ਵਨਪਲੱਸ 7 ਨੂੰ ਟੱਕਰ ਦੇਣ ਲਈ ਜਲਦ ਭਾਰਤ 'ਚ ਲਾਂਚ ਹੋਵੇਗਾ Redmi K20

05/16/2019 2:21:31 AM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਭਾਰਤ 'ਚ ਜਲਦ ਹੀ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰ ਸਕਦੀ ਹੈ। ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਨੇ ਟਵੀਟ ਕਰਕੇ ਇਹ ਇਸ਼ਾਰਾ ਕੀਤਾ ਕਿ ਇਸ ਫੋਨ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਮਨੁ ਨੇ ਫੋਨ ਦੇ ਬਾਰੇ 'ਚ ਕੁਝ ਖਾਸ ਜਾਣਕਾਰੀ ਸ਼ੇਅਰ ਨਹੀਂ ਕੀਤੀ ਪਰ ਇਹ ਇਸ਼ਾਰਾ ਕੀਤਾ ਕਿ ਇਸ ਫੋਨ 'ਚ ਲੇਟੈਸਟ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈੱਸਰ ਮੌਜੂਦ ਹੋ ਸਕਦਾ ਹੈ।

ਸ਼ਿਓਮੀ ਇੰਡੀਆ ਅਤੇ ਮਨੁ ਕੁਮਾਰ ਨੇ ਪਿਛਲੇ ਕੁਝ ਹਫਤਿਆਂ ਤੋਂ ਇਕ ਨਵੇਂ ਸਮਾਰਟਫੋਨ ਨੂੰ ਭਾਰਤੀ ਮਾਰਕੀਟ 'ਚ ਲਾਂਚ ਕਰਨ ਦਾ ਸੰਕੇਤ ਦਿੰਦੇ ਰਹੇ ਹਨ। ਇਹ ਪਹਿਲੀ ਵਾਰ ਹੈ ਜਦ ਮਨੁ ਕੁਮਾਰ ਨੇ ਕਿਸੇ ਸਪੈਸੀਫਿਕ ਡਿਵਾਈਸ ਦੀ ਗੱਲ ਕੀਤੀ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਕੰਪਨੀ ਅਗਲੇ ਕੁਝ ਹਫਤਿਆਂ 'ਚ ਭਾਰਤ 'ਚ ਦੋ ਨਵੇਂ ਸਮਾਰਟਫੋਨਸ ਲਾਂਚ ਕਰ ਸਕਦੀ ਹੈ। ਇਨ੍ਹਾਂ 'ਚੋਂ ਇਕ ਸਮਾਰਟਫੋਨ ਕੰਪਨੀ ਦਾ ਫਲੈਗਸ਼ਿਪ ਫੋਨ ਰੈੱਡਮੀ ਕੇ20 ਹੋ ਸਕਦਾ ਹੈ। ਜਦਕਿ ਦੂਜਾ ਡਿਵਾਈਸ ਸਨੈਪਡਰੈਗਨ 700 ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਫੋਨ ਇਕ ਮਿਡ ਰੇਂਜਡ ਸਮਾਰਟਫੋਨ ਹੋਵੇਗਾ। ਇਸ ਤੋਂ ਇਲਾਵਾ ਸਮਾਰਟਫੋਨ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਸੁਪਰ ਵਾਈਡ ਐਂਗਲ ਕੈਮਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਜੇ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ 'ਚ 6.39 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ 'ਚ 48+8+13 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੋਣਗੇ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 9 ਪਾਈ ਨਾਲ 8ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆ ਸਕਦਾ ਹੈ। ਇਸ ਦੀ ਲਾਂਚਿੰਡ ਡੇਟ ਦੇ ਬਾਰੇ 'ਚ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਪਹਿਲਾਂ ਚੀਨ 'ਚ ਲਾਂਚ ਕੀਤਾ ਜਾਵੇਗਾ।

Karan Kumar

This news is Content Editor Karan Kumar