ਕ੍ਰਿਕੇਟ ਪ੍ਰੇਮੀਆਂ ਲਈ ਆਇਆ Jio ਦਾ ਇਹ ਖਾਸ ਪਲਾਨ, ਰੋਜ਼ ਮਿਲੇਗਾ ਇੰਨਾ ਡਾਟਾ

04/23/2019 12:37:00 PM

ਗੈਜੇਟ ਡੈਸਕ– ਦੇਸ਼ ’ਚ ਫਿਲਹਾਲ ਚੋਣਾਂ ਦੇ ਨਾਲ-ਨਾਲ ਆਈ.ਪੀ.ਐੱਲ. ਦਾ ਵੀ ਸੀਜ਼ਨ ਚੱਲ ਰਿਹਾ ਹੈ। ਇਸ ਨੂੰ ਹੀ ਧਿਆਨ ’ਚ ਰੱਖ ਕੇ ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਨੇ ਇਕ ਨਵਾਂ ‘ਕ੍ਰਿਕੇਟ ਸੀਜ਼ਨ ਡਾਟਾ ਪੈਕ’ ਲਾਂਚ ਕੀਤਾ ਹੈ। ਰਿਲਾਇੰਸ ਜਿਓ ਦਾ ਇਹ ਨਵਾਂ ਪ੍ਰੀਪੇਡ ਪਲਾਨ 251 ਰੁਪਏ ਦਾ ਹੈ। ਇਹ ਪਲਾਨ ਖਾਸਤੌਰ ’ਤੇ ਕ੍ਰਿਕੇਟ ਪ੍ਰੇਮੀਆਂ ਲਈ ਪੇਸ਼ ਕੀਤਾ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ ਡਾਟਾ ਦਾ ਲਾਭ ਮਿਲੇਗਾ। 

ਨਵੇਂ 251 ਰੁਪਏ ਵਾਲੇ ਪਲਾਨ ਦੀ ਗੱਲ ਵਿਸਤਾਰ ਨਾਲ ਕਰੀਏ ਤਾਂ ਗਾਹਕਾਂ ਨੂੰ ਇਸ ਪਲਾਨ ’ਚ 51 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 ਜੀ.ਬੀ. 4ਜੀ ਡਾਟਾ ਮਿਲੱਗਾ। ਯਾਨੀ ਗਾਹਕਾਂ ਨੂੰ 51 ਦਿਨਾਂ ਲਈ ਕੁੱਲ 102 ਜੀ.ਬੀ. ਡਾਟਾ ਮਿਲੇਗਾ। ਹਾਲਾਂਕਿ 2 ਜੀ.ਬੀ. ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਨੈੱਟ ਦੀ ਸਪੀਡ 64kbps ਤਕ ਹੋ ਜਾਵੇਗੀ। ਯਾਨੀ 4ਜੀ ਦੀ ਲਾਗਤ 2.46 ਰੁਪਏ ਆਏਗੀ। 

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਓ ਦੇ ਇਸ ਨਵੇਂ ਪਲਾਨ ’ਚ ਗਾਹਕਾਂ ਨੂੰ ਕਾਲਿੰਗ ਜਾਂ ਮੈਸੇਜ ਦੇ ਫਾਇਦੇ ਨਹੀਂ ਮਿਲਣਗੇ। ਨਾਲ ਹੀ ਇਹ ਪਲਾਨ ਲਿਮਟਿਡ ਸਮੇਂ ਲਈ ਉਤਾਰਿਆ ਗਿਆ ਹੈ। ਪਲਾਨ ’ਚ ਮਿਲਣ ਵਾਲਾ ਡਾਟਾ 00:00 hrs ਅਤੇ 01:00 hrs ਦੇ ਵਿਚ ਰੀਨਿਊ ਹੋ ਜਾਵੇਗਾ। ਹਾਲਾਂਕਿ, ਰੀਨਿਊ ਹੋਣ ਦੇ ਨਿਸ਼ਚਿਤ ਸਮੇਂ ਨੂੰ ਜਾਣਨ ਲਈ ਮਾਈ ਜਿਓ ਐਪ ’ਤੇ ਜਾਓ ਜਾਂ 1991 ’ਤੇ ਕਾਲ ਕਰੋ। 

ਕ੍ਰਿਕੇਟ ਸੀਜ਼ਨ ਡਾਟਾ ਪੈਕ ਦੇ ਦੂਜੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਐਕਸਕਲੂਜ਼ਿਵ ਵਾਲਪੇਪਰਸ ਅਤੇ ਫੇਵਰੇਟ ਟੀਮ ਦੇ ਲੋਗੋ ਮਿਲਣਗੇ। ਇਹ ਮਾਈ ਜਿਓ ਐਪ ਦੇ ਕੂਪਨ ਸੈਕਸ਼ਨ ’ਚ ਮਿਲਣਗੇ। ਇਸ ਤੋਂ ਇਲਾਵਾ ਜਿਓ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਯੂਜ਼ਰਜ਼ ਨੂੰ ਉਨ੍ਹਾਂ ਦੀ ਫੇਵਰੇਟ ਟੀਮ ਦੇ ਨਾਲ ਸੈਲਫੀ ਲੈਣ ਦਾ ਵੀ ਮੌਕਾ ਦੇਵੇਗੀ। ਇਸ ਲਈ ਟਾਸ ਦੇ ਸਮੇਂ ਗ੍ਰਾਊਂਡ ’ਚ ਮੌਜੂਦ ਹੋਣਾ ਹੋਵੇਗਾ। ਯੂਜ਼ਰਜ਼ ਮੈਚ ਟਿਕਟ ਜਿੱਤ ਸਕਣਗੇ ਅਤੇ ਪਲੇਅਰਾਂ ਨਾਲ ਮਿਲ ਸਕਣਗੇ।