ਜੀਓ ਨੇ ਪੇਸ਼ ਕੀਤੇ ਨਵੇਂ ਫਰੀਡਮ ਪਲਾਨ, ਡੇਲੀ ਡਾਟਾ ਲਿਮਟ ਤੋਂ ਗਾਹਕਾਂ ਨੂੰ ਮਿਲੇਗੀ ਆਜ਼ਾਦੀ

08/05/2021 2:00:42 PM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਨਵੇਂ ਫਰੀਡਮ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਨੂੰ ਕੰਪਨੀ ਖਾਸਤੌਰ ’ਤੇ ਉਨ੍ਹਾਂ ਗਾਹਕਾਂ ਲਈ ਲੈ ਕੇ ਆਈ ਹੈ ਜਿਨ੍ਹਾਂ ਨੂੰ ਡੇਲੀ ਡਾਟਾ ਬੈਲੇਂਸ ਖਤਮ ਹੋਣ ਦੀ ਚਿੰਤਾ ਸਤਾਉਂਦੀ ਹੈ ਅਤੇ ਉਹ ਖੁੱਲ੍ਹ ਕੇ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਪਾਉਂਦੇ। ਗਾਹਕਾਂ ਦੀ ਇਸੇ ਚਿੰਤਾ ਨੂੰ ਦੂਰ ਕਰਨ ਲਈ ਰਿਲਾਇੰਸ ਜੀਓ ਨੇ ਪ੍ਰੀਪੇਡ ਗਾਹਕਾਂ ਲਈ 5 ਫਰੀਡਮ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ’ਚ ਗਾਹਕਾਂ ਨੂੰ ਐਡੀਸ਼ਨਲ ਫਾਇਦੇ ਵੀ ਦਿੱਤੇ ਜਾ ਰਹੇ ਹਨ। ਜੀਓ ਫਰੀਡਮ ਪਲਾਨ ਤਹਿਤ ਲਿਆਏ ਗਏ ਸਭ ਤੋਂ ਸਸਤੇ ਪੈਕ ਦੀ ਕੀਮਤ 127 ਰੁਪਏ ਹੈ, ਉਥੇ ਹੀ ਸਭ ਤੋਂ ਮਹਿੰਗੇ ਪੈਕ ਦੀ ਕੀਮਤ 2,397 ਰੁਪਏ ਰੱਖੀ ਗਈ ਹੈ। 

Reliance Jio Freedom Plan Rs-127
ਰਿਲਾਇੰਸ ਜੀਓ ਫਰੀਡਮ ਪਲਾਨ ਤਹਿਤ ਲਿਆਏ ਗਏ ਇਸ ਪਲਾਨ ’ਚ ਬਿਨਾਂ ਕਿਸੇ ਡੇਲੀ ਡਾਟਾ ਲਿਮਟ ਦੇ 12 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਹ ਪਲਾਨ 15 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਗਾਹਕਾਂ ਨੂੰ ਜੀਓ ਟੀ.ਵੀ. ਜੀਓ ਸਿਨੇਮਾ, ਜੀਓ ਨਿਊਜ਼, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਦਾ ਮੁਫਡ ਐਕਸੈਸ ਮਿਲਦਾ ਹੈ। 

Reliance Jio Freedom Plan Rs-247
ਜੀਓ ਦਾ ਇਹ ਪਲਾਨ 30 ਦਿਨਾਂ ਦੀ ਮਿਆਦ ਅਤੇ 25 ਜੀ.ਬੀ. ਡਾਟਾ ਨਾਲ ਆਉਂਦਾ ਹੈ। ਅਨਲਿਮਟਿਡ ਵੌਇਸ ਕਾਲਿੰਗ ਨਾਲ ਲਿਆਏ ਗਏ ਇਸ ਪਲਾਨ ’ਚ ਕੰਪਲੀਮੈੰਟਰੀ ਜੀਓ ਸੇਵਾਵਾਂ ਦਾ ਐਕਸੈਸ ਵੀ ਮਿਲਦਾ ਹੈ। 

Reliance Jio Freedom Plan Rs-447
ਇਸ ਪਲਾਨ ਨੂੰ 60 ਦਿਨਾਂ ਦੀ ਮਿਆਦ ਅਤੇ 50 ਜੀ.ਬੀ. ਡਾਟਾ ਨਾਲ ਲਿਆਇਆ ਗਿਆ ਹੈ। ਇਸ ਪਲਾਨ ’ਚ ਵੀ ਬਾਕੀ ਪੈਕ ਤਰ੍ਹਾ ਸਾਰੇ ਐਡੀਸ਼ਨਲ ਫਾਇਦੇ ਮਿਲਦੇ ਹਨ। 

Reliance Jio Freedom Plan RS-597
ਇਸ ਪਲਾਨ ਨੂੰ 90 ਦਿਨਾਂ ਦੀ ਮਿਆਦ ਅਤੇ 75 ਜੀ.ਬੀ. ਡਾਟਾ ਨਾਲ ਲਿਆਇਆ ਗਿਆ ਹੈ। ਇਸ ਪਲਾਨ ’ਚ ਤੁਹਾਨੂੰ ਜੀਓ ਟੀ.ਵੀ., ਜੀਓ ਸਿਨੇਾ, ਜੀਓ ਨਿਊਜ਼, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਦੀ ਸੁਵਿਧਾ ਮਿਲਦੀ ਹੈ। 

Reliance Jio Freedom Plan RS-2397
ਇਸ ਪਲਾਨ ’ਚ ਗਾਹਕਾਂ ਨੂੰ 365 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ ਵੀ 365 ਦਿਨਾਂ ਦੀ ਹੈ। ਅਨਲਿਮਟਿ਼ ਵੌਇਸ ਕਾਲਿੰਗ ਦੀ ਸੁਵਿਧਾ ਨਾਲ ਲਿਆਏ ਗਏ ਇਸ ਪਲਾਨ ’ਚ ਸਾਰੇ ਜੀਓ ਐਪਸ ਦੀ ਸਬਸਕ੍ਰਿਪਸ਼ਨ ਵੀ ਮਿਲਦੀ ਹੈ। 

Rakesh

This news is Content Editor Rakesh