Xiaomi Redmi 8 ਭਾਰਤ ’ਚ ਲਾਂਚ, ਕੀਮਤ 7,999 ਰੁਪਏ ਤੋਂ ਸ਼ੁਰੂ

10/09/2019 2:04:36 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਬੁੱਧਵਾਰ ਯਾਨੀ ਅੱਜ ਭਾਰਤ ’ਚ ਆਪਣਾ ਇਕ ਹੋਰ ਸਸਤਾ ਸਮਾਰਟਫੋਨ ਰੈੱਡਮੀ 8 ਲਾਂਚ ਕਰ ਦਿੱਤਾ ਹੈ। ਲੋਕਾਂ ਨੂੰ ਇਸ ਫੋਨ ’ਚ ਡਿਊਲ ਕੈਮਰਾ, ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਅਤੇ ਦਮਦਾਰ ਬੈਟਰੀ ਮਿਲੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਰੈੱਡਮੀ 8ਏ ਅਤੇ ਰੈੱਡਮੀ 7ਏ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਉਥੇ ਹੀ ਗਾਹਕ ਇਸ ਫੋਨ ਨੂੰ ਬਲੈਕ, ਰੂਬੀ ਰੈੱਡ ਅਤੇ ਬਲਿਊ ਕਲਰ ਆਪਸ਼ਨ ਦੇ ਨਾਲ ਖਰੀਦ ਸਕਣਗੇ। 

ਕੀਮਤ ਤੇ ਉਪਲੱਬਧਤਾ
ਸ਼ਾਓਮੀ ਨੇ ਇਸ ਫੋਨ ਨੂੰ ਦੋ ਵੇਰੀਐਂਟਸ ’ਚ ਪੇਸ਼ ਕੀਤਾ ਹੈ। ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 7,999 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ 12 ਅਕਤੂਬਰ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਣਗੇ। 

ਫੀਚਰਜ਼
ਕੰਪਨੀ ਨੇ ਇਸ ਫੋਨ ’ਚ 6.2 ਇੰਚ ਦੀ ਡਾਟ ਨੌਚ ਐੱਚ.ਡੀ. ਪਲੱਸ ਡਿਸਪਲੇਅਦਿੱਤੀ ਹੈ। ਇਸ ੇਦੇ ਨਾਲ ਹੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਪੀ2ਆਈ ਸਪੈਸ਼ਲ ਰੈਸਿਸਟੈਂਟ ਅਤੇ ਗੋਰਿਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਬਿਹਤਰ ਪਰਫਾਰਮੈਂਸ ਲਈ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਮਿਲਿਆ ਹੈ। ਉਥੇ ਹੀ ਇਸ ਫੋਨ ਦੀ ਇੰਟਰਨਲ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਕੈਮਰਾ
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿਚ 12 ਮੈਗਾਪਿਕਸਲ ਦਾ ਸੋਨੀ ਆਈ.ਐੱਮ.ਐਕਸ. 363 ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹਨ। ਨਾਲ ਹੀ ਗਾਹਕ 8 ਮੈਗਾਪਿਕਸਲ ਵਾਲੇ ਕੈਮਰੇ ਨਾਲ ਸ਼ਾਨਦਾਰ ਸੈਲਫੀ ਕਲਿੱਕ ਕਰ ਸਕਣਗੇ। ਇਸ ਤੋਂ ਇਲਾਵਾ ਫੋਨ ਦੇ ਕੈਮਰੇ ’ਚ ਏ.ਆਈ. ਪੋਟਰੇਟ ਅਤੇ ਏ.ਆਈ. ਸੈਂਸ ਡਿਡਕਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਕੁਨੈਕਟੀਵਿਟੀ ਤੇ ਬੈਟਰੀ
ਕੰਪਨੀ ਨੇ ਫੋਨ ’ਚ 4ਜੀ VoLTE, ਵਾਈ-ਫਾਈ, ਜੀ.ਪੀ.ਐੱਸ, ਵਾਇਰਲੈੱਸ ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਹਨ। ਨਾਲ ਹੀ ਗਾਹਕਾਂ ਨੂੰ 5,000mAh ਦੀ ਦਮਦਾਰ ਬੈਟਰੀ ਮਿਲੇਗੀ ਜੋ 10 ਵਾਟ ਚਾਰਜਿੰਗ ਫੀਚਰ ਨਾਲ ਲੈਸ ਹੈ।