ਹਾਲ ਹੀ ’ਚ ਮੁੰਬਈ ’ਚ ਸਪਾਟ ਹੋਈ 5-ਡੋਰ ਜਿਮਨੀ, ਜਾਣੋ ਕਦੋਂ ਹੋਵੇਗੀ ਭਾਰਤ ’ਚ ਲਾਂਚ

12/23/2021 5:57:14 PM

ਆਟੋ ਡੈਸਕ– ਹਾਲ ਹੀ ’ਚ ਜਿਮਨੀ ਨੂੰ ਮੁੰਬਈ ’ਚ ਸਪਾਟ ਕੀਤਾ ਗਿਆ ਹੈ ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਜ਼ੂਕੀ ਹੁਤ ਜਲਦ ਭਾਰਤੀ ਬਾਜ਼ਾਰ ’ਚ ਜਿਮਨੀ ਨੂੰ ਲਾਂਚ ਕਰੇਗੀ। ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਜਿਮਨੀ ਦੇ ਨਵੇਂ ਵਰਜ਼ਨ ਨੂੰ 5-ਡੋਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਹ ਅਜੇ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਜਿਮਨੀ ਨੂੰ ਮੁੰਬਈ ’ਚ ਸਪਾਟ ਕਿਉਂ ਕੀਤਾ ਗਿਆ ਸੀ। ਤੁਹਾਨੂੰ ਇਹ ਦੱਸ ਦੇਈਏ ਕਿ ਸੁਜ਼ੂਕੀ ਜਿਮਨੀ ਨੂੰ ਗੁਰੂਗ੍ਰਾਮ ਦੇ ਪ੍ਰੋਡਕਸ਼ਨ ਪਲਾਂਟ ’ਚ ਤਿਆਰ ਕੀਤਾ ਜਾਂਦਾ ਹੈ। 

ਦੱਸ ਦੇਈਏ ਕਿ ਇਸਦੇ ਕੈਬਿਨ ਦੀ ਤਾਂ ਇਸ ਵਿਚ ਕਾਫੀ ਸਪੇਸ ਦਿੱਤੀ ਗਈ ਹੈ। ਇਸਦੇ ਨਾਲ ਪਿਛਲੀਆਂ ਸੀਟਾਂ ’ਚ ਚੰਗਾ ਲੈੱਗਰੂਮ ਵੀ ਦਿੱਤਾ ਗਿਆ ਹੈ ਜਿਸ ਨਾਲ ਕਿ ਪਿੱਛੇ ਬੈਠਣ ਵਾਲੇ ਪੈਸੰਜਰ ਨੂੰ ਆਸਾਨੀ ਹੋਵੇਗੀ। ਇਸਤੋਂ ਇਲਾਵਾ ਕਾਰ ਨਿਰਮਾਤਾ ਦੁਆਰਾ ਪਿਛਲੇ ਪਾਸੇ ਵੀ ਦਰਵਾਜ਼ਾ ਦਿੱਤਾ ਜਾਵੇਗਾ, ਜਿਸਦਾ ਅਰਥ ਹੈ ਕਿ ਪਿੱਛੇ ਵਾਲੇ ਲੋਕ ਜ਼ਿਆਦਾ ਆਸਾਨੀ ਨਾਲ ਅੰਦਰ ਜਾਂ ਬਾਹਰ ਜਾ ਸਕਣਗੇ। 

ਇਸ ਥ੍ਰੀ-ਡੋਰ ਜਿਮਨੀ ਅਤੇ 5-ਡੋਰ ਜਿਮਨੀ ਦੀ ਲੁੱਕ ’ਚ ਕੋਈ ਜ਼ਿਆਦਾ ਫਰਕ ਨਹੀਂ ਵੇਖਿਆ ਗਿਆ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਹਨ ਕਿ ਜਿਮਨੀ ਦੇ ਇਸ ਨਵੇਂ ਐਡੀਸ਼ਨ ’ਚ ਇਕ ਅਲੱਗ ਗਰਿੱਲ ਦੇ ਸਕਦੀ ਹੈ। ਇਸਤੋਂ ਇਲਾਵਾ ਤੁਹਾਨੂੰ ਇਸ 5-ਡੋਰ ਜਿਮਨੀ ਲਈ ਕੁਝ ਜ਼ਿਆਦਾ ਕੀਮਤ ਦਾ ਭੁਗਤਾਨ ਕਰਨਾ ਹੋਵੇਗਾ ਪਰ ਫਿਲਹਾਲ ਇਸਦੀ ਕੀਮਤ ਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਇਸ 5-ਡੋਰ ਜਿਮਨੀ ਦੀ ਲੰਬਾਈ 3,850mm ਚੌੜਾਈ 1,645mm ਅਤੇ ਉਚਾਈ 1,730mm ਦੀ ਹੋ ਸਕਦੀ ਹੈ ਅਤੇ ਇਸਦਾ ਵ੍ਹੀਲਬੇਸ 2,500mm ਹੋਵੇਗਾ। ਉਥੇ ਹੀ ਦੂਜੇ ਪਾਸੇ 3-ਡੋਰ ਜਿਮਨੀ ਦੀ ਲੰਬਾਈ 3,550mm ਚੌੜਾਈ 1,645mm ਅਤੇ 1,730mm ਹੈ ਅਤੇ ਇਸਦਾ ਵ੍ਹੀਲਬੇਸ 2,250mm ਹੈ। 

ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਮਾਰੂਤੀ ਸੁਜ਼ੂਕੀ ਜਿਮਨੀ ’ਚ 1.5 ਲੀਟਰ, ਫੋਰ-ਸਿਲੰਡਰ ਨੈਚੁਰਲੀ ਐਸਪਿਰੇਟਿਡ ਇੰਜਣ ਦਿੱਤਾ ਜਾਵੇਗਾ ਜੋ 102 ਐੱਚ.ਪੀ. ਦੀ ਪਾਵਰ ਅਤੇ 130 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸਦੇ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਜਾਂ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਜਾਵੇਗਾ। ਇਸਤੋਂ ਪਹਿਲਾਂ ਇਹ ਗਿਅਰਬਾਕਸ ਆਪਸ਼ਨ ਹੋਰ ਮਾਰੂਤੀ ਸੁਜ਼ੂਕੀ ਵਾਹਨਾਂ ਜਿਵੇਂ- ਵਿਟਾਰਾ ਬ੍ਰੇਜ਼ਾ, ਐਕਸ.ਐੱਲ. 6, ਅਰਟਿਗਾ, ਸਿਆਜ਼ ਅਤੇ ਐੱਸ-ਕਰਾਸ ’ਚ ਵੀ ਵੇਖਿਆ ਗਿਆ ਹੈ। 

Rakesh

This news is Content Editor Rakesh