ਓਪਨ ਸੇਲ ''ਚ ਹੋਇਆ ਉਪਲੱਬਧ Redmi 8A Dual ਸਮਾਰਟਫੋਨ

02/28/2020 1:19:43 AM

ਗੈਜੇਟ ਡੈਸਕ—ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਆਪਣਾ ਲੋਅ ਬਜਟ ਸਮਾਰਟਫੋਨ ਰੈੱਡਮੀ 8ਏ ਡਿਊਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਸੀ। ਜੋ ਕਿ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਅਤੇ ਈ-ਕਾਮਰਸ ਸਾਈਟ Amazon India 'ਤੇ ਫਲੈਸ਼ ਸੇਲ ਲਈ ਉਪਲੱਬਧ ਕਰਵਾਇਆ ਗਿਆ ਸੀ। ਹਾਲ ਹੀ 'ਚ ਕੰਪਨੀ ਨੇ ਇਸ ਸਮਾਰਟਫੋਨ ਨੂੰ 25 ਫਰਵਰੀ ਤਕ ਸਪੈਸ਼ਲ ਓਪਨ ਸੇਲ 'ਚ ਉਪਲੱਬਧ ਕਰਵਾਇਆ ਸੀ। ਉੱਥੇ ਹੁਣ ਕੰਪਨੀ ਨੇ ਆਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਰੈੱਡਮੀ 8ਏ ਡਿਊਲ ਹੁਣ ਫਲੈਸ਼ ਸੇਲ ਦੇ ਜਗ੍ਹਾ ਓਪਨ ਸੇਲ 'ਚ ਵੀ ਉਪਲੱਬਧ ਹੋਵੇਗਾ। ਯੂਜ਼ਰਸ ਇਸ ਨੂੰ Mi.com ਅਤੇ Amazon India ਤੋਂ 24x7  ਖਰੀਦ ਸਕਦੇ ਹਨ।

ਕੰਪਨੀ ਨੇ ਰੈੱਡਮੀ 8ਏ ਡਿਊਲ ਨੂੰ ਲਾਂਚ ਕਰਨ ਵੇਲੇ ਇਸ ਨੂੰ ਦੇਸ਼ ਦਾ ਦਮਦਾਰ ਸਮਾਰਟਫੋਨ ਟੈਗਲਾਈਨ ਦਿੱਤੀ ਸੀ ਅਤੇ ਇਸ ਸਮਾਰਟਫੋਨ 'ਚ ਬੈਟਰੀ ਸਮੇਤ ਕਈ ਦਮਦਾਰ ਫੀਚਰਸ ਵੀ ਦਿੱਤੇ ਗਏ ਹਨ ਜੋ ਕਿ ਘੱਟ ਕੀਮਤ ਦੇ ਕਿਸੇ ਡਿਵਾਈਸ 'ਚ ਘੱਟ ਹੀ ਦੇਖਣ ਨੂੰ ਮਿਲਦੇ ਹਨ। ਭਾਰਤੀ ਬਾਜ਼ਾਰ 'ਚ Redmi 8A Dual ਨੂੰ ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। ਫੋਨ ਦੇ 2ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 6,499 ਰੁਪਏ ਜਦਕਿ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 6,999 ਰੁਪਏ ਹੈ। ਫੋਨ ਨੂੰ ਐਂਡ੍ਰਾਇਡ 9.0 ਪਾਈ ਨਾਲ MIUI 11 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 6.22 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਕਾਰਨਿੰਗ ਗੋਰਿੱਲਾ ਗਲਾਸ ਨਾਲ ਕੋਟੇਡ ਹੈ।

ਇਹ ਫੋਨ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਅਤੇ ਇਸ 'ਚ ਫੋਟੋਗ੍ਰਾਫੀ ਲਈ ਡਿਊਲ ਰੀਅਰ ਕੈਮਰਾ ਸਟੈਅਪ ਦਿੱਤਾ ਗਿਆ ਹੈ। ਇਸ 'ਚ ਐੱਫ/2.2 ਅਪਰਚਰ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਐੱਫ/2.4 ਅਪਰਚਰ ਨਾਲ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਮੌਜੂਦ ਹੈ। ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Karan Kumar

This news is Content Editor Karan Kumar