ਭਾਰਤ ''ਚ ਜਲਦ ਲਾਂਚ ਹੋ ਸਕਦੈ Realme TV, Mi ਨਾਲ ਹੋਵੇਗੀ ਟੱਕਰ

10/09/2019 11:30:22 PM

ਗੈਜੇਟ ਡੈਸਕ—ਰੀਅਲਮੀ ਹੁਣ ਮਾਰਕੀਟ 'ਚ ਟੀ.ਵੀ. ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਦੇ ਆਖਿਰ ਤਕ ਕੰਪਨੀ ਸਮਾਰਟ ਟੀ.ਵੀ. ਸੈਗਮੈਂਟ 'ਚ ਐਂਟਰੀ ਕਰਨ ਦੀ ਤਿਆਰੀ 'ਚ ਹੈ। 91 ਮੋਬਾਇਲਸ ਦੀ ਇਕ ਨਵੀਂ ਰਿਪੋਰਟ ਮੁਤਾਬਕ ਰੀਅਲਮੀ ਟੀ.ਵੀ. ਦਾ ਮੁਕਾਬਲਾ ਭਾਰਤ 'ਚ ਸ਼ਾਓਮੀ ਦੇ Mi TV ਨਾਲ ਹੋਵੇਗਾ। ਰੀਅਲਮੀ ਭਾਰਤ 'ਚ ਸ਼ਾਓਮੀ ਨੂੰ ਸਮਾਰਟਫੋਨ ਸੈਗਮੈਂਟ 'ਚ ਕਾਫੀ ਟੱਕਰ ਦੇ ਰਿਹਾ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਬਾਕੀ ਸੈਗਮੈਂਟ 'ਚ ਵੀ ਸ਼ਾਓਮੀ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ।

ਪਹਿਲਾਂ ਰੀਅਲਮੀ ਟੀ.ਵੀ. ਨੂੰ ਆਉਣ ਵਾਲੇ ਮਹੀਨਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ 91 ਮੋਬਾਇਲਸ ਨੇ ਇੰਡਸਟਰੀ ਸੋਰਸੇਜ ਦੇ ਹਵਾਲੇ ਤੋਂ ਦਿੱਤੀ ਹੈ। ਫਿਲਹਾਲ ਰੀਅਲਮੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਕੰਪਨੀ ਕਿਸ ਸਮਾਰਟ ਟੀ.ਵੀ. 'ਤੇ ਕੰਮ ਕਰ ਰਹੀ ਹੈ। ਨਾਲ ਹੀ ਅਜਿਹੀ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਟੀ.ਵੀ. ਕਿਵੇਂ ਦਾ ਦਿਖੇਗਾ। ਅਸਲ 'ਚ ਰਿਪੋਰਟ 'ਚ ਇਸ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਰੀਅਲਮੀ ਟੀ.ਵੀ. ਦਾ ਸਕਰੀਨ ਸਾਈਜ਼ ਕੀ ਹੋਵੇਗਾ। ਇਹ ਵੀ ਸਾਫ ਨਹੀਂ ਹੈ ਕਿ ਇਹ ਟੀ.ਵੀ. ਸਸਤੇ ਹੋਣਗੇ ਜਾਂ ਮਹਿੰਗੇ।

ਗੱਲ ਕਰੀਏ ਰੀਅਲਮੀ ਸਮਾਰਟਫੋਨਸ ਦੀ ਤਾਂ ਉਹ ਤਾਂ ਸਸਤੇ ਹੁੰਦੇ ਹਨ। ਨਾਲ ਹੀ ਕਾਫੀ ਵਧੀਆ ਵੀ ਹੁੰਦੇ ਹਨ। ਫਿਲਹਾਲ ਭਾਰਤ ਦੇ ਸਮਾਰਟ ਟੀ.ਵੀ. ਸੈਕਟਰ 'ਚ ਸ਼ਾਓਮੀ ਦਾ ਦਬਦਬਾ ਹੈ। ਹਾਲ ਹੀ 'ਚ ਸ਼ਾਓਮੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਨੇ ਦੀਵਾਲੀ ਵਿਦ ਮੀ ਸੇਲ ਦੌਰਾਨ 2.5 ਲੱਖ ਮੀ ਟੀ.ਵੀ. ਯੂਨੀਟਸ ਦੀ ਵਿਕਰੀ ਕੀਤੀ ਸੀ। ਕੰਪਨੀ ਭਾਰਤ 'ਚ ਨੰਬਰ 1 ਸਮਾਰਟ ਟੀ.ਵੀ. ਬ੍ਰਾਂਡ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦਸੰਬਰ 'ਚ  Realme XT 730G  ਅਤੇ  Realme X2 Pro  ਫਲੈਗਸ਼ਿਪ ਸਮਾਰਟਫੋਨ ਨੂੰ ਵੀ ਲਾਂਚ ਕਰਨ ਵਾਲੀ ਹੈ। ਸੰਭਾਵਨਾ ਹੈ ਕਿ ਕੰਪਨੀ ਇਕ ਹੀ ਈਵੈਂਟ 'ਚ ਟੀ.ਵੀ. ਨੂੰ ਲਾਂਚ ਕਰ ਸਕਦੀ ਹੈ।

Karan Kumar

This news is Content Editor Karan Kumar