ਇਕ ਕਲਿੱਕ ’ਚ ਫੋਨ ’ਚੋਂ ਹਟਾਓ ਸਾਰੇ ਡੁਪਲੀਕੇਟ ਕਾਨਟੈਕਟ ਨੰਬਰ, ਇਹ ਹੈ ਤਰੀਕਾ

09/25/2021 6:09:22 PM

ਗੈਜੇਟ ਡੈਸਕ– ਜ਼ਿਆਦਾਤਰ ਲੋਕ 2-3 ਸਾਲ ’ਚ ਸਮਾਰਟਫੋਨ ਬਦਲ ਦਿੰਦੇ ਹਨ। ਕਈ ਲੋਕ ਤਾਂ ਇਕ ਸਾਲ ਦੇ ਅੰਦਰ ਹੀ ਸਮਾਰਟਫੋਨ ਬਦਲ ਦਿੰਦੇ ਹਨ, ਹਾਲਾਂਕਿ ਇਨ੍ਹਾਂ ਸਭ ਵਿਚਕਾਰ ਕਾਨਟੈਕਟ ਲਿਸਟ ਲਗਾਤਾਰ ਅਪਡੇਟ ਹੁੰਦੀ ਰਹਿੰਦੀ ਹੈ ਅਤੇ ਇਸੇ ਅਪਡੇਟ ਕਾਰਨ ਕਈ ਵਾਰ ਇਕ ਹੀ ਨੰਬਰ ਦੋ-ਦੋ ਵਾਰ ਜਾਂ ਤਿੰਨ-ਤਿੰਨ ਵਾਰ ਕਾਪੀ ਹੋ ਜਾਂਦੇ ਹਨ। ਅਜਿਹੇ ਨੰਬਰਾਂ ਨੂੰ ਡੁਪਲੀਕੇਟ ਕਾਨਟੈਕਟ ਨੰਬਰ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਅਸੀਂ ਕਾਨਟੈਕਟ ਨੰਬਰ ਨੂੰ ਸਿਮ ਕਾਰਡ ’ਚ ਕਾਪੀ ਕਰਦੇ ਹਾਂ ਅਤੇ ਫਿਰ ਈ-ਮੇਲ ਆਈ.ਡੀ. ਨਾਲ ਵੀ ਲਿੰਕ ਕਰ ਦਿੰਦੇ ਹਾਂ। ਅਜਿਹੇ ’ਚ ਇਕ ਹੀ ਕਾਨਟੈਕਟ 2-4 ਵਾਰ ਦਿਸਣ ਲਗਦੇ ਹਨ। ਚਲੋ ਅੱਜ ਅਸੀਂ ਐਂਡਰਾਇਡ ਫੋਨ ’ਚ ਤੁਹਾਨੂੰ ਇਨ੍ਹਾਂ ਡੁਪਲੀਕੇਟ ਕਾਨਟੈਕਟ ਨੂੰ ਹਟਾਉਣ ਦਾ ਤਰੀਕਾ ਦੱਸਦੇ ਹਾਂ। 

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ

ਇਸ ਲਈ ਦੋ ਤਰੀਕੇ ਹਨ। ਪਹਿਲਾ ਤਰੀਕਾ ਮੋਬਾਇਲ ਐਪ ਦੀ ਮਦਦ ਨਾਲ ਅਤੇ ਦੂਜਾ ਤਰੀਕਾ ਜੀਮੇਲ ਦੀ ਮਦਦ ਨਾਲ ਹੈ। ਸਭ ਤੋਂ ਪਹਿਲਾਂ ਐਪ ਦੀ ਗੱਲ ਕਰੀਏ ਤਾਂ ਇਸ ਲਈ ਪਲੇਅ ਸਟੋਰ ਤੋਂ Cleaner - Merge Duplicate Contact ਐਪ ਡਾਊਨਲੋਡ ਕਰੋ। ਹੁਣ ਐਪ ਓਪਨ ਕਰਦੇ ਹੀ ਫੋਨ ’ਚ ਮੌਜੂਦ ਸਾਰੇ ਕਾਨਟੈਕਟ ਸਕੈਨ ਹੋ ਜਾਣਗੇ। 

ਹੁਣ ਤੁਹਾਨੂੰ ਫੋਨ ਦੇ ਸਾਰੇ ਕਾਨਟੈਕਟ ਇਸ ਐਪ ’ਚ ਡੁਪਲੀਕੇਟ ਕਾਨਟੈਕਟ ਦੇ ਨਾਲ ਦਿਸਣਗੇ। ਹੁਣ ਮਰਜ ਦੇ ਬਟਨ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਸਾਰੇ ਡੁਪਲੀਕੇਟ ਕਾਨਟੈਕਟ ਡਿਲੀਟ ਹੋ ਜਾਣਗੇ ਅਤੇ ਓਰੀਜਨਲ ਕਾਨਟੈਕਟ ਬਚ ਜਾਣਗੇ। 

ਇਹ ਵੀ ਪੜ੍ਹੋ– ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ

ਜੀਮੇਲ ਦੀ ਮਦਦ ਨਾਲ ਡੁਪਲੀਕੇਟ ਕਾਨਟੈਕਟ ਡਿਲੀਟ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਜੀਮੇਲ ਲਾਗਇਨ ਕਰੋ ਅਤੇ ਮੇਲ ’ਚ ਗੂਗਲ ਦੇ ਹੇਠਾਂ ਦਿਸ ਰਹੇ ਮੇਲ ’ਤੇ ਕਲਿੱਕ ਕਰੋ। ਹੁਣ ਤੁਹਾਨੂੰ ਕਾਨਟੈਕਟਸ ਦਿਸੇਗਾ। ਇਸ ’ਤੇ ਕਲਿੱਕ ਕਰੋ। ਇਸ ’ਤੇ ਕਲਿੱਕ ਕਰਦੇ ਹੀ ਤੁਹਾਡੇ ਸਾਰੇ ਕਾਨਟੈਕਟ ਨੰਬਰ ਸਾਹਮਣੇ ਆ ਜਾਣਗੇ। ਹੁਣ ਤੁਹਾਨੂੰ ਫਾਇੰਡ ਡੁਪਲੀਕੇਟਸ ਦਾ ਆਪਸ਼ਨ ਦਿਸੇਗਾ। ਇਸ ਤੋਂ ਬਾਅਦ ਡੁਪਲੀਕੇਟ ਕਾਨਟੈਕਟ ’ਤੇ ਕਲਿੱਕ ਕਰਕੇ ਤੁਸੀਂ ਉਨ੍ਹਾਂ ਨੂੰ ਡਿਲੀਟ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਮਰਜ ਵੀ ਕਰ ਸਕਦੇ ਹੋ। ਇਕ ਵਾਰ ਮਰਜ ਕਰਨ ਤੋਂ ਬਾਅਦ ਤੁਹਾਡੇ ਫੋਨ ਦੀ ਕਾਨਟੈਕਟ ਲਿਸਟ ਵੀ ਅਪਡੇਟ ਹੋ ਜਾਵੇਗੀ ਅਤੇ ਇਕ ਹੀ ਨੰਬਰ ਕਈ ਵਾਰ ਨਹੀਂ ਦਿਸਣਗੇ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

Rakesh

This news is Content Editor Rakesh