ਜਿਓ ਗਾਹਕਾਂ ਲਈ ਵੱਡੀ ਖਬਰ, ਇਸ ਤਰ੍ਹਾਂ ਵਧਾ ਸਕਦੇ ਹਨ ਡੇਲੀ ਡਾਟਾ ਲਿਮਟ

02/29/2020 10:32:59 AM

ਗੈਜੇਟ ਡੈਸਕ– ਅੱਜ ਦੇ ਦੌਰ ’ਚ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀਆਂ ਹਨ। ਇਸੇ ਕੜੀ ਤਹਿਤ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ 4 ਡਾਟਾ ਵਾਊਚਰ ਆਫਰ ਕੀਤੇ ਹਨ ਜੋ ਡੇਲੀ ਡਾਟਾ ਲਿਮਟ ਨੂੰ ਵਧਾਉਣ ’ਚ ਤੁਹਾਡੇ ਕਾਫੀ ਕੰਮ ਆਉਣਗੇ। 
- ਜਿਓ ਨੇ ਗਾਹਕਾਂ ਲਈ 11 ਰੁਪਏ, 21 ਰੁਪਏ, 52 ਰੁਪਏ ਅਤੇ 101 ਰੁਪਏ ਵਾਲੇ ਡਾਟਾ ਵਾਊਚਰਜ਼ ਪੇਸ਼ ਕੀਤੇ ਹਨ। ਇਨ੍ਹਾਂ ਡਾਟਾ ਵਾਊਚਰਜ਼ ਨੂੰ ਗਾਹਕ ਆਪਣੇ ਮੌਜੂਦਾ ਪਲਾਨ ਦੇ ਹੁੰਦੇ ਹੋਏ ਵੀ ਟਾਪ-ਅਪ ਕਰਵਾ ਸਕਦੇ ਹਨ। 

ਕੀ ਹੈ ਇਨ੍ਹਾਂ ਡਾਟਾ ਵਾਊਚਰਜ਼ ’ਚ ਖਾਸ
ਕੰਪਨੀ ਦੇ 11 ਰੁਪਏ ਵਾਲੇ ਡਾਟਾ ਵਾਊਚਰ ’ਚ 400MB ਅਤੇ 21 ਰੁਪਏ ਵਾਲੇ ਡਾਟਾ ਵਾਊਚਰ ’ਚ 1 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ 51 ਰੁਪਏ ਵਾਲੇ ਡਾਟਾ ਵਾਊਚਰ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ 3 ਜੀ.ਬੀ. ਡਾਟਾ ਅਤੇ 101 ਰੁਪਏ ਰੁਪਏ ਵਾਲੇ ਡਾਟਾ ਵਾਊਚਰ ’ਚ 6 ਜੀ.ਬੀ. ਡਾਟਾ ਮਿਲਦਾ ਹੈ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਕੰਬੋ ਪਲਾਨ ਖਤਮ ਹੋਣ ਤਕ ਯੋਗ ਰਹਿੰਦੇ ਹਨ।