ਗੰਭੀਰ ਮਾਨਸਿਕ ਬਿਮਾਰੀ ਸ਼ਾਈਜ਼ੋਫਰੀਨੀਆ ਦੇ ਲੱਛਣਾਂ ਨੂੰ ਘਟਾਉਂਦਾ ਹੈ ਵਿਟਾਮਿਨ ਬੀ

02/18/2017 9:23:11 AM

ਜਲੰਧਰ- ਗੰਭੀਰ ਮਾਨਸਿਕ ਬਿਮਾਰੀ ਸ਼ਾਈਜ਼ੋਫਰੀਨੀਆ ਦੇ ਮਰੀਜ਼ਾਂ ਦਾ ਇਲਾਜ਼ ਵਿਟਾਮਿਨ-ਬੀ (ਬੀ6, ਬੀ8 ਅਤੇ ਬੀ12) ਦੀ ਜ਼ਿਆਦਾ ਖੁਰਾਕ ਕਰਨ ਤੋਂ ਇਸ ਰੋਗ ਦੇ ਲੱਛਣਾਂ ''ਚ ਕਮੀ ਆ ਸਕਦੀ ਹੈ। ਖੋਜਕਾਰਾਂ ਨੇ ਇਹ ਖੁਲਾਸਾ ਕੀਤਾ ਹੈ। ਸ਼ਾਈਜ਼ੋਫਰੀਨੀਆ ਇਕ ਗੰਭੀਰ ਮਾਨਸਿਕ ਬਿਮਾਰੀ ਹੈ, ਜੋ ਰੋਗੀ ਦੀ ਸੋਚਣ-ਸਮਝਣ, ਮਹਿਸੂਸ ਕਰਨ ਅਤੇ ਰਵੱਈਆ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਾਰਾਂ ਦੇ ਮੁਤਾਬਕ ਸ਼ਾਈਜ਼ੋਫਰੀਨੀਆ ਦੇ ਲੱਛਣਾਂ ਨੂੰ ਘੱਟ ਕਰਨ ''ਚ ਵਿਟਾਮਿਨ ਬੀ ਦੀ ਉੱਚ ਖੁਰਾਕ ਬੇਹੱਦ ਅਸਰਦਾਰ ਹੈ, ਜਦ ਕਿ ਇਸ ਦੀ ਘੱਟ ਖੁਰਾਕ ਇੰਨੀ ਅਸਰਦਾਰ ਨਹੀਂ ਹੈ। ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਮੈਨਚੇਸਟਰ ''ਚ ਅਧਿਐਨ ਦੇ ਮੁੱਖ ਲੇਖਕ ਜੋਸੇਫ ਫਰਥ ਨੇ ਕਿਹਾ ਹੈ ਕਿ ਸ਼ਾਈਜ਼ੋਫਰੀਨੀਆ ਦੇ ਮਰੀਜ਼ਾਂ ਨੂੰ ਦਿੱਤੇ ਗਏ ਵਿਟਾਮਿਨ ਅਤੇ ਮਿਨਰਲ ਪੂਰਕਾਂ ਦੇ ਇਲਾਜ ਪਰੀਖਣ ਦੇ ਮੁਤਾਬਕ, ਵਿਟਾਮਿਨ-ਬੀ ਦੇ ਮਰੀਜ਼ ''ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਉਸ ਦੇ ਲੱਛਣਾਂ ''ਚ ਕਮੀ ਆਉਂਦੀ ਹੈ। 
ਵਰਤਮਾਨ ''ਚ ਇਸ ਦਾ ਇਲਾਜ ਐਂਟੀਸਾਈਕੋਟਿਕ ਦਵਾਈਆਂ ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਦਵਾਈਆਂ ਨਾਲ ਸ਼ਾਈਜ਼ੋਫਰੀਨੀਆ ਦੇ ਮਰੀਜ਼ਾਂ ਨੂੰ ਸ਼ੁਰੂਆਤੀ ਕੁਝ ਮਹੀਨਿਆਂ ਤੱਕ ਲਾਭ ਮਿਲਦਾ ਹੈ ਪਰ 5 ਸਾਲ ਦੇ ਅੰਦਰ ਇਹ ਦਵਾਈਆਂ ਅਪ੍ਰਭਾਵੀ ਹੋ ਜਾਂਦੀਆਂ ਹਨ। ਫਰਥ ਨੇ ਕਿਹਾ ਹੈ ਕਿ ਵਿਟਾਮਿਨ-ਬੀ ਜ਼ਿਆਦਾ ਖੁਰਾਕ ਸ਼ਾਈਜ਼ੋਫਰੀਨੀਆ ਦੇ ਮਰੀਜ਼ਾਂ ਨੂੰ ਲੱਛਣਾਂ ਤੋਂ ਛੁਟਕਾਰਾ ਦਵਾਉਣ ਲਈ ਅਸਰਦਾਰ ਸਾਬਤ ਹੋ ਸਕਦੀ ਹੈ। ਇਹ ਅਧਿਐਨ ਸਾਈਕੋਲਾਜੀਕਲ ਮੈਡੀਸਨ ਨਾਂ ਮੈਗਜ਼ੀਨ ''ਚ ਪ੍ਰਕਾਸ਼ਿਤ ਹੋਇਆ ਹੈ।