ਜਿਓ-ਉਬਰ ਨੇ ਮਿਲਾਇਆ ਹੱਥ, ਗਾਹਕਾ ਨੂੰ ਮਿਲੇਗਾ ਫਾਇਦਾ

02/21/2017 7:02:17 PM

ਜਲੰਧਰ- ਕੰਪਨੀਆਂ ਦੇ ਆਪਸੀ ਮੁਕਾਬਲੇ ਅਤੇ ਕੰਪਨੀਆਂ ਦੇ ਆਪਸ ''ਚ ਹੱਥ ਮਿਲਾਉਣ ਦਾ ਫਾਇਦਾ ਆਮ ਆਦਮੀ ਨੂੰ ਹੁੰਦਾ ਹੈ। ਰਿਲਾਇੰਸ ਜਿਓ ਨੇ ਕੈਬ ਸੇਵਾ ਦੇਣ ਵਾਲੀ ਕੰਪਨੀ ਉਬਰ ਦੇ ਨਾਲ ਅਹਿਮ ਹਿੱਸੇਦਾਰੀ ਦਾ ਐਲਾਨ ਕੀਤਾ ਹੈ। ਇਸ ਰਾਹੀਂ ਉਬਰ ''ਚ ਯਾਤਰਾ ਕਰਨ ਵਾਲੇ ਗਾਹਕ ਦੂਰਸੰਚਾਰ ਕੰਪਨੀ ਦੀ ਮੂਲਕੰਪਨੀ ਰਿਲਾਇੰਸ ਜਿਓ ਇੰਡਸਟਰੀ ਦੁਆਰਾ ਸ਼ੁਰੂ ਕੀਤੇ ਗਏ ਪ੍ਰੀਪੇਡ ਵਾਲੇਟ ਦੇ ਰਾਹੀ ਇਸ ਦਾ ਭੁਗਤਾਨ ਕਰ ਸਕਦੇ ਹਨ। 

ਇਕ ਬਿਆਨ ''ਚ ਕਿਹਾ ਗਿਆ ਹੈ ਕਿ ਰਿਲਾਇੰਸ ਪੇਮੈਂਟ ਸਲਿਊਸ਼ਨ ਦੇ ਵਾਲੇਟ ਜਿਓ ਮਨੀ ਦਾ ਇਸਤੇਮਾਲ ਕਰਨ ਵਾਲੇ ਗਾਹਕ ਹੁਣ ਜਲਦੀ ਹੀ ਜਿਓ ਮਨੀ ਐਪ ਦੇ ਰਾਹੀ ਉਬਰ ਤੋਂ ਯਾਤਰਾ ਲਈ ਅਪੀਲ ਕਰ ਸਕਦੇ ਹਨ ਭੁਗਤਾਨ ਕਰ ਸਕਣਗੇ। ਬਿਆਨ ''ਚ ਕਿਹਾ ਗਿਆ ਹੈ ਕਿ ਉਬਰ ਤੋਂ ਯਾਤਰਾ ਰਾਹੀ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ ਜਿਓ ਮਨੀ ਅਤੇ ਉਬਰ ਦੋਵੇਂ ਹੀ ਪ੍ਰੇਰਣਾ ਦੇਣਗੇ। 
ਉਬਰ ਦੇ ਨਵੇਂ ਮੁੱਖ ਕਾਰੋਬਾਰੀ ਅਧਿਕਾਰੀ (ਭਾਰਤ) ਮਧੂ ਕੰਨਨ ਨੇ ਕਿਹਾ ਹੈ ਕਿ ਇਸ ਹਿੱਸੇਦਾਰੀ ''ਚ ਦੇਸ਼ ਦੇ ਦੋ ਸਭ ਤੋਂ ਜ਼ਿਆਦਾ ਉਪਭੋਗਤਾ ਆਧਾਰ ਵਾਲੀਆਂ ਕੰਪਨੀਆਂ ਦੇ ਲਾਭ ਦਾ ਸੰਗਠਨ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਅਹਿਮ ਭਾਗੀਦਾਰੀ ਦੇ ਰਾਹੀ ਅਸੀਂ ਡਿਜ਼ੀਟਲ ਸਲਿਊਸ਼ਨ ਨੂੰ ਤੇਜ਼ੀ ਨਾਲ ਅੱਗੇ ਵਧਾਵਾਂਗੇ।