ਭਾਰਤ ''ਚ ਜਲਦ ਲਾਂਚ ਹੋਣਗੇ ਦੁਨੀਆ ਦੇ ਸਭ ਤੋਂ ਤੇਜ਼ ਫੋਨ, ਰੈਡਮੀ K20 ਤੇ K20 Pro

06/19/2019 9:25:10 PM

ਨਵੀਂ ਦਿੱਲੀ— ਭਾਰਤ 'ਚ ਰੈਡਮੀ K20 ਤੇ K20 Pro ਦੇ ਲਾਂਚ ਹੋਣ 'ਚ ਹੁਣ ਸਿਰਫ 4 ਹਫਤੇ ਦਾ ਸਮਾਂ ਰਹਿ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੂੰ ਕੁਮਾਰ ਜੈਨ ਨੇ ਟਵਿਟਰ 'ਤੇ ਦਿੱਤੀ। ਮਨੂੰ ਜੈਨ ਨੇ ਟਵਿਟਰ 'ਤੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ 'ਚ ਉਹ ਬਾਕਸਿੰਗ ਗਲਵਜ਼ ਪਾਏ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ 'ਤੇ ਰੈਡਮੀ K20 ਲਿਖਿਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਰੈਡਮੀ K20 Pro ਅਗਲੇ ਚਾਰ ਹਫਤੇ 'ਚ ਭਾਰਤੀ ਬਾਜ਼ਾਰ 'ਚ ਆ ਜਾਣਗੇ।

ਫਿਲਹਾਲ ਇਨ੍ਹਾਂ ਡਿਵਾਇਸੇਸ ਦੀ ਭਾਰਤ 'ਚ ਕੀਮਤ, ਮੌਜੂਦਗੀ ਤੇ ਲਾਂਚ ਆਫਰਸ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ ਪਰ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਦੀ ਕੀਮਤ ਚੀਨ 'ਚ ਰੱਖੀ ਗਈ ਕੀਮਤਾਂ ਦੇ ਨੇੜੇ ਰੱਖੀ ਜਾ ਸਕਦੀ ਹੈ।

ਰੈਡਮੀ K20 ਤੇ K20 Pro ਦੀ ਕੀ ਹੋ ਸਕਦੀ ਹੈ ਕੀਮਤ
ਰੈਡਮੀ K20 ਤੇ K20 Pro ਨੂੰ ਚੀਨ 'ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਰੈਡਮੀ K20 ਦੇ 6GB RAM + 64GB ਵੇਰਿਅੰਟ ਦੀ ਕੀਮਤ 1,999 ਯੂਆਨ (ਕਰੀਬ 20,000 ਰੁਪਏ) ਰੱਖੀ ਗਈ ਹੈ। ਉਥੇ ਹੀ ਦੂਜੇ ਪਾਸੇ ਰੈਡਮੀ K20 Pro ਸਮਾਰਟਫੋਨ ਦੀ ਕੀਮਤ 6GB RAM + 64GB ਵੇਰੀਅੰਟ ਲਈ 2,499 ਯੂਆਨ (ਕਰੀਬ 25,000 ਰੁਪਏ) ਉਥੇ ਹੀ 6GB RAM + 128GB ਵੇਰੀਅੰਟ ਦੀ ਕੀਮਤ 2,799 ਯੂਆਨ (28,200 ਰੁਪਏ) ਅਤੇ 8GB RAM + 128GB ਵੇਰੀਅੰਟ ਦੀ ਕੀਮਤ 2,999 ਯੂਆਨ (ਕਰੀਬ 30,200) ਰੁਪਏ ਰੱਖੀ ਗਈ ਹੈ।

ਰੈਡਮੀ K20 Pro ਸਮਾਰਟ੍ਰਫੋਨ 'ਚ 6.39 ਇੰਚ ਦਾ ਐਮਲੇਡ ਫੁਲ HD+ ਡਿਸਪਲੇਅ ਹੈ ਜਿਸ ਦਾ ਰੈਜਾਲਿਊਸ਼ਨ 1080x2340 ਪਿਕਸਲ ਤੇ ਆਸਪੇਕਟ ਰੇਸ਼ੀਓ 19.5:9 ਹੈ। ਫੋਨ 'ਚ ਕੁਆਲਕਮ ਸਨੈਪਡਰੈਗਨ 855 ਪ੍ਰੋਸੈਸਰ ਦੇ ਨਾਲ 8GB ਤਕ RAM ਦਿੱਤੀ ਗਈ ਹੈ। ਐਂਡਰਾਇਡ 9 ਪਾਈ 'ਤੇ ਚੱਲਣ ਵਾਲੇ ਇਸ ਫੋਨ ਦੀ ਸਕੀਨ ਟੂ ਬਾਡੀ ਰੇਸ਼ੀਓ 91.9 ਪਰਸੈਂਟ ਹੈ। ਗੱਲ ਕੀਤੀ ਜਾਵੇ ਕੈਮਰਾ ਸੈਟਅਪ ਦੀ ਤਾਂ ਰੈਡਮੀ K20 Pro 'ਚ ਟ੍ਰਿਪਲ ਰੀਅਰ ਕੈਮਰਾ (48MP+13MP+8MP) ਸੈਟਅਪ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਪਾਪ-ਅਪ ਕੈਮਰਾ ਦਿੱਤਾ ਗਿਆ ਹੈ।
ਰੈਡਮੀ K20 Pro 'ਚ  4000mah ਬੈਟਰੀ ਦਿੱਤੀ ਗਈ ਹੈ, ਜੋ 27W ਚਾਰਜਿੰਗ ਸਪਾਰਟ ਕਰਦੀ ਹੈ। ਕਨੈਕਟਿਵੀਟੀ ਲਈ ਫੋਨ 'ਚ ਵਾਈ ਫਾਈ, ਜੀ.ਪੀ.ਐੱਸ., ਯੂ.ਐੱਸ.ਵੀ. ਟਾਈਪ-ਸੀ ਅਤੇ 3.5ਐੱਮ.ਐੱਮ. ਜੈਕ ਵਰਗੇ ਆਪਸ਼ਨ ਦਿੱਤੇ ਗਏ ਹਨ। ਉਥੇ ਹੀ ਰੈਡਮੀ K20 ਦੇ ਸਪੈਸਿਫਿਕੇਸ਼ਨਜ਼ ਤੇ ਡਿਜ਼ਾਈਨ 'ਪ੍ਰੋ' ਵੇਰੀਅੰਟ ਵਰਗੇ ਹੀ ਹਨ ਪਰ ਪ੍ਰੋਸੈਸਰ, ਰੈਮ ਤੇ ਬੈਟਰੀ ਦੇ ਮਾਮਲੇ 'ਚ ਇਹ ਥੋੜ੍ਹਾ ਵੱਖਰਾ ਹੈ। ਰੈਡਮੀ K20 'ਚ ਸਨੈਪਡ੍ਰੇਗਨ 730 ਪ੍ਰੋਸੈਸਰ ਨਾਲ 6GB ਤਕ ਰੈਮ ਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਉਥੇ ਹੀ ਇਸ ਦੀ ਬੈਟਰੀ 18W ਫਾਸਟ ਚਾਰਜਿੰਗ ਸਪਾਰਟ ਦੇ ਨਾਲ ਆਉਂਦੀ ਹੈ।

Inder Prajapati

This news is Content Editor Inder Prajapati