ਏਅਰਟੈੱਲ ਦੇ ਇਸ ਸੌਦੇ ਨਾਲ ਸਰਕਾਰ ਨੂੰ ਹੋਵੇਗਾ 217 ਕਰੋੜ ਰੁਪਏ ਦਾ ਨੁਕਸਾਨ: ਜਿਓ

05/17/2017 3:38:56 PM

ਜਲੰਧਰ- ਰਿਲਾਇੰਸ ਜਿਓ ਇਨਫੋਕਾਮ ਨੇ ਮੁਕਾਬਲੇਬਾਜ਼ ਕੰਪਨੀ ਭਾਰਤੀ ਏਅਰਟੈੱਲ ਲਿਮਟਿਡ ਵੱਲੋਂ ਬਰਾਡਬੈਂਡ ਸੇਵਾ ਦਾਤਾ ਤੀਕੋਨਾ ਡਿਜੀਟਲ ਦੇ ਪ੍ਰਸਤਾਵਿਤ ਅਕਵਾਇਰਮੈਂਟ ''ਚ ਕਥਿਤ ਤੌਰ ''ਤੇ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਦੂਰਸੰਚਾਰ ਵਿਭਾਗ ''ਚ ਅਪੀਲ ਕੀਤੀ ਹੈ। 
ਜਿਓ ਨੇ ਦੱਸਿਆ ਕਿ ਇਸ ਸੌਦੇ ਨਾਲ ਸਰਕਾਰ ਨੂੰ ਘੱਟ ਤੋਂ ਘੱਟ 217 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ ਕਿਉਂਕਿ ਇਸ ''ਚ ਤੀਕੋਨਾ ਦਾ ਬਰਾਡਬੈਂਡ ਵਾਇਰਲੈੱਸ ਐਕਸੈੱਸ ਸਪੈਕਟ੍ਰਮ ਦੀ ਵੀ ਏਅਰਟੈੱਲ ਵੱਲੋਂ ਅਕਵਾਇਰਮੈਂਟ ਕਰ ਲਈ ਜਾਵੇਗੀ। ਉਸ ਨੇ ਦੋਸ਼ ਲਾਇਆ ਹੈ ਕਿ ਏਅਰਟੈੱਲ ਨੇ ਇਸ ਤੋਂ ਪਹਿਲਾਂ ਕਵਾਲਕਾਮ ਦੀ ਅਕਵਾਇਰਮੈਂਟ ''ਚ ਵੀ ਰਲੇਵੇਂ ਅਤੇ ਅਕਵਾਇਰਮੈਂਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਸੀ, ਜਿਸ ''ਤੇ ਦੂਰਸੰਚਾਰ ਵਿਭਾਗ ਨੇ ਉਸ ਤੋਂ 436 ਕਰੋੜ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਸੀ। ਹਾਲਾਂਕਿ, ਏਅਰਟੈੱਲ ਨੇ ਦੂਰਸੰਚਾਰ ਵਿਵਾਦ ਨਿਪਟਾਰਾ ਅਤੇ ਐਪੀਲੇਟ ਟ੍ਰਿਬਿਊਨਲ ''ਚ ਅਪੀਲ ਕਰ ਕੇ ਇਸ ''ਤੇ ਸਟੇਅ ਲੈ ਲਿਆ ਸੀ।