ਨਵੇਂ ਰੰਗ ’ਚ ਆਇਆ Redmi Note 8 Pro, ਅੱਜ ਹੋਵੇਗਾ ਉਪਲੱਬਧ

11/29/2019 11:54:28 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਲੋਕਪ੍ਰਸਿੱਧ ਸਮਾਰਟਫੋਨ ਰੈੱਡਮੀ ਨੋਟ 8 ਪ੍ਰੋ ਦੇ ਇਲੈਕਟ੍ਰਿਕ ਬਲਿਊ ਕਲਰ ਵੇਰੀਐਂਟ ਨੂੰ ਭਾਰਤ ’ਚ ਲਾਂਚ ਕੀਤਾ ਹੈ। ਇਸ ਨਵੇਂ ਕਲਰ ਆਪਸ਼ਨ ’ਚ ਰੈੱਡਮੀ ਨੋਟ 8 ਪ੍ਰੋ ਨੂੰ 29 ਨਵੰਬਰ ਯਾਨੀ ਅੱਜ ਪਹਿਲੀ ਵਾਰ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਇਸ ਵੇਰੀਐਂਟ ਦੀ ਸੇਲ ਸ਼ੁੱਕਰਵਾਰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 

ਵੇਰੀਐਂਟ ਦੇ ਹਿਸਾਬ ਨਾਲ ਰੱਖੀ ਗਈ ਕੀਮਤ
Redmi Note 8 Pro ਨੂੰ ਤਿੰਨ ਵੇਰੀਐਂਟਸ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਨ੍ਹਾਂ ’ਚੋਂ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਅਤੇ 8 ਜੀ.ਬੀ.+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। 

ਫੀਚਰਜ਼
ਡਿਸਪਲੇਅ    – 6.5 ਇੰਚ ਦੀ ਵਾਟਰਡ੍ਰੋਪ-ਸਟਾਈਲ ਨੌਚ
ਪ੍ਰੋਟੈਕਸ਼ਨ    – ਗੋਰਿੱਲਾ ਗਲਾਸ 5
ਪ੍ਰੋਸੈਸਰ    – ਮੀਡੀਆਟੈੱਕ ਹੇਲੀਓ G90T
ਕੈਮਰਾ    – 65MP+8MP+2MP+2MP
ਜ਼ੂਮਿੰਗ    – 25x ਜ਼ੂਮ
ਓ.ਐੱਸ.    – ਐਂਡਰਾਇਡ 9 ’ਤੇ ਆਧਾਰਿਤ MIUI 10
ਬੈਟਰੀ    – 4500mAh
ਖਾਸ ਫੀਚਰ    – ਫੋਨ ਨੂੰ ਠੰਡਾ ਰੱਖਣ ਲਈ ਲਿਕਵਿਡ ਕੂਲਡ ਤਕਨੀਕ
ਕਾਰਡ ਸਪੋਰਟ    – 512GB ਤਕ