੈ। ਫੇਸਲਿਫਟ ਕੁਇਡ ਦਾ ਬੰਪਰ ਵੀ ਨਵੇਂ ਡਿਜ਼ਾਈਨ ਦਾ ਹੈ, ਜੋ ਕਾਰ ਨੂੰ ਸਪੋਰਟੀ ਲੁੱਕ ਦਿੰਦਾ ਹੈ। 

ਨਵੀਂ ਕੁਇਡ ਦੀ ਰੀਅਰ ਲੁੱਕ ’ਚ ਵੀ ਬਦਲਾਅ ਹੋਏ ਹਨ। ਇਸ ਵਿਚ ਨਵਾਂ ਰੀਅਰ ਬੰਪਰ, ਨਵੇਂ ਲਾਈਟ ਰਿਫਲੈਕਟਰਸ ਅਤੇ ਟੇਲ ਲਾਈਟ ’ਚ ਨਵੇਂ ਐੱਲ.ਈ.ਡੀ. ਐਲੀਮੈਂਟਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਦੇ ਟਾਪ ਵੇਰੀਐਂਟ, ਯਾਨੀ ਕਲਾਂਬਰ ’ਚ ਫਰੰਟ ਅਤੇ ਬੈਕ ’ਚ ਫਾਕਸ ਸਕਿਡ ਪਲੇਟਸ, ਰੂਫ ਰੇਲਸ, ਗਨਮੈਟ ਗ੍ਰੇਅ ਅਲੌਏ ਵ੍ਹੀਲਜ਼ ਅਤੇ ਓਰੇਂਜ ਹਾਈਲਾਈਟਸ ਮਿਲਣਗੀਆਂ। 

2019 Renault Kwid Pricing (ex-showroom, Delhi)
Renault KWID STD Petrol MT 0.8L SCe ₹ 2.83 lakh
Renault KWID RXE Petrol MT 0.8L SCe ₹ 3.53 lakh
Renault KWID RXL Petrol MT 0.8L SCe ₹ 3.83 lakh
Renault KWID RXT Petrol MT 0.8L SCe ₹ 4.13 lakh
Renault KWID RXT Petrol MT 1.0L SCe ₹ 4.33 lakh
Renault KWID Climber Petrol MT 1.0L SCe ₹ 4.54 lakh
Renault KWID RXT Petrol EASY-R 1.0L SCe ₹ 4.63 lakh
Renault KWID Climber Petrol EASY-R 1.0L SCe ₹ 4.84 lakh

ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਅਪਡੇਟਿਡ ਕੁਇਡ ਦੇ ਡੈਸ਼ਬੋਰਡ ਦੇ ਡਿਜ਼ਾਈਨ ’ਚ ਹਲਕੇ ਬਦਲਾਅ ਕੀਤੇ ਗਏ ਹਨ। ਇਸ ਵਿਚ ਨਵਾਂ 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਨਵਾਂ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਕੰਪਨੀ ਦੀ ਹਾਲ ਹੀ ’ਚ ਲਾਂਚ ਹੋਈ ਕੰਪੈਕਟ ਐੱਮ.ਪੀ.ਵੀ. ਟ੍ਰਾਈਬਰ ਤੋਂ ਲਿਆ ਗਿਆ ਹੈ। ਨਵੀਂ ਕੁਇਡ ’ਚ ਟ੍ਰਾਈਬਰ ਵਾਲਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ, ਜਿਸ ਵਿਚ ਟੈਕੋਮੀਟਰ ਸ਼ਾਮਲ ਹੈ। ਇਸ ਤੋਂ ਇਲਾਵਾ ਅਪਡੇਟਿਡ ਕੁਇਡ ’ਚ ਨਵੇਂ ਸੀਟ ਫੈਬ੍ਰਿਕ ਦੇ ਨਾਲ ਡੋਰ ਪੈਡ ’ਚ ਵੀ ਹਲਕੇ ਬਦਲਾਅ ਹੋਏ ਹਨ। 

ਫੀਚਰਜ਼
ਫੇਸਲਿਫਟ ਕੁਇਡ ਦੇ ਟਾਪ ਮਾਡਲ ’ਚ ਐਂਡਰਾਇਡ ਆਟੋ, ਐਪਲ ਕਾਰ ਪਲੇਅ, 14-ਇੰਚ ਅਲੌਏ ਵ੍ਹੀਲਜ਼, ਐੱਲ.ਈ.ਡੀ. ਡੀ.ਆਰ.ਐੱਲ., ਮੈਨੁਅਲ ਏਸੀ ਅਤੇ ਰੀਅਰ ਸੈਂਟਰ ਆਰਮਰੈਸਟ ਵਰਗੇ ਫੀਚਰਜ਼ ਮੌਜੂਦ ਹਨ। ਕਾਰ ਦੇ ਸਾਰੇ ਵੇਰੀਐਂਟਸ ’ਚ ਡਰਾਈਵਰ ਸਾਈਡ ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਸੀਟਬੈਲਟ ਰਿਮਾਇੰਡਰ, ਸਪੀਡ ਅਲਰਟ ਸਿਸਟਮ ਅਤੇ ਰਿਵਰਸ ਪਾਰਕਿੰਗ ਸੈਂਸਰਜ਼ ਫੀਚਰਜ਼ ਮੌਜੂਦ ਹਨ। ਕਲਾਇੰਬਰ ਵੇਰੀਐਂਟ ’ਚ ਫਰੰਟ ਪਸੰਜਰ ਸਾਈਡ ਏਅਰਬੈਗ ਵੀ ਦਿੱਤਾ ਗਿਆ ਹੈ। 

ਇੰਜਣ
ਮਕੈਨਿਕਲੀ ਨਵੀਂ ਕੁਇਡ ’ਚ ਕੋਈ ਬਦਲਾਅ ਨਹੀਂ ਹੋਇਆ। ਪੁਰਾਣੇ ਮਾਡਲ ਦੀ ਤਰ੍ਹਾਂ ਇਸ ਵਿਚ ਵੀ 0.8-ਲੀਟਰ ਅਤੇ 1.0-ਲੀਟਰ ਪੈਟਰੋਲ ਇੰਜਣ ਦੇ ਆਪਸ਼ਨ ਹਨ। 8.0- ਲੀਟਰ ਇੰਜਣ ਦੀ ਪਾਵਰ 54hp ਅਤੇ 1.0-ਲੀਟਰ ਇੰਜਣ ਦੀ ਪਾਵਰ 68hp ਹੈ। ਛੋਟੇ ਵਾਲੇ ਇੰਜਣ ਦੇ ਨਾਲ ਸਿਰਫ 5-ਸਪੀਡ ਮੈਨੁਅਲ ਗਿਰਬਾਕਸ ਮਿਲੇਗਾ। ਉਥੇ ਹੀ 1.0-ਲੀਟਰ ਇੰਜਣ ਦੇ ਨਾਲ ਮੈਨੁਅਲ ਤੋਂ ਇਲਾਵਾ 5-ਸਪੀਡ ਏ.ਐੱਮ.ਟੀ. ਗਿਅਰਬਾਕਸ ਦਾ ਵੀ ਆਪਸ਼ਨ ਹੈ। ਇਹ ਦੋਵੇਂ ਇੰਜਣ ਬੀ.ਐੱਸ.-4 ਨਾਲ ਲੈਸ ਹਨ।