Redmi K20 Pro ਦੀ ਕੀਮਤ ਤੇ ਫੀਚਰਸ ਦਾ ਹੋਇਆ ਖੁਲਾਸਾ

05/25/2019 2:09:20 AM

ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਿਓਮੀ 28 ਮਈ ਨੂੰ ਆਪਣੀ ਰੈੱਡਮੀ ਕੇ20 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਦੀ ਕੀਮਤ ਲੀਕ ਹੋ ਗਈ ਹੈ। ਚੀਨ ਦੀ ਸੋਸ਼ਲ ਨੈੱਟਵਰਕ ਵੈੱਬਸਾਈਟ ਵੇਈਬੋ 'ਤੇ ਫੋਨ ਦਾ ਇਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਟੀਜ਼ਰ ਪੋਸਟਰ ਮੁਤਾਬਕ ਰੈੱਡਮੀ ਕੇ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,599 ਯੁਆਨ (ਕਰੀਬ 26,000 ਰੁਪਏ) ਅਤੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,799 ਯੁਆਨ (ਕਰੀਬ 28,000 ਰੁਪਏ) ਹੋਵੇਗੀ। ਉੱਥੇ ਇਸ ਦੇ 8ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 30,000 ਰੁਪਏ) ਰੱਖੀ ਜਾਵੇਗੀ।

ਇਸ ਪੋਸਟ 'ਚ ਕੀਮਤ ਤੋਂ ਇਲਾਵਾ ਫੋਨ ਦੇ ਕੁਝ ਸਪੈਸੀਫਿਕੇਸ਼ਨਸ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਕੇ20 'ਚ ਸਨੈਪਡਰੈਗਨ 855 ਪ੍ਰੋਸੈਸਰ, 48 ਮੈਗਾਪਿਕਸਲ ਮੇਨ ਕੈਮਰਾ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ। ਇਹ ਫੋਨ ਨਾਚਲੈਸ ਸਕਰੀਨ, 7th ਜਨਰੇਸ਼ਨ ਫਿੰਗਰਪ੍ਰਿੰਟ ਸਕੈਨਰ ਅਤੇ () ਸੁਪਰ ਸਲੋ ਮੋਸ਼ਨ ਰਿਕਾਡਿੰਗ ਸਪਾਰਟ ਨਾਲ ਆਵੇਗਾ, ਇਹ ਗੱਲ ਪਹਿਲਾਂ ਹੀ ਕੰਨਫਰਮ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਜੈਨ ਨੇ ਟਵੀਟਰ 'ਤੇ ਕੰਪਨੀ ਦਾ ਆਫੀਸ਼ੀਅਲ ਪੋਸਟਰ ਵੀ ਜਾਰੀ ਕੀਤਾ ਗਿਆ ਸੀ।

Karan Kumar

This news is Content Editor Karan Kumar