Redmi ਦੇ ਸਸਤੇ ਈਅਰਫੋਨ ਭਾਰਤ ’ਚ ਲਾਂਚ, ਜਾਣੋ ਖੂਬੀਆਂ

09/05/2020 11:53:05 AM

ਗੈਜੇਟ ਡੈਸਕ– ਜੇਕਰ ਤੁਸੀਂ ਇਨ੍ਹੀਂ ਦਿਨੀਂ ਸਸਤੇ ਵਾਇਰ ਵਾਲੇ ਈਅਰਫੋਨਸ ਦੀ ਭਾਲ ਕਰ ਰਹੇ ਹੋ ਤਾਂ ਰੈੱਡਮੀ ਤੁਹਾਡੇ ਲਈ ਸਿਰਫ਼ 399 ਰੁਪਏ ਦੀ ਕੀਮਤ ’ਚ ਈਅਰਫੋਨਸ ਲੈ ਕੇ ਆਈ ਹੈ। ਇਨ੍ਹਾਂ ਨੂੰ ਲਾਲ, ਕਾਲੇ ਅਤੇ ਨੀਲੇ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਰੈੱਡਮੀ ਈਅਰਫੋਨਸ ਦੀ ਵਿਕਰੀ ਐਮਾਜ਼ੋਨ ਇੰਡੀਆ, ਫਲਿਪਕਾਰਟ ਅਤੇ ਐੱਮ.ਆਈ. ਦੇ ਆਨਲਾਈਨ ਅਤੇ ਆਫਲਾਈਨ ਸਟੋਰ ’ਤੇ 7 ਸਤੰਬਰ ਤੋਂ ਸ਼ੁਰੂ ਹੋਵੇਗੀ। 

ਖੂਬੀਆਂ
- ਇਨ੍ਹਾਂ ਈਅਰਫੋਨਸ ’ਚ ਐਲਮੀਨੀਅਮ ਅਲੌਏ ਸਾਊਂਡ ਚੈਂਬਰ ਦਿੱਤਾ ਗਿਆ ਹੈ ਜਿਸ ਵਿਚ 10 ਐੱਮ.ਐੱਮ. ਦੇ ਡਾਇਨਾਮਿਕ ਡ੍ਰਾਈਵਰ ਲੱਗੇ ਹਨ। 
- ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਈਅਰਫੋਨਸ ’ਚ ਯੂਜ਼ਰਸ ਨੂੰ ਕ੍ਰਿਸਟਲ ਕਲੀਅਰ ਆਵਾਜ਼ ਅਤੇ ਡਾਇਨਾਮਿਕ ਬਾਸ ਮਿਲੇਗੀ। 
- ਇਨ੍ਹਾਂ ਦਾ ਭਾਰ ਸਿਰਫ 13 ਗ੍ਰਾਮ ਹੈ ਅਤੇ ਈਅਰਫੋਨਸ ਦੀ ਤਾਰ ਦੀ ਲੰਬਾਈ 1.25 ਮੀਟਰ ਹੈ। 
- ਈਅਰਫੋਨਸ ਦੀ ਤਾਰ ’ਚ ਪਲੇਅ/ਪੌਜ਼ ਲਈ ਇਕ ਬਟਨ ਵੀ ਦਿੱਤਾ ਗਿਆਹੈ। ਇਸ ਤੋਂ ਇਲਾਵਾ ਇਸ ਵਿਚ ਮਾਈਕ੍ਰੋਫੋਨ ਵੀ ਮੌਜੂਦ ਹੈ। 

Rakesh

This news is Content Editor Rakesh