ਹਾਲ 'ਚ ਹੀ ਇਨ੍ਹਾਂ ਸਮਾਰਟਫੋਨਜ਼ 'ਤੇ ਦਿੱਤੀ ਗਈ ਸੀ 10 ਤੋਂ 22 ਹਜ਼ਾਰ ਰੁਪਏ ਤੱਕ ਦੀ ਛੂਟ

06/28/2017 8:55:19 PM

ਜਲੰਧਰ—GST ਲਾਗੂ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਸਮਾਰਟਫੋਨਜ਼ 'ਤੇ ਭਾਰੀ ਛੂਟ ਦਿੱਤੀ ਗਈ ਸੀ। 
Google Pixel and Pixel XL:


ਪਿਕਲਸ ਦੇ ਦੋ ਵੇਰੀਅੰਟ 32 ਜੀ.ਬੀ ਅਤੇ 128 ਜੀ.ਬੀ ਹੈ, ਜਿਨ੍ਹਾਂ ਦੀ ਕੀਮਤ 57,000 ਰੁਪਏ ਅਤੇ 66,000 ਰੁਪਏ ਹੈ। ਪਿਕਸਲ xl ਦੇ 32 ਜੀ.ਬੀ ਵੇਰੀਅੰਟ ਦੀ ਕੀਮਤ 67,000 ਰੁਪਏ ਹੈ ਜਦਕਿ 64 ਜੀ.ਬੀ ਦੀ ਕੀਮਤ 76,000 ਰੁਪਏ ਹੈ। ਹਾਲ 'ਚ ਹੀ ਇਨ੍ਹਾਂ ਸਮਾਰਟਫੋਨਜ਼ 'ਚ 13,000 ਰੁਪਏ ਦੀ ਕਟੌਤੀ ਕੀਤੀ ਗਈ ਸੀ। 
LG G6: 


ਇਸ ਸਮਾਰਟਫੋਨ ਨੂੰ 51,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ 'ਚ ਵੀ 13,000 ਰੁਪਏ ਦੀ ਕਟੌਤੀ ਕੀਤੀ ਗਈ ਸੀ। 
HTC U PLAY:


ਇਸ ਨੂੰ 39,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹਾਲ 'ਚ ਹੀ ਇਸ 'ਚ 10,000 ਰੁਪਏ ਦੀ ਕਟੌਤੀ ਕੀਤੀ ਗਈ ਸੀ। 
Moto X Force:


ਇਸ ਸਮਾਰਟਫੋਨ ਨੂੰ 49,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ 'ਚ 22,000 ਰੁਪਏ ਦੀ ਭਾਰੀ ਕਟੌਤੀ ਕੀਤੀ ਗਈ ਸੀ। 
Asus Zenfone 3:


ਇਸ ਸਮਾਰਟਫੋਨ ਨੂੰ 21,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਅਤੇ ਇਸ 'ਚ 10,000 ਰੁਪਏ ਦੀ ਕਟੌਤੀ ਕੀਤੀ ਗਈ ਸੀ।