ਜਿਓ ਦੀਆਂ ਮੁਫਤ ਸੇਵਾਵਾਂ ਹੋਈਆਂ ਖਤਮ, ਹੁਣ ਇਹ ਹਨ ਟੈਰਿਫ ਪਲਾਨ

04/20/2017 3:34:45 PM

ਜਲੰਧਰ- ਲੰਮੇ ਸਮੇਂ ਤੱਕ ਚੱਲੇ ਮੁਫਤ ਟ੍ਰਾਇਲ ਤੋਂ ਬਾਅਦ ਰਿਲਾਇੰਸ ਜਿਓ ਨੇ ਆਪਣੇ ਉਨ੍ਹਾਂ ਗਾਹਕਾਂ ਦੇ ਨੰਬਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਨੇ ਅਜੇ ਤੱਕ ਰੀਚਾਰਜ ਨਹੀਂ ਕਰਾਇਆ ਹੈ। ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਨੰਬਰਾਂ ''ਤੇ ਅਜੇ ਤੱਕ ਕੋਈ ਰੀਚਾਰਜ ਨਹੀਂ ਕਰਵਾਇਆ ਗਿਆ ਹੈ ਉਹ ਸਾਰੇ ਮੋਬਾਇਲ ਨੰਬਰਾਂ ਨੂੰ ਬੰਦ ਕਰਨ ''ਚ ਕੁਝ ਦਿਨ ਹੋਰ ਲੱਗਣਗੇ। ਪਰ ਰਿਲਾਇੰਸ ਜਿਓ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਉਹ ਮੁਫਤ ਸੇਵਾ ਨਹੀਂ ਮੁਹੱਈਆ ਕਰਾਏਗੀ। ਰਿਲਾਇੰਸ ਜਿਓ ਵੈੱਬਸਾਈਟ ਤੋਂ ਇਲਾਵਾ ਮਾਈ ਜਿਓ ਐਪ ''ਤੇ ਤੁਸੀਂ ਦੇਖ ਸਕੋਗੇ ਕਿ ਹੁਣ ਸਿਰਫ ਤਿੰਨ ਪ੍ਰੀਪੇਡ ਪਲਾਨ ਉਪਲੱਬਧ ਹਨ ਅਤੇ ਕਿਸੇ ਵੀ ਪੋਸਟਪੇਡ ਪਲਾਨ ਨੂੰ ਲਿਸਟ ਨਹੀਂ ਕੀਤਾ ਗਿਆ ਹੈ। 
ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਰੀਚਾਰਜ ਕਰਨਾਉਣ ਹੀ ਹੋਵੇਗਾ ਪਰ ਰੀਚਾਰਜ ਦੇ ਪੈਕ ਹੁਣ ਸੀਮਿਤ ਹੋ ਗਏ ਹਨ। ਪਿਛਲੇ ਸਾਲ ਸਤੰਬਰ ''ਚ ਕੰਪਨੀ ਨੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦਾ ਖੁਲਾਸਾ ਕੀਤਾ ਸੀ। ਪ੍ਰੀਪੇਡ ਗਾਹਕਾਂ ਲਈ 8 ਮਾਸਿਕ ਪਲਾਨ ਸਨ ਜੋ 149 ਰੁਪਏ ਤੋਂ ਸ਼ੁਰੂ ਹੋ ਕੇ 4,999 ਰੁਪਏ ਤੱਕ ਦੇ ਸਨ। ਇੰਨੇ ਹੀ ਪੋਸਟਪੇਡ ਪਲਾਨ ਵੀ ਪੇਸ਼ ਕੀਤੇ ਗਏ ਸਨ। 
ਮਾਰਚ ਮਹੀਨੇ ''ਚ ਜਿਓ ਪ੍ਰਾਈਮ ਦੇ ਐਲਾਨ ਦੇ ਨਾਲ ਕੰਪਨੀ ਨੇ ਪ੍ਰਾਈਮ ਪਲਾਨ ਵੀ ਪੇਸ਼ ਕੀਤੇ। ਇਸ ਆਫਰ ਦੇ ਤਹਿਤ ਵੀ ਪ੍ਰੀਪੇਡ ਗਾਹਕਾਂ ਲਈ ਕਈ, ਅਤੇ ਪੋਸਟਪੇਡ ਸਬਸਕ੍ਰਾਈਬ ਲਈ ਕੁਝ ਵਿਕਲਪ ਸਨ। ਇਨ੍ਹਾਂ ''ਚੋਂ ਸਭ ਤੋਂ ਜ਼ਿਆਦਾ ਚਰਚਾ 303 ਰੁਪਏ ਅਤੇ 499 ਰੁਪਏ ਵਾਲੇ ਪਲਾਨ ਦੀ ਹੁੰਦੀ ਰਹੀ। ਇਨ੍ਹਾਂ ਦੇ ਤਹਿਤ ਯੂਜ਼ਰ ਨੂੰ ਹਰ ਰੋਜ਼ 1ਜੀ.ਬੀ. ਅਤੇ 2ਜੀ.ਬੀ. ਡਾਟਾ ਮਿਲਦਾ ਸੀ। 
 
ਜਿਓ ਪਲਾਨ ਦਾ ਬਿਊਰਾ-
 
149 ਰੁਪਏ ਜਿਓ ਪਲਾਨ
ਹੋਰ ਪਲਾਨ ਦੀ ਤਰ੍ਹਾਂ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। ਤੁਹਾਨੂੰ ਇਨ੍ਹਾਂ ਸੇਵਾਵਾਂ ਦਾ ਮੁਫਤ ਫਾਇਦਾ ਮਿਲੇਗਾ।
 
- ਅਨਲਿਮਟਿਡ ਵੁਆਇਸ ਕਾਲ (ਸਾਰੇ ਨੈੱਟਵਰਕ ''ਤੇ)
- ਅਨਲਿਮਟਿਡ ਐੱਸ.ਟੀ.ਡੀ. ਕਾਲ
- ਮੁਫਤ ਨੈਸ਼ਨਲ ਰੋਮਿੰਗ
- 300 ਐੱਸ.ਐੱਮ.ਐੱਸ.
- ਜਿਓ ਐਪਸ ਦਾ ਮੁਫਤ ਸਬਸਕ੍ਰਿਪਸ਼ਨ
ਇਸ ਤੋਂ ਇਲਾਵਾ ਜੇਕਰ ਤੁਸੀਂ ਜਿਓ ਪ੍ਰਾਈਮ ਮੈਂਬਰ ਹੋ ਤਾਂ ਤੁਹਾਨੂੰ ਹਰ ਮਹੀਨੇ ਇਸਤੇਮਾਲ ਕਨਰ ਲਈ 2ਜੀ.ਬੀ. ਡਾਟਾ ਮਿਲੇਗਾ। ਉਥੇ ਹੀ ਹੋਰ ਯੂਜ਼ਰ 1ਜੀ.ਬੀ. ਡਾਟਾ ਪਾਉਣਗੇ। ਡਾਟਾ ਖਤਮ ਹੋ ਜਾਣ ਤੋਂ ਬਾਅਦ ਤੁਸੀਂ ਟਾਪ ਅਪ ਰੀਚਾਰਜ ਕਰਵਾ ਸਕਦੇ ਹੋ ਜਿਸ ਦਾ ਜ਼ਿਕਰ ਅਸੀਂ ਇਸ ਆਰਟਿਕਲ ''ਚ ਅੱਗੇ ਕੀਤਾ ਹੈ। 
 
309 ਰੁਪਏ ਜਿਓ ਪਲਾਨ
ਇਹ ਪਲਾਨ ਸਿਰਫ ਜਿਓ ਪ੍ਰਾਈਮ ਮੈਂਬਰ ਲਈ ਹੈ। ਪਹਿਲੇ ਰੀਚਾਰਜ ''ਤੇ ਤੁਹਾਨੂੰ 84 ਦਿਨਾਂ ਦੀ ਮਿਆਦ ਦੇ ਨਾਲ 84 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਬਾਅਦ ਦੇ ਰੀਚਾਰਜ ''ਤੇ ਤੁਹਾਨੂੰ 28 ਦਿਨਾਂ ਦੀ ਮਿਆਦ ਦੇ ਨਾਲ 28ਜੀ.ਬੀ. ਡਾਟਾ ਦਿੱਤਾ ਜਾਵੇਗਾ। ਰੀਚਾਰਜ ਕਰਾਉਣ ''ਤੇ ਮਿਲੇਗੀ ਇਹ ਸੁਵਿਧਾ-
 
- ਅਨਲਿਮਟਿਡ ਵੁਆਇਸ ਕਾਲ (ਸਾਰੇ ਨੈੱਟਵਰਕ ''ਤੇ)
- ਅਨਲਿਮਟਿਡ ਐੱਸ.ਟੀ.ਡੀ. ਕਾਲ
- ਮੁਫਤ ਨੈਸਨਲ ਰੋਮਿੰਗ
- ਅਨਲਿਮਟਿਡ ਐੱਸ.ਐੱਮ.ਐੱਸ. (ਹਰ ਦਿਨ 100)
- ਜਿਓ ਐਪਸ ਦਾ ਮੁਫਤ ਸਬਸਕ੍ਰਿਪਸ਼ਨ
84 ਦਿਨਾਂ ਲਈ ਮਿਲਣ ਵਾਲਾ 84ਜੀ.ਬੀ. ਡਾਟਾ ਇਕ ਮਿਆਦ ਦੇ ਨਾਲ ਆਉਂਦਾ ਹੈ। ਹਰ ਦਿਨ ਯੂਜ਼ਰ 1ਜੀ.ਬੀ. ਡਾਟਾ ਇਸਤੇਮਾਲ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ 309 ਰੁਪਏ ਦਾ ਰੀਚਾਰਜ ਕਰਾਉਂਦੇ ਹੋ ਤਾਂ ਤੁਹਾਨੂੰ 1ਜੀ.ਬੀ. ਹਰ ਰੋਜ਼ ਦੇ ਹਿਸਾਬ ਨਾਲ 84 ਦਿਨਾਂ ਲਈ 84ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਬਾਅਦ 309 ਰੁਪਏ ਦੇ ਰੀਚਾਰਜ ''ਤੇ ਤੁਹਾਨੂੰ 28 ਦਿਨਾਂ ਲਈ ਹਰ ਰੋਜ਼ 1ਜੀ.ਬੀ. ਡਾਟਾ ਮਿਲੇਗਾ। ਜੇਕਰ ਤੁਸੀਂ ਜਿਓ ਪ੍ਰਾਈਮ ਲਈ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਕ ਵਾਰ ਵਾਧੂ 99 ਰੁਪਏ ਵੀ ਦੇਣੇ ਪੈਣਗੇ। ਇਸ ਤੋਂ ਬਾਅਦ ਤੁਹਾਨੂੰ ਇਕ ਸਾਲ ਲਈ ਜਿਓ ਪ੍ਰਾਈਮ ਮਿਲ ਜਾਵੇਗਾ। 
 
509 ਰੁਪਏ ਜਿਓ ਪਲਾਨ
ਇਹ ਪਲਾਨ ਵੀ ਸਿਰਪ ਜਿਓ ਪ੍ਰਾਈਮ ਮੈਂਬਰਾਂ ਲਈ ਹੈ। ਪਹਿਲੀ ਵਾਰ ਰੀਚਾਰਜ ਕਰਾਉਣ ''ਤੇ ਤੁਹਾਨੂੰ 84 ਦਿਨਾਂ ਦੀ ਮਿਆਦ ਦੇ ਨਾਲ 168ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਬਾਅਦ ਦੇ ਰੀਚਾਰਜ ''ਤੇ 28 ਦਿਨਾਂ ਦੀ ਮਿਆਦ ਦੇ ਨਾਲ 56ਜੀ.ਬੀ. ਡਾਟਾ ਮਿਲੇਗਾ। ਇਸ ਰੀਚਾਰਜ ਦੇ ਨਾਲ ਤੁਹਾਨੂੰ ਇਹ ਮਿਲੇਗਾ-
 
- ਅਨਲਿਮਟਿਡ ਵੁਆਇਸ ਕਾਲ (ਸਾਰੇ ਨੈੱਟਵਰਕ ''ਤੇ)
- ਅਨਲਿਮਟਿਡ ਐੱਸ.ਟੀ.ਡੀ. ਕਾਲ
- ਮੁਫਤ ਨੈਸ਼ਨਲ ਰੋਮਿੰਗ
-ਅਨਲਿਮਟਿਡ ਐੱਸ.ਐੱਮ.ਐੱਸ. (ਹਰ ਦਿਨ 100)
- ਜਿਓ ਐਪਸ ਦਾ ਮੁਫਤ ਸਬਸਕ੍ਰਿਪਸ਼ਨ
84 ਦਿਨਾਂ ਲਈ ਮਿਲਣ ਵਾਲਾ 168ਜੀ.ਬੀ. ਡਾਟਾ ਇਕ ਮਿਆਦ ਦੇ ਨਾਲ ਆਉਂਦਾ ਹੈ। ਹਰ ਦਿਨ ਯੂਜ਼ਰ 2ਜੀ.ਬੀ. ਡਾਟਾ ਇਸਤੇਮਾਲ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ 509 ਰੁਪਏ ਦਾ ਰੀਚਾਰਜ ਕਰਾਉਂਦੇ ਹੋ ਤਾਂ ਤੁਹਾਨੂੰ 2ਜੀ.ਬੀ. ਹਰ ਰੋਜ਼ ਦੇ ਹਿਸਾਬ ਨਾਲ 84 ਦਿਨਾਂ ਲਈ 168ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਬਾਅਦ 509 ਰੁਪਏ ਦੇ ਰੀਚਾਰਜ ''ਤੇ ਤੁਹਾਨੂੰ 28 ਦਿਨਾਂ ਲਈ ਹਰ ਰੋਜ਼ 2ਜੀ.ਬੀ. ਡਾਟਾ ਮਿਲੇਗਾ। ਜੇਕਰ ਤੁਸੀਂ ਜਿਓ ਪ੍ਰਾਈਮ ਲਈ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਕ ਵਾਰ ਵਾਧੂ 99 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਤੁਹਾਨੂੰ ਇਕ ਸਾਲ ਲਈ ਜਿਓ ਪ੍ਰਾਈਮ ਮਿਲ ਜਾਵੇਗਾ। 
 
ਜਿਓ ਦੇ ਹੋਰ ਪੈਕ-
ਜੇਕਰ ਤੁਹਾਡੇ ਨੰਬਰ ਦੀ ਮਿਆਦ ਖਤਮ ਹੋ ਜਾਂਦੀ ਹੈ ਅਤੇ ਤੁਸੀਂ ਪੂਰੇ ਹਫਤੇ ਲਈ ਨਹੀਂ ਰੀਚਾਰਜ ਕਰਾਉਣਾ ਚਾਹੁੰਦੇ ਤਾਂ ਤੁਸੀਂ ਇਨ੍ਹਾਂ ਤਿੰਨ ਜਿਓ ਪੈਕ ''ਚੋਂ ਇਕ ਨੂੰ ਚੁਣ ਸਕਦੇ ਹੋ। ਇਹ ਪਲਾਨ 96 ਰੁਪਏ (7 ਦਿਨ), 49 ਰੁਪਏ (3 ਦਿਨ) ਅਤੇ 19 ਰੁਪਏ (1 ਦਿਨ) ਦੇ ਹਨ। 
ਇਨ੍ਹਾਂ ਸਾਰੇ ਪਲਾਨ ''ਚ ਤੁਹਾਨੂੰ ਮੁਫਤ ਕਾਲ, ਹਰ ਦਿਨ 100 ਐੱਸ.ਐੱਮ.ਐੱਸ. ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਮਿਲੇਗਾ। 
 
- 19 ਰੁਪਏ ਵਾਲੇ ਪਲਾਨ ''ਚ 100 ਐੱਮ.ਬੀ. ਡਾਟਾ (ਜਿਓ ਪ੍ਰਾਈਮ ਯੂਜ਼ਰ ਲਈ 200 ਐੱਮ.ਬੀ. ਡਾਟਾ)
- 49 ਰੁਪਏ ਵਾਲੇ ਪਲਾਨ ''ਚ 300 ਐੱਮ.ਬੀ. ਡਾਟਾ (ਜਿਓ ਪ੍ਰਾਈਮ ਯੂਜ਼ਰ ਲਈ 600 ਐੱਮ.ਬੀ. ਡਾਟਾ)
- 96 ਰੁਪਏ ਵਾਲੇ ਪਲਾਨ ''ਚ 600 ਐੱਮ.ਬੀ. ਡਾਟਾ (ਜਿਓ ਪ੍ਰਾਈਮ ਯੂਜ਼ਰ ਲਈ 7ਜੀ.ਬੀ. ਡਾਟਾ, ਦੈਨਿਕ ਮਿਆਦ 1ਜੀ.ਬੀ.)
 
ਜਿਓ ਬੂਸਟਰ
ਜੇਕਰ ਤੁਸੀਂ ਰਿਲਾਇੰਸ ਜਿਓ ਦੀ ਦੈਨਿਕ ਮਿਆਦ ''ਚ ਮਿਲਣ ਵਾਲੇ ਸਾਰੇ ਡਾਟਾ ਦਾ ਇਸਤੇਮਾਲ ਕਰ ਲਿਆ ਹੈ ਤਾਂ ਤੁਹਾਡੇ ਕੋਲ ਜਿਓ ਬੂਸਟਰ ਪੈਕ ਦਾ ਵਿਕਲਪ ਹੈ। ਜਿਓ ਐਪ ''ਤੇ ਦੋ ਬੂਸਟਰ ਪੈਕ ਨੂੰ ਲਿਸਟ ਕੀਤਾ ਗਿਆ ਹੈ। 51 ਰੁਪਏ ਦਾ ਰੀਚਾਰਜ ਕਰਾਉਣ ''ਤੇ ਤੁਹਾਨੂੰ ਇਕ ਦਿਨ ਦੀ ਮਿਆਦ ਦੇ ਨਾਲ 1ਜੀ.ਬੀ. 4ਜੀ ਡਾਟਾ ਮਿਲੇਗਾ। ਦੂਜਾ ਬੂਸਟਰ ਪੈਕ 301 ਰੁਪਏ ਦਾ ਹੈ। ਇਸ ਤਹਿਤ 6ਜੀ.ਬੀ. ਐੱਲ.ਟੀ.ਈ. ਡਾਟਾ 28 ਦਿਨਾਂ ਦੀ ਮਿਆਦ ਦੇ ਨਾਲ ਆਏਗਾ। 
ਧਿਆਨ ਰਹੇ ਕਿ ਜਿਓ ਐਪ ''ਤੇ ਵੀ ਭਲੇ ਹੀ ਦੋ ਪਲਾਨ ਉਪਲੱਬਧ ਹਨ ਪਰ ਜਿਓ ਦੀ ਵੈੱਬਸਾਈਟ ''ਤੇ 11 ਰੁਪਏ ਵਾਲਾ ਪਲਾਨ ਵੀ ਹੈ। ਇਸ ਵਿਚ ਤੁਹਾਨੂੰ 100 ਐੱਮ.ਬੀ. ਡਾਟਾ ਮਿਲੇਗਾ। ਉਥੇ ਹੀ ਜਿਓ ਦੀ ਵੈੱਬਸਾਈਟ ''ਤੇ ਦੱਸਿਆ ਗਿਆ ਹੈ ਕਿ 301 ਰੁਪਏ ਦੇ ਬੂਸਟਰ ਪੈਕ ''ਚ ਤੁਹਾਨੂੰ 10 ਜੀ.ਬੀ. ਡਾਟਾ ਮਿਲੇਗਾ। ਜਿਓ ਗਾਹਕ ਸੇਵਾ ਕੇਂਦਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।