ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

03/09/2021 1:02:21 PM

ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ 164 ਮੋਬਾਇਲ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਇਨ੍ਹਾਂ ਐਪਸ ਨੂੰ ਲੋਕਾਂ ਨੇ ਇਕ ਕਰੋੜ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਹੈ। ਇਹ ਐਪਸ ਲੋਕਾਂ ਨੂੰ ਫਾਲਤੂ ਦੇ ਵਿਗਿਆਪਨ ਵਿਖਾ ਰਹੇ ਸਨ ਅਤੇ ਇਨ੍ਹਾਂ ਵਿਗਿਆਪਨਾਂ ਰਾਹੀਂ ਲੋਕਾਂ ਦੇ ਫੋਨ ’ਚ ਖ਼ਤਰਨਾਕ ਮਾਲਵੇਅਰ ਪਹੁੰਚ ਰਹੇ ਸਨ ਜੋ ਕਿ ਉਪਭੋਗਤਾਵਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾ ਸਕਦੇ ਸਨ। ਇਨ੍ਹਾਂ ਮਾਲਵੇਅਰ ਨਾਲ ਡਾਟਾ ਚੋਰੀ ਦਾ ਵੀ ਖ਼ਤਰਾ ਹੈ ਤਾਂ ਅਜਿਹੇ ’ਚ ਤੁਹਾਡੇ ਲਈ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਫੋਨ ’ਚ ਇਹ ਐਪਸ ਹਨ ਤਾਂ ਇਨ੍ਹਾਂ ਨੂੰ ਤੁਸੀਂ ਤੁਰੰਤ ਡਿਲੀਟ ਕਰੋ। ਆਓ ਇਨ੍ਹਾਂ ’ਚੋਂ 10 ਪ੍ਰਸਿੱਧ ਐਪਸ ਬਾਰੇ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਨੂੰ ਤੁਰੰਤ ਤੁਹਾਨੂੰ ਆਪਣੇ ਫੋਨ ’ਚੋਂ ਡਿਲੀਟ ਕਰ ਦੇਣਾ ਚਾਹੀਦਾ ਹੈ। 

Wifi Key - Free Master Wifi

Super Phone Cleaner 2020

Repair System For Android & Speed Booster

Secure Gallery Vault: Photos, Videos Privacy Safe

Ringtone maker - Mp3 cutter

Name Art Photo Editor

Smart Cleaner-Battery Saver, Super Booster

Rain Photo Maker - Rain Effect Editor

Chronometer

Wifi Speed Test

Rakesh

This news is Content Editor Rakesh