Jio: 10 ਰੁਪਏ ਖਰਚ ਕਰਨ ’ਤੇ ਫ੍ਰੀ ਮਿਲ ਰਿਹੈ 1GB ਡਾਟਾ

01/10/2020 2:03:48 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੂੰ ਘੱਟ ਪੈਸਿਆਂ ’ਚ ਜ਼ਿਆਦਾ ਡਾਟਾ ਦੇਣ ਲਈ ਜਾਣਿਆ ਜਾਂਦਾ ਹੈ। ਕਈ ਵਾਰ ਜਿਓ ਆਪਣੇ ਗਾਹਕਾਂ ਨੂੰ ਆਫਰ ਤਹਿਤ ਫ੍ਰੀ ਡਾਟਾ ਵੀ ਦਿੰਦਾ ਹੈ। ਪਿਛਲੇ ਸਾਲ ਦੇ ਅਖਰੀ ਮਹੀਨੇ ’ਚ ਜਿਓ ਨੇ ਦੂਜੇ ਨੈੱਟਵਰਕ ’ਤੇ ਕਾਲ ਕਰਨ ’ਤੇ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਲਗਾਇਆ। ਇਸ ਤੋਂ ਬਾਅਦ ਹੁਣ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਗਾਹਕਾਂ ਨੂੰ ਟਾਪ-ਅਪ ਰੀਚਾਰਜ ਦੀ ਲੋੜ ਪੈਂਦੀ ਹੈ। ਅਜਿਹੇ ’ਚ ਗਾਹਕਾਂ ਨੂੰ ਜਿਓ 10 ਰੁਪਏ ਦਾ ਟਾਪ-ਅਪ ਖਰਚ ਕਰਨ ’ਤੇ 1 ਜੀ.ਬੀ. ਫ੍ਰੀ ਡਾਟਾ ਦੇ ਰਿਹਾ ਹੈ। 

ਰਿਲਾਇੰਸ ਜਿਓ ਦੇ ਅਨਲਿਮਟਿਡ ਪਲਾਨਸ ’ਚ ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਸੀਮਿਤ ਆਈ.ਯੂ.ਸੀ. ਮਿੰਟ ਮਿਲਦੇ ਹਨ। ਇਹ ਆਈ.ਯੂ.ਸੀ. ਮਿੰਟ ਪ੍ਰੀਪੇਡ ਪੈਕ ਦੀ ਕੀਮਤ ਦੇ ਆਧਾਰ ’ਤੇ ਵੱਖ-ਵੱਖ ਹਨ। ਆਈ.ਯੂ.ਸੀ. ਮਿੰਟ ਖਤਮ ਹੋਣ ਤੋਂ ਬਾਅਦ ਤੁਹਾਨੂੰ ਟਾਪ-ਅਪ ਰੀਚਾਰਜ ਕਰਾਉਣਾ ਪਵੇਗਾ, ਜਿਸ ਵਿਚ ਮਿਲਣ ਵਾਲੇ ਬੈਲੇਂਸ ਨਾਲ ਤੁਸੀਂ ਦੂਜੇ ਨੈੱਟਵਰਕ ’ਤੇ ਕਾਲ ਕਰ ਸਕੋਗੇ। 

ਜਿਓ ਦਾ ਸਭ ਤੋਂ ਸਸਤਾ ਟਾਪ-ਅਪ ਪੈਕ 10 ਰੁਪਏ ਦਾ ਹੈ। 10 ਰੁਪਏ ਦੇ ਰੀਚਾਰਜ ਨਾਲ ਤੁਸੀਂ ਦੂਜੇ ਨੈੱਟਵਰਕ ’ਤੇ 124 ਮਿੰਟ ਤਕ ਦੀ ਕਾਲ ਕਰ ਸਕਦੇ ਹੋ। ਜਿਓ ਅਜਿਹੇ ਗਾਹਕਾਂ ਨੂੰ ਹਰ 10 ਰੁਪਏ ਦੇ ਟਾਪ-ਅਪ ਨੂੰ ਖਰਚ ਕਰਨ ’ਤੇ 1 ਜੀ.ਬੀ. ਕੰਪਲੀਮੈਂਟਰੀ ਡਾਟਾ ਦੇ ਰਿਹਾ ਹੈ। ਇਸ ਦਾ ਮਤਲਬ ਤੁਸੀਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਜਿੰਨੀ ਵਾਰ 10 ਰੁਪਏ ਦੀ ਟਾਪ-ਅਪ ਵੈਲਿਊ ਨੂੰ ਖਰਚ ਕਰੋਗੇ, ਤੁਹਾਨੂੰ ਓਨੀ ਵਾਰ 1 ਜੀ.ਬੀ. ਫ੍ਰੀ ਡਾਟਾ ਮਿਲੇਗਾ।