5000mAh ਬੈਟਰੀ ਵਾਲਾ Redmi 9A ਭਾਰਤ ’ਚ ਲਾਂਚ, ਜਾਣੋ ਕੀਮਤ

09/02/2020 3:50:03 PM

ਗੈਜੇਟ ਡੈਸਕ– ਰੈੱਡਮੀ 9ਏ ਸਮਾਰਟਫੋਨ ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਾਓਮੀ ਦੇ ਇਸ ਫੋਨ ਨੂੰ ਜੂਨ ’ਚ ਗਲੋਬਲੀ ਲਾਂਚ ਕੀਤਾ ਗਿਆ ਸੀ। ਕੰਪਨੀ ਇਸ ਫੋਨ ਨੂੰ ‘ਦੇਸ਼ ਦਾ ਸਮਾਰਟਫੋਨ’ ਟੈਗਲਾਈਨ ਨਾਲ ਪ੍ਰਮੋਟ ਕਰ ਰਹੀ ਹੈ। ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,799 ਰੁਪਏ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਹੈ। ਫੋਨ ਨੂੰ ਐਮਾਜ਼ੋਨ ਇੰਡੀਆ ਤੋਂ ਇਲਾਵਾ mi.com ਅਤੇ Mi ਹੋਮ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। 

Redmi 9A ਦ ਫੀਚਰਜ਼ 
ਫੋਨ ’ਚ 6.53 ਇੰਚ ਦੀ IPS ਡਿਸਪਲੇਅ ਦਿੱਤੀ ਗਈ ਹੈ। ਓਰਾ 360 ਡਿਜ਼ਾਇਨ ਵਾਲੇ ਇਸ ਫੋਨ ’ਚ ਯੂਨੀਬਾਡੀ 3ਡੀ ਡਿਜ਼ਾਇਨ ਦਿੱਤਾ ਗਿਆ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਦਿੱਤਾ ਗਿਆ ਹੈ। ਗੇਮਿੰਗ ਲਈ ਇਸ ਵਿਚ ਹਾਈਪਰ ਇੰਜਣ ਗੇਮ ਤਕਨੀਕ ਦਿੱਤੀ ਗਈ ਹੈ। ਲੋੜ ਪੈਣ ’ਤੇ ਫੋਨ ਦੀ ਮੈਮਰੀ ਨੂੰ ਵਧਾਇਆ ਵੀ ਜਾ ਸਕਦਾ ਹੈ। 

ਫੋਨ ਐਂਡਰਾਇਡ 10 ’ਤੇ ਬੇਸਡ MIUI 12 ’ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਏ.ਆਈ. ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਬਿਹਤਰ ਫੋਟੋਗ੍ਰਾਫੀ ਲਈ ਕਈ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਟ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਨੂੰ ਸੁਪੋਰਟ ਕਰਦਾ ਹੈ। 

ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਜਲਦੀ ਚਾਰਜ ਹੋ ਜਾਵੇ ਇਸ ਲਈ ਇਸ ਵਿਚ 10 ਵਾਟ ਦਾ ਚਾਰਜਰ ਦਿੱਤਾ ਗਿਆ ਹੈ। ਕੰਪਨੀ  ਦਾ ਦਾਅਵਾ ਹੈ ਕਿ ਇਹ ਬੈਟਰੀ ਦੋ ਦਿਨਾਂ ਤਕ ਦਾ ਬੈਕਅਪ ਦੇ ਸਕਦੀ ਹੈ। ਫੋਨ ’ਚ 24 ਘੰਟਿਆਂ ਤਕ ਵੀਡੀਓ ਵੇਖੀ ਜਾ ਸਕਦੀ ਹੈ। ਫੋਨ P2i ਕੋਟਿੰਗ ਨਾਲ ਆਉਂਦਾ ਹੈ ਜੋ ਇਸ ਨੂੰ ਪਾਣੀ ਤੋਂ ਬਚਾਉਂਦਾ ਹੈ। 

Rakesh

This news is Content Editor Rakesh