ਰਿਲਾਇੰਸ ਜਿਓ ਨੇ 1 ਮਹੀਨੇ ''ਚ ਜੋੜੇ 1.6 ਕਰੋੜ ਗਾਹਕ

10/10/2016 10:59:02 AM

ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ 

ਜਲੰਧਰ - ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਸੰਚਾਲਨ ਦੇ ਪਹਿਲੇ ਮਹੀਨੇ ''ਚ ਹੀ 1.6 ਕਰੋੜ ਗਾਹਕ ਜੋੜ ਲਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਆਪਣੇ-ਆਪ ''ਚ ਇਕ ਵਿਸ਼ਵ ਰਿਕਾਰਡ ਹੈ ਕਿਉਂਕਿ ਉਸ ਨੇ ਇਹ ਉਪਲੱਬਧੀ ਦੁਨੀਆ ਦੀ ਕਿਸੇ ਵੀ ਹੋਰ ਦੂਰਸੰਚਾਰ ਕੰਪਨੀ ਜਾਂ ਸਟਾਰਟਅਪ ਤੋਂ ਜ਼ਿਆਦਾ ਤੇਜ਼ੀ ਨਾਲ ਹਾਸਲ ਕੀਤੀ ਹੈ ਚਾਹੇ ਉਹ ਫੇਸਬੁੱਕ ਹੋਵੇ, ਵਟਸਐਪ ਜਾਂ ਸਕਾਈਪ। ਕੰਪਨੀ ਆਧਾਰ ਬੇਸਡ ਪੇਪਰਲੈਸ ਜਿਓ ਸਿਮ ਦੇਸ਼ ਦੇ 3100 ਸ਼ਹਿਰਾਂ ਅਤੇ ਕਸਬਿਆਂ ''ਚ ਐਕਟੀਵੇਟ ਕਰ ਚੁੱਕੀ ਹੈ।

 

ਦੇਸ਼ ਭਰ ''ਚ ਮਿਲ ਰਿਹੈ ਸ਼ਾਨਦਾਰ ਹੁੰਗਾਰਾ

ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਜਿਓ ਦੇ ਵੈਲਕਮ ਆਫਰ ਨੂੰ ਪੂਰੇ ਦੇਸ਼ ''ਚ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ । ਜਿਓ ਦਾ ਮਕਸਦ ਹੈ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਡਾਟਾ ਦੀ ਪਹੁੰਚ ਵਧੇ ਤਾਂ ਕਿ ਉਹ ਡਾਟਾ ਪਾਵਰ ਦੀ ਅਹਿਮੀਅਤ ਨੂੰ ਸਮਝ ਸਕਣ । ਮੁਕੇਸ਼ ਅੰਬਾਨੀ ਨੇ ਕਿਹਾ, ''''ਅਸੀਂ ਇਸ ਸਰਵਿਸ ਨੂੰ ਡੇਲੀ ਬੇਸ ''ਤੇ ਸੁਧਾਰਾਂਗੇ, ਜਿਸਦੇ ਨਾਲ ਗਾਹਕ ਨੂੰ ਬਿਹਤਰ ਤਜਰਬਾ ਹੋਵੇ।''''