iQOO 3 ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ, ਹੁਣ ਬੇਹਦ ਘੱਟ ਕੀਮਤ ''ਚ ਹੋਵੇਗਾ ਉਪਲੱਬਧ

04/25/2020 12:57:10 AM

ਗੈਜੇਟ ਡੈਸਕ-ਵੀਵੋ ਦੀ ਸਬ-ਬ੍ਰਾਂਡ ਕੰਪਨੀ iQOO ਨੇ ਇੰਡੀਪੈਂਡੇਟ ਬ੍ਰਾਂਡ ਦੇ ਤੌਰ 'ਤੇ ਭਾਰਤੀ ਬਾਜ਼ਾਰ 'ਚ ਇਸ ਸਾਲ ਫਰਵਰੀ 'ਚ ਆਪਣਾ ਪਹਿਲਾ ਸਮਾਰਟਫੋਨ iQOO 3 ਲਾਂਚ ਕੀਤਾ ਸੀ। ਉੱਥੇ ਲਾਂਚ ਦੇ ਕੁਝ ਮਹੀਨਿਆਂ ਬਾਅਦ ਹੀ ਕੰਪਨੀ ਨੇ ਫਲੈਗਸ਼ਿਪ ਸੈਗਮੈਂਟ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਦਾ ਐਲਾਨ ਕਰ ਦਿੱਤਾ ਸੀ। iQOO 3ਦੇ 4G ਅਤੇ 5G ਦੋਵਾਂ ਮਾਡਲਸ ਦੀ ਕੀਮਤ ਨੂੰ ਆਧਿਕਾਰਿਤ ਤੌਰ 'ਤੇ ਘੱਟ ਕਰ ਦਿੱਤਾ ਗਿਆ ਹੈ।

ਨਵੀਂ ਕੀਮਤ ਨਾਲ ਜਲਦ ਹੀ ਇਹ ਫੋਨ ਸੇਲ ਲਈ ਉਪਲੱਬਧ ਹੋਵੇਗਾ। ਫਿਲਹਾਲ ਇਹ ਪ੍ਰੀ-ਬੁਕਿੰਗ ਲਈ ਉਪਲੱਬਧ ਹੈ।  iQOO 3 ਦੀ ਕੀਮਤ 'ਚ ਕੀਤੀ ਗਈ ਕਟੌਤੀ ਦੀ ਗੱਲ ਕਰੀਏ ਤਾਂ ਫੋਨ ਦੇ iQOO 3 5G ਦੇ 12GB + 256GB ਸਟੋਰੇਜ਼ ਮਾਡਲ ਦੀ ਕੀਮਤ ਨੂੰ 46,990 ਰੁਪਏ ਤੋਂ ਘਟਾ ਕੇ 44,990 ਰੁਪਏ ਕਰ ਦਿੱਤਾ ਹੈ। ਜਦਕਿ 4ਜੀ ਮਾਡਲ ਦੇ 8ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਹੁਣ 38,999 ਰੁਪਏ ਦੀ ਜਗ੍ਹਾ 34,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉੱਥੇ 8ਜੀ.ਬੀ. ਰੈਮ+256ਜੀ.ਬੀ. ਸਟੋਰੇਜ਼ ਦੀ ਕੀਮਤ ਹੁਣ 37,990 ਰੁਪਏ ਹੋ ਗਈ ਹੈ ਜਦਕਿ ਇਸ ਨੂੰ 41,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ।

ਇਹ ਸਮਾਰਟਫੋਨ ਕੰਪਨੀ ਦੀ ਵੈੱਬਸਾਈਟ 'ਤੇ ਪ੍ਰੀ-ਬੁਕਿੰਗ ਲਈ ਉਪਲੱਬਧ ਹੈ। ਜਿਸ ਦੇ ਨਾਲ ਹੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਫੋਨ ਦੀ ਡਿਲਵਿਰੀ ਲਾਕਡਾਊਨ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ। ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 6.44 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ ਪਾਵਰ ਦੇਣ ਲਈ ਇਸ 'ਚ 55W ਫਾਸਟ ਚਾਰਜਿੰਗ ਸਪੋਰਟ ਨਾਲ 4400ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਲਿਕਵਿਡ ਕੂਲਿੰਗ ਤਕਨੀਕ ਨਾਲ ਲੈਸ ਹੈ। ਫੋਨ 'ਚ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

Karan Kumar

This news is Content Editor Karan Kumar