BS-6 ਇੰਜਣ ਨਾਲ Renault kwid ਭਾਰਤ ’ਚ ਲਾਂਚ, ਕੀਮਤ 2.92 ਲੱਖ ਰੁਪਏ ਤੋਂ ਸ਼ੁਰੂ

01/31/2020 10:20:46 AM

ਆਟੋ ਡੈਸਕ– ਰੇਨੋਲਟ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਕਵਿਡ ਨੂੰ ਬੀ.ਐੱਸ.-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੇ ਬੇਸ ਮਾਡਲ ’ਚ ਕੰਪਨੀ ਨੇ 9000 ਰੁਪਏ ਦਾ ਵਾਧਾ ਕੀਤਾ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 2.92 ਲੱਖ ਰੁਪਏ ਹੋ ਗਈ ਹੈ। ਉਥੇ ਹੀ ਇਸ ਦੇ ਟਾਪ ਮਾਡਲ ਦੀ ਕੀਮਤ 5.01 ਲੱਖ ਰੁਪਏ ਹੈ। 

ਨਵੀਂ ਕਵਿਡ ਨੂੰ ਵੀ ਪੁਰਾਣੇ ਮਾਡਲ ਦੀ ਤਰ੍ਹਾਂ ਹੀ 0.8 ਲੀਟਰ ਅਤੇ 1.0 ਲੀਟਰ ਇੰਜਣ ਆਪਸ਼ਨ ’ਚ ਲਿਆਇਆ ਗਿਆ ਹੈ। 0.8 ਲੀਟਰ ਪੈਟਰੋਲ ਇੰਜਣ 54 ਬੀ.ਐੱਚ.ਪੀ. ਦੀ ਪਾਵਰ ਅਤੇ 72 ਨਿਊਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ 1.0 ਲੀਟਰ ਪੈਟਰੋਲ ਇੰਜਣ 67 ਬੀ.ਐੱਚ.ਪੀ. ਦੀ ਪਾਵਰ ਅਤੇ 91 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5 ਸਪੀਡ ਆਟੋਮੈਟਿਕ ਅਤੇ 5 ਸਪੀਡ ਮੈਨੁਅਲ ਗਿਅਰਬਾਕਸ ਦੇ ਆਪਸ਼ਨ ਦੇ ਨਾਲ ਆਏਗਾ ਪਰ 0.8 ਲੀਟਰ ਇੰਜਣ ਸਿਰਫ 5 ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਹੀ ਉਪਲੱਬਧ ਕੀਤਾ ਗਿਆ ਹੈ। 

ਨਵੀਂ ਕਵਿਡ ਨੂੰ ਪਹਿਲਾਂ ਹੀ ਏ.ਬੀ.ਐੱਸ., ਸੀਟ ਬੈਲਟ ਰਿਮਾਇੰਡਰ ਅਤੇ ਸਪੀਡ ਅਲਰਟ ਸਿਸਟਮ ਨਾਲ ਅਪਗ੍ਰੇਡ ਕਰ ਦਿੱਤਾ ਗਿਆ ਹੈ। ਇਹ ਫੀਚਰਜ਼ ਸਟੈਂਡਰਡ ਰੂਪ ਨਾਲ ਇਸ ਹੈਚਬੈਕ ਕਾਰ ’ਚ ਲਗਾਏ ਗਏ ਹਨ। ਇਹ ਭਾਰਤੀ ਬਾਜ਼ਾਰ ’ਚ ਵੱਖ-ਵੱਖ ਸੈਗਮੈਂਟ ਦੀਆਂ ਕਾਰਾਂ ਜਿਵੇਂ- ਮਾਰੂਤੀ ਅਲਟੋ, ਐੱਸ ਪ੍ਰੈਸੋ ਅਤੇ ਡੈਸਟਨ ਰੈਡੀ-ਗੋਅ ਨੂੰ ਟੱਕਰ ਦੇ ਰਹੀ ਹੈ।