ਇਹ ਕੰਪਨੀ ਲਿਆ ਰਹੀ ਦੁਨੀਆ ਦਾ ਪਹਿਲਾ 210W ਚਾਰਜਿੰਗ ਵਾਲਾ ਫੋਨ, 10 ਮਿੰਟਾਂ ’ਚ ਹੋ ਜਾਵੇਗਾ ਫੁਲ ਚਾਰਜ

09/30/2022 7:05:13 PM

ਗੈਜੇਟ ਡੈਸਕ– ਰੈੱਡਮੀ ਨੇ ਦੁਨੀਆ ਦੇ ਪਹਿਲੇ 210 ਵਾਟ ਸਭ ਤੋਂ ਫਾਸਟ ਚਾਰਜਿੰਗ ਵਾਲੇ ਫੋਨ Redmi Note 12 Pro+ ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਆਪਣੀ ਨਵੀਂ Redmi Note 12 ਸੀਰੀਜ਼ ’ਚ ਇਸ ਫੋਨ ਨੂੰ ਲਾਂਚ ਕਰੇਗੀ। ਇਸ ਸੀਰੀਜ਼ ਤਹਿਤ Redmi Note 12 ਅਤੇ Redmi Note 12 Pro ਨੂੰ ਵੀ ਲਾਂਚ ਕੀਤਾ ਜਾਵੇਗਾ। Redmi Note 12 ਸੀਰੀਜ਼ ਨੂੰ ਸਾਲ ਦੇ ਅਖੀਰ ਤਕ ਸਭ ਤੋਂ ਪਹਿਲਾਂ ਘਰੇਲੂ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਇਸਤੋਂ ਬਾਅਦ ਇਸਨੂੰ 2023 ਦੀ ਸ਼ੁਰੂਆਤ ’ਚ ਗਲੋਬਲੀ ਪੇਸ਼ ਕੀਤਾ ਜਾਵੇਗਾ। ਇਸ ਸੀਰੀਜ਼ ਨੂੰ ਲਗਾਤਾਰ ਚਾਈਨਾ ਕੰਪਲਸਰੀ ਸਰਟੀਫਿਕੇਸ਼ਨ (3C) ਡਾਟਾਬੇਸ ’ਚ ਵੇਖਿਆ ਜਾ ਰਿਹਾ ਹੈ। 

MySmartPrice ਦੀ ਰਿਪੋਰਟ ਮੁਤਾਬਕ, Redmi Note 12 ਸੀਰੀਜ਼ ਦੇ ਪ੍ਰੋ ਪਲੱਸ ਫੋਨ ਨੂੰ 210 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਚਾਰਜ ਹੋਣ ਵਾਲਾ ਫੋਨ ਹੋਵੇਗਾ। ਅਜੇ ਬਾਜ਼ਾਰ ’ਚ 150 ਵਾਟ ਫਾਸਟ ਚਾਰਜਿੰਗ ਵਾਲੇ ਸਮਾਰਟਫੋਨ ਉਪਲੱਬਧ ਹਨ। ਦੱਸ ਦੇਈਏ ਕਿ 3C ਡਾਟਾਬੇਸ ’ਚ Redmi Note 12 Pro ਅਤੇ Redmi Note 12 Pro+ ਫੋਨ ਨੂੰ 22101316UCP ਅਤੇ 22101316UC ਮਾਡਲ ਨੰਬਰ ਨਾਲ ਵੇਖਿਆ ਗਿਆ ਹੈ। 

ਦਾਅਵੇ ਮੁਤਾਬਕ, Redmi Note 12 Pro ਅਤੇ Redmi Note 12 ਨੂੰ 120 ਵਾਟ ਅਤੇ 67 ਵਾਟ ਫਾਸਟ ਚਾਰਜਿੰਗ ਨਾਲ ਲੈਸ ਕੀਤਾ ਜਾਵੇਗਾ। Redmi Note 12 Pro+ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ਨੂੰ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ, ਜਿਸ ਵਿਚ 120Hz ਰਿਫ੍ਰੈਸ਼ ਰੇਟ ਮਿਲੇਗਾ। ਪ੍ਰੋ ਪਲੱਸ ਮਾਡਲ ਦੇ ਨਾਲ 4,300mAh ਦੀ ਬੈਟਰੀ ਅਤੇ ਪ੍ਰੋ ਦੇ ਨਾਲ 4,980mAh ਦੀ ਬੈਟਰੀ ਦਾ ਸਪੋਰਟ ਮਿਲੇਗਾ। 

ਉੱਥੇ ਹੀ ਪ੍ਰੋਸੈਸਰ ਦੀ ਗੱਲ ਕਰੀਏ ਤਾਂ Redmi Note 12 Pro+ ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 8000 ਪ੍ਰੋਸੈਸਰ ਦਾ ਸਪੋਰਟ ਮਿਲ ਸਕਦਾ ਹੈ। ਨਾਲ ਹੀ Redmi Note 12 Pro ਨੂੰ ਮੀਡੀਆਟੈੱਕ ਡਾਈਮੈਂਸਿਟੀ 1300 ਨਾਲ ਲੈਸ ਕੀਤਾ ਜਾ ਸਕਦਾ ਹੈ। Redmi Note 12 ਸੀਰੀਜ਼ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਮਿਲ ਸਕਦਾ ਹੈ। 

Rakesh

This news is Content Editor Rakesh